ਫਰੀਦਕੋਟ ਦੇ ਸਕੂਲ ’ਚੋਂ ਮਿਲੀਆਂ ਜਵਾਨ ਮੁੰਡੇ-ਕੁੜੀ ਦੀਆਂ ਲਾਸ਼ਾਂ
ਫਰੀਦਕੋਟ, (ਸੁਖਜਿੰਦਰ ਸਹੋਤਾ) : ਫਰੀਦਕੋਟ ਵਿੱਚ ਉਸ ਵੇਲੇ ਸੰਨਾਟਾ ਪਸਰ ਗਿਆ, ਜਦੋਂ ਪਿੰਡ ਕਲੇਰ ਦੇ ਸਰਕਾਰੀ ਸਕੂਲ ਵਿੱਚੋਂ ਜਵਾਨ ਮੁੰਡੇ-ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਹਾਲਾਂਕਿ ਜਦੋਂ ਪਿੰਡ ਵਾਸੀ ਸਕੂਲ ਵਿੱਚ ਪਹੁੰਚੇ ਤਾਂ ਉਸ ਵੇਲੇ ਕੁੜੀ ਦੇ ਸਾਹ ਚੱਲ ਰਹੇ ਸੀ, ਪਰ ਹਸਪਤਾਲ ਨੂੰ ਲਿਜਾਂਦੇ ਸਮੇਂ ਉਸ ਨੇ ਵੀ ਰਾਹ ਵਿੱਚ ਦਮ ਤੋੜ ਦਿੱਤਾ। ਜ਼ਹਿਰੀਲੀ ਚੀਜ਼ […]
By : Editor Editor
ਫਰੀਦਕੋਟ, (ਸੁਖਜਿੰਦਰ ਸਹੋਤਾ) : ਫਰੀਦਕੋਟ ਵਿੱਚ ਉਸ ਵੇਲੇ ਸੰਨਾਟਾ ਪਸਰ ਗਿਆ, ਜਦੋਂ ਪਿੰਡ ਕਲੇਰ ਦੇ ਸਰਕਾਰੀ ਸਕੂਲ ਵਿੱਚੋਂ ਜਵਾਨ ਮੁੰਡੇ-ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਹਾਲਾਂਕਿ ਜਦੋਂ ਪਿੰਡ ਵਾਸੀ ਸਕੂਲ ਵਿੱਚ ਪਹੁੰਚੇ ਤਾਂ ਉਸ ਵੇਲੇ ਕੁੜੀ ਦੇ ਸਾਹ ਚੱਲ ਰਹੇ ਸੀ, ਪਰ ਹਸਪਤਾਲ ਨੂੰ ਲਿਜਾਂਦੇ ਸਮੇਂ ਉਸ ਨੇ ਵੀ ਰਾਹ ਵਿੱਚ ਦਮ ਤੋੜ ਦਿੱਤਾ।
ਜ਼ਹਿਰੀਲੀ ਚੀਜ਼ ਨਿਗਲ ਕੇ ਇਨ੍ਹਾਂ ਦੋਵਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਮੁਤਾਬਕ ਦੋਵੇਂ ਜਣੇ ਸੰਗਰੂਰ ਤੇ ਬਰਨਾਲਾ ਜਿਲ੍ਹੇ ਨਾਲ ਸਬੰਧਤ ਹਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਮਗਰੋਂ ਇਸ ਗੱਲ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਨ੍ਹਾਂ ਦੋਵਾਂ ਨੇ ਇਹ ਖੌਫ਼ਨਾਕ ਕਦਮ ਕਿਉਂ ਚੁੱਕਿਆ।