ਚਿਖਾ ’ਤੇ ਰੱਖਦਿਆਂ ਹੀ ਔਰਤ ਨੇ ਖੋਲ੍ਹ ਲਈਆਂ ਅੱਖਾਂ
ਭੁਵਨੇਸ਼ਵਰ, 14 ਫਰਵਰੀ : ਘਰ ਵਿਚ ਕਿਸੇ ਦੀ ਮੌਤ ਹੋ ਜਾਣ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਕਿਉਂਕਿ ਮੌਤ ਦੇ ਮੂੰਹ ਵਿਚ ਗਿਆ ਪਰਿਵਾਰਕ ਮੈਂਬਰ ਫਿਰ ਕਦੇ ਵਾਪਸ ਨਹੀਂ ਆਉਂਦਾ ਪਰ ਜੇਕਰ ਅੰਤਮ ਸਸਕਾਰ ਤੋਂ ਪਹਿਲਾਂ ਮਰਿਆ ਹੋਇਆ ਵਿਅਕਤੀ ਜਾਂ ਔਰਤ ਅਚਾਨਕ ਜ਼ਿੰਦਾ ਹੋ ਜਾਵੇ ਤਾਂ ਕੀ ਹੋਵੇਗਾ? ਜੀ ਹਾਂ, ਅਜਿਹੀ ਇਕ ਚਮਤਕਾਰ ਇਕ ਪਿੰਡ […]
By : Makhan Shah
ਭੁਵਨੇਸ਼ਵਰ, 14 ਫਰਵਰੀ : ਘਰ ਵਿਚ ਕਿਸੇ ਦੀ ਮੌਤ ਹੋ ਜਾਣ ਤੋਂ ਵੱਡਾ ਦੁੱਖ ਕੋਈ ਨਹੀਂ ਹੁੰਦਾ ਕਿਉਂਕਿ ਮੌਤ ਦੇ ਮੂੰਹ ਵਿਚ ਗਿਆ ਪਰਿਵਾਰਕ ਮੈਂਬਰ ਫਿਰ ਕਦੇ ਵਾਪਸ ਨਹੀਂ ਆਉਂਦਾ ਪਰ ਜੇਕਰ ਅੰਤਮ ਸਸਕਾਰ ਤੋਂ ਪਹਿਲਾਂ ਮਰਿਆ ਹੋਇਆ ਵਿਅਕਤੀ ਜਾਂ ਔਰਤ ਅਚਾਨਕ ਜ਼ਿੰਦਾ ਹੋ ਜਾਵੇ ਤਾਂ ਕੀ ਹੋਵੇਗਾ? ਜੀ ਹਾਂ, ਅਜਿਹੀ ਇਕ ਚਮਤਕਾਰ ਇਕ ਪਿੰਡ ਵਿਚ ਉਸ ਸਮੇਂ ਹੋ ਗਿਆ ਜਦੋਂ ਅੰਤਿਮ ਸਸਕਾਰ ਤੋਂ ਐਨ ਪਹਿਲਾਂ ਇਕ ਔਰਤ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ, ਜਿਸ ਨੂੰ ਦੇਖ ਕੇ ਸਭ ਤੋਂ ਹੋਸ਼ ਉਡ ਗਏ।
ਮੌਤ ਸੱਚ ਐ, ਜੋ ਸਭ ਨੂੰ ਇਕ ਦਿਨ ਜ਼ਰੂਰ ਆਵੇਗੀ ਪਰ ਜੇਕਰ ਅੰਤਿਮ ਸਸਕਾਰ ਤੋਂ ਐਨ ਪਹਿਲਾਂ ਕੋਈ ਮਰਿਆ ਹੋਇਆ ਵਿਅਕਤੀ ਜਿੰਦਾ ਹੋ ਜਾਵੇ ਤਾਂ ਇਸ ਤੋਂ ਵੱਡਾ ਚਮਤਕਾਰ ਕੋਈ ਨਹੀਂ ਹੋ ਸਕਦਾ। ਅਜਿਹਾ ਹੀ ਇਕ ਮਾਮਲਾ ਓਡੀਸ਼ਾ ਤੋਂ ਸਾਹਮਣੇ ਆਇਆ ਏ, ਜਿੱਥੋਂ ਦੇ ਜ਼ਿਲ੍ਹਾ ਗੰਜਾਮ ਵਿਚ ਪੈਂਦੇ ਸ਼ਹਿਰ ਬਹਿਰਾਮਪੁਰ ਦੇ ਗੁੱਡਸ ਸ਼ੇਡ ਰੋਡ ਵਿਖੇ ਸਥਿਤ ਇਕ ਘਰ ਵਿਚ ਅੱਗ ਲੱਗ ਗਈ, ਜਿਸ ਦੌਰਾਨ ਇਕ 52 ਸਾਲਾ ਔਰਤ ਦੀ ਮੌਤ ਹੋ ਗਈ। ਸਾਰੇ ਘਰ ਦੇ ਪਰਿਵਾਰਕ ਮੈਂਬਰ ਰੋਣ ਲੱਗ ਪਏ।
ਅੰਤਿਮ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ, ਜਿਸ ਦੇ ਲਈ ਉਸ ਨੂੰ ਬਹਿਰਾਮਪੁਰ ਨਗਰ ਨਿਗਮ ਦੇ ਬੀਜੀਪੁਰ ਸ਼ਮਸ਼ਾਨ ਘਾਟ ਲਿਜਾਇਆ ਗਿਆ, ਚਿਤਾ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਸੀ ਪਰ ਸਸਕਾਰ ਤੋਂ ਐਨ ਪਹਿਲਾਂ ਬਜ਼ੁਰਗ ਔਰਤ ਨੇ ਅੱਖਾਂ ਖੋਲ੍ਹ ਲਈਆਂ ਅਤੇ ਉਸ ਦੇ ਸਰੀਰ ਵਿਚ ਕੁੱਝ ਹਰਕਤ ਦਿਖਾਈ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹੋਸ਼ ਉਡ ਗਏ। ਪਰਿਵਾਰ ਵਾਲਿਆਂ ਨੇ ਤੁਰੰਤ ਬਜ਼ੁਰਗ ਔਰਤ ਨੂੰ ਫਿਰ ਤੋਂ ਐਮਕੇਜੀਸੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਕ ਫਰਵਰੀ ਨੂੰ ਉਨ੍ਹਾਂ ਦੇ ਘਰ ਅੱਗ ਲੱਗ ਗਈ ਸੀ, ਜਿਸ ਦੌਰਾਨ ਉਨ੍ਹਾਂ ਦੀ ਬਜ਼ੁਰਗ ਮਾਤਾ 50 ਫ਼ੀਸਦੀ ਤੱਕ ਝੁਲਸ ਗਈ ਸੀ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪਰਿਵਾਰ ਕਾਫ਼ੀ ਗ਼ਰੀਬ ਐ। ਹਸਪਤਾਲ ਵਿਚ ਜਦੋਂ ਬਜ਼ੁਰਗ ਔਰਤ ਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਉਸ ਨੂੰ ਦੂਜੇ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਪਰ ਪੈਸਿਆਂ ਦੀ ਕਮੀ ਕਰਕੇ ਉਸ ਦਾ ਪਤੀ ਸਿਬਾਰਾਮ ਪਾਲੋ ਉਸ ਨੂੰ ਘਰ ਲਿਆਇਆ ਪਰ ਇੱਥੇ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ, ਉਸ ਦੇ ਸਰੀਰ ਵਿਚ ਕੋਈ ਹਰਕਤ ਨਹੀਂ ਆ ਰਹੀ ਸੀ।
ਪਰਿਵਾਰ ਨੇ ਸਮਝਿਆ ਉਸ ਦੀ ਮੌਤ ਹੋ ਗਈ, ਜਿਸ ਕਰਕੇ ਸਾਰੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਪਰ ਜਿਵੇਂ ਹੀ ਉਹ ਅੰਤਿਮ ਸਸਕਾਰ ਕਰਨ ਲੱਗੇ ਤਾਂ ਬਜ਼ੁਰਗ ਔਰਤ ਨੇ ਅੱਖਾਂ ਖੋਲ੍ਹ ਲਈਆਂ। ਲੋਕ ਇਸ ਘਟਨਾ ਨੂੰ ਦੇਖ ਕੇ ਹੈਰਾਨ ਹੋ ਗਏ ਅਤੇ ਇਸ ਨੂੰ ਰੱਬ ਦਾ ਚਮਤਕਾਰ ਕਹਿਣ ਲੱਗੇ ਅਤੇ ਇਸ ਘਟਨਾ ਦੀ ਪੂਰੇ ਇਲਾਕੇ ਭਰ ਵਿਚ ਚਰਚਾ ਹੋ ਰਹੀ ਐ।