Begin typing your search above and press return to search.

ਆਸਟ੍ਰੇਲੀਆ ਵਿਚ ਖਤਰਨਾਕ ਮੌਸਮ ਨੇ ਲਈਆਂ 10 ਜਾਨਾਂ

ਮੈਲਬਰਨ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਕੁਈਨਜ਼ਲੈਂਡ ਅਤੇ ਵਿਕਟੋਰੀਆ ਰਾਜਾਂ ਵਿਚ ਖਤਰਨਾਕ ਮੌਸਮ ਬਰਕਰਾਰ ਰਹਿਣ ਕਾਰਨ 10 ਜਣੇ ਜਾਨ ਗਵਾ ਚੁੱਕੇ ਹਨ। ਕੁਈਨਜ਼ਲੈਂਡ ਦੇ ਦੱਖਣੀ ਇਲਾਕੇ ਵਿਚ ਬੁੱਧਵਾਰ ਨੂੰ ਤੂਫਾਨ ਵਿਚ ਘਿਰੀ ਇਕ ਕਿਸ਼ਤੀ ਡੁੱਬਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ […]

ਆਸਟ੍ਰੇਲੀਆ ਵਿਚ ਖਤਰਨਾਕ ਮੌਸਮ ਨੇ ਲਈਆਂ 10 ਜਾਨਾਂ

Editor EditorBy : Editor Editor

  |  28 Dec 2023 4:33 AM GMT

  • whatsapp
  • Telegram
  • koo
ਮੈਲਬਰਨ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਦੇ ਕੁਈਨਜ਼ਲੈਂਡ ਅਤੇ ਵਿਕਟੋਰੀਆ ਰਾਜਾਂ ਵਿਚ ਖਤਰਨਾਕ ਮੌਸਮ ਬਰਕਰਾਰ ਰਹਿਣ ਕਾਰਨ 10 ਜਣੇ ਜਾਨ ਗਵਾ ਚੁੱਕੇ ਹਨ। ਕੁਈਨਜ਼ਲੈਂਡ ਦੇ ਦੱਖਣੀ ਇਲਾਕੇ ਵਿਚ ਬੁੱਧਵਾਰ ਨੂੰ ਤੂਫਾਨ ਵਿਚ ਘਿਰੀ ਇਕ ਕਿਸ਼ਤੀ ਡੁੱਬਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਅੱਠ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ ਵਿਚ ਸਵਾਰ ਲੋਕ ਛੁੱਟੀਆਂ ਮਨਾ ਰਹੇ ਸਨ ਕਿ ਅਚਾਨਕ ਤੇਜ਼ ਹਵਾਵਾਂ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ। ਕੁਈਨਜ਼ਲੈਂਡ ਪੁਲਿਸ ਦੇ ਕਾਰਜਕਾਰੀ ਮੁਖੀ ਐਂਡਰਿਊ ਪਿਲੋਟੋ ਨੇ ਕਿਹਾ ਕਿ ਤੇਜ਼ ਹਵਾਵਾਂ ਦੌਰਾਨ ਹੀ ਲੋਕਾਂ ਨੂੰ ਬਚਾਇਆ ਗਿਆ ਜੋ ਬੇਹੱਦ ਖੁਸ਼ਕਿਸਮਤ ਰਹੇ।

ਤੂਫਾਨ ਵਿਚ ਘਿਰੀ ਕਿਸ਼ਤੀ ਡੁੱਬਣ ਕਾਰਨ 3 ਮੌਤਾਂ

ਤੂਫਾਨ ਕਾਰਨ ਸਮੁੰਦਰੀ ਲਹਿਰਾਂ ਲਗਾਤਾਰ ਉਠ ਰਹੀਆਂ ਸਨ ਅਤੇ ਬਚਾਅ ਕਾਰਜਾਂ ਵਿਚ ਵੱਡੀ ਦਿੱਕਤ ਆਈ। ਦੂਜੇ ਪਾਸੇ ਗੋਲਡ ਕੋਸਟ ਸ਼ਹਿਰ ਵਿਚ 59 ਸਾਲ ਦੀ ਇਕ ਔਰਤ ਦਰੱਖਣ ਡਿੱਗਣ ਕਾਰਨ ਮੌਤ ਦੇ ਮੂੰਹ ਵਿਚ ਚਲੀ ਗਈ ਜਦਕਿ ਬ੍ਰਿਸਬੇਨ ਦੇ ਬਾਹਰੀ ਇਲਾਕੇ ਵਿਚ 9 ਸਾਲਾ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਜੋ ਪਾਣੀ ਨਾਲ ਰੁੜ੍ਹ ਕੇ ਆਈ ਸੀ। ਕੁਈਨਜ਼ਲੈਂਡ ਦੇ ਹੀ ਜਿੰਪੀ ਕਸਬੇ ਵਿਚ 40 ਸਾਲ ਅਤੇ 46 ਸਾਲ ਉਮਰ ਦੀਆਂ ਦੋ ਔਰਤਾਂ ਦੀ ਮੈਰੀ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਕਮਿਸ਼ਨਰ ਕੈਟਰੀਨਾ ਕੈਰਲ ਨੇ ਕਿਹਾ ਕਿ ਖਤਰਨਾਕ ਮੌਸਮ ਲੋਕਾਂ ਦੀ ਮੁਸ਼ਕਲਾਂ ਵਿਚ ਪਾ ਰਿਹਾ ਹੈ।
Next Story
ਤਾਜ਼ਾ ਖਬਰਾਂ
Share it