Begin typing your search above and press return to search.

ਮਰਿਆ ਹੋਇਆ ਪੁਲਿਸ ਮੁਲਾਜ਼ਮ ਮੁੜ ਹੋਇਆ ਜ਼ਿੰਦਾ!

ਪੁਲਿਸ ਮੁਲਾਜ਼ਮ ਨੂੰ ਪੋਸਟਮਾਰਟਮ ਲਈ ਲੈ ਜਾਂਦੇ ਸਮੇਂ ਚੱਲੀ ਨਬਜ਼ ਲੁਧਿਆਣਾ, 20 ਸਤੰਬਰ, ਹ.ਬ. : ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ […]

ਮਰਿਆ ਹੋਇਆ ਪੁਲਿਸ ਮੁਲਾਜ਼ਮ ਮੁੜ ਹੋਇਆ ਜ਼ਿੰਦਾ!
X

Hamdard Tv AdminBy : Hamdard Tv Admin

  |  19 Sept 2023 11:00 PM GMT

  • whatsapp
  • Telegram


ਪੁਲਿਸ ਮੁਲਾਜ਼ਮ ਨੂੰ ਪੋਸਟਮਾਰਟਮ ਲਈ ਲੈ ਜਾਂਦੇ ਸਮੇਂ ਚੱਲੀ ਨਬਜ਼


ਲੁਧਿਆਣਾ, 20 ਸਤੰਬਰ, ਹ.ਬ. : ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਚੁੱਕੀ ਹੈ।

ਜਦੋਂ ਉਹ ਉਸ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਸਨ ਤਾਂ ਸਾਥੀ ਪੁਲਸ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਕਿ ਮਨਪ੍ਰੀਤ ਦੇ ਸਰੀਰ ਵਿੱਚ ਹਰਕਤ ਹੈ ਅਤੇ ਉਸ ਦੀ ਨਬਜ਼ ਵੀ ਚੱਲ ਰਹੀ ਹੈ। ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਪਰਿਵਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਨਪ੍ਰੀਤ ਨੂੰ ਜ਼ਿੰਦਾ ਪਰਿਵਾਰ ਹਵਾਲੇ ਕਰ ਦਿੱਤਾ। ਇਹ ਜ਼ਰੂਰ ਕਿਹਾ ਕਿ ਉਸ ਦੇ ਜਿਊਂਦਾ ਬਚਣ ਦੇ ਚਾਂਸ ਨਹੀਂ ਹਨ।

ਪੁਲਸ ਮੁਲਾਜ਼ਮ ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਹੱਥ ’ਤੇ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ ਸੀ। ਸਰੀਰ ’ਚ ਇਨਫੈਕਸ਼ਨ ਵਧਣ ਕਾਰਨ ਪਰਿਵਾਰ ਨੇ ਆਪਣੇ ਬੇਟੇ ਮਨਪ੍ਰੀਤ ਨੂੰ 15 ਸਤੰਬਰ ਨੂੰ ਏਮਜ਼ ਬੱਸੀ ਹਸਪਤਾਲ ’ਚ ਦਾਖਲ ਕਰਵਾਇਆ। ਮਨਪ੍ਰੀਤ ਨਾਇਬ ਕੋਰਟ ਵਿੱਚ ਤਾਇਨਾਤ ਹੈ। ਰਾਮਜੀ ਅਨੁਸਾਰ ਡਾਕਟਰ ਨੇ ਉਸ ਦੀ ਬਾਂਹ ’ਤੇ ਕੋਈ ਦਵਾਈ ਲਗਾ ਦਿੱਤੀ, ਜਿਸ ਕਾਰਨ ਮਨਪ੍ਰੀਤ ਦੀ ਬਾਂਹ ’ਤੇ ਜਲਨ ਹੋ ਗਈ। ਉਸ ਦਾ ਪੁੱਤਰ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਿਹਾ।


ਅਗਲੀ ਸਵੇਰ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਮਨਪ੍ਰੀਤ ਨੂੰ ਵੈਂਟੀਲੇਟਰ ’ਤੇ ਰੱਖਣਾ ਹੋਵੇਗਾ। ਪਰਿਵਾਰ ਮੁਤਾਬਕ ਮਨਪ੍ਰੀਤ ਨੂੰ ਲਗਾਤਾਰ 2 ਤੋਂ 3 ਦਿਨ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। 18 ਸਤੰਬਰ ਦੀ ਦੇਰ ਰਾਤ ਡਾਕਟਰ ਨੇ ਪਰਿਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਲੜਕੇ ਦਾ ਇਲਾਜ ਨਹੀਂ ਹੋ ਰਿਹਾ ਤਾਂ ਉਹ ਉਸ ਨੂੰ ਰੈਫਰ ਕਰ ਦੇਣ ਉਹ ਉਸ ਨੂੰ ਪੀ.ਜੀ.ਆਈ. ਲੈ ਜਾਣਗੇ।

ਰਾਮਜੀ ਮੁਤਾਬਕ ਡਾਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਦੇ ਬੇਟੇ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਤਾਂ ਉਸ ਦੀ ਮੌਤ 3 ਮਿੰਟ ਦੇ ਅੰਦਰ ਹੋ ਜਾਵੇਗੀ। ਪਿਤਾ ਅਨੁਸਾਰ ਰਾਤ ਕਰੀਬ 2.30 ਵਜੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਵੇਰੇ 9 ਵਜੇ ਲਾਸ਼ ਸੌਂਪਣ ਲਈ ਕਿਹਾ।

ਰਾਮਜੀ ਨੇ ਦੱਸਿਆ ਕਿ ਮਨਪ੍ਰੀਤ ਸਰਕਾਰੀ ਮੁਲਾਜ਼ਮ ਹੈ, ਉਸ ਦਾ ਪੋਸਟਮਾਰਟਮ ਕੀਤਾ ਜਾਣਾ ਸੀ, ਜਦੋਂ ਉਸ ਨੂੰ ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਐਂਬੂਲੈਂਸ ਵਿੱਚ ਰੱਖਿਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਮੁਲਾਜ਼ਮ ਨੂੰ ਪਤਾ ਲੱਗਾ ਕਿ ਮਨਪ੍ਰੀਤ ਦੀ ਨਬਜ਼ ਚੱਲ ਰਹੀ ਹੈ। ਪਿਤਾ ਰਾਮਜੀ ਨੇ ਦੱਸਿਆ ਕਿ ਉਹ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਰੱਖਣ ਲਈ ਮਜਬੂਰ ਕਰ ਕੇ ਆਪਣੇ ਪੁੱਤਰ ਨੂੰ ਡੀਐਮਸੀ ਹਸਪਤਾਲ ਲੈ ਗਏ। ਹੁਣ ਡੀਐਮ ਵਿੱਚ ਮਨਪ੍ਰੀਤ ਦੀ ਹਾਲਤ ਸਥਿਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਏਐਸਆਈ ਰਾਮਜੀ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੁੱਤਰ ਮਨਪ੍ਰੀਤ ਦੀ ਮੌਤ ਦੀ ਸੂਚਨਾ ਪੁਲਸ ਲਾਈਨ ਵਿੱਚ ਆਪਣੇ ਰਿਸ਼ਤੇਦਾਰਾਂ, ਪਿੰਡ ਅਤੇ ਆਪਣੇ ਹੋਰ ਪੁਲਸ ਮੁਲਾਜ਼ਮ ਸਾਥੀਆਂ ਨੂੰ ਦਿੱਤੀ ਤਾਂ ਹਰ ਕੋਈ ਸੋਗ ਵਿੱਚ ਡੁੱਬ ਗਿਆ। ਪਿੰਡ ਵਿੱਚ ਸਸਕਾਰ ਲਈ ਲੱਕੜਾਂ ਇਕੱਠੀਆਂ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ। ਘਰ ਵਿੱਚ ਰੋਣ ਕਾਰਨ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਸੀ। ਬੇਟੇ ਦੀ ਨਬਜ਼ ਚਲਣ ਦੀ ਖਬਰ ਮਿਲਦੇ ਹੀ ਸਾਰੇ ਰਿਸ਼ਤੇਦਾਰਾਂ ਅਤੇ ਹੋਰਾਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪਰਿਵਾਰ ਨੇ ਹੁਣ ਸੁੱਖ ਦਾ ਸਾਹ ਲਿਆ ਹੈ। ਫਿਲਹਾਲ ਬੇਟੇ ਦੀ ਹਾਲਤ ’ਚ ਸੁਧਾਰ ਹੋਣ ਤੋਂ ਬਾਅਦ ਪਰਿਵਾਰ ਇਸ ਮਾਮਲੇ ’ਚ ਜ਼ਰੂਰ ਕਾਰਵਾਈ ਕਰੇਗਾ।

Next Story
ਤਾਜ਼ਾ ਖਬਰਾਂ
Share it