ਚੰਡੀਗੜ੍ਹ ਤੋਂ ਅਯੁੱਧਿਆ ਲਈ ਸੀਟੀਯੂ ਦੀ ਬਸ ਹੋਵੇਗੀ ਸ਼ੁਰੂ
ਚੰਡੀਗੜ੍ਹ, 31 ਜਨਵਰੀ, ਨਿਰਮਲ : ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਯਾਨੀ ਸੀਟੀਯੂ ਅਯੁੱਧਿਆ ਧਾਮ ਲਈ ਵੀ ਬੱਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਹ ਕਦਮ ਚੁੱਕਣ ਦਾ ਵਿਚਾਰ ਚੰਡੀਗੜ੍ਹ ਅਤੇ ਆਸ-ਪਾਸ ਦੇ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ […]
By : Editor Editor
ਚੰਡੀਗੜ੍ਹ, 31 ਜਨਵਰੀ, ਨਿਰਮਲ : ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਯਾਨੀ ਸੀਟੀਯੂ ਅਯੁੱਧਿਆ ਧਾਮ ਲਈ ਵੀ ਬੱਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਹ ਕਦਮ ਚੁੱਕਣ ਦਾ ਵਿਚਾਰ ਚੰਡੀਗੜ੍ਹ ਅਤੇ ਆਸ-ਪਾਸ ਦੇ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਬੱਸ ਸੇਵਾ ਬਸੰਤ ਪੰਚਮੀ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਬੱਸ ਸੈਕਟਰ 17 ਬੱਸ ਅੱਡੇ ਤੋਂ ਅਯੁੱਧਿਆ ਧਾਮ ਤੱਕ ਚੱਲੇਗੀ।
ਬੱਸ ਸੈਕਟਰ 17 ਆਈਐਸਬੀਟੀ ਤੋਂ ਰੋਜ਼ਾਨਾ ਦੁਪਹਿਰ 1:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 8:30 ਵਜੇ ਅਯੁੱਧਿਆ ਧਾਮ ਪਹੁੰਚੇਗੀ। ਇਸ ਤੋਂ ਬਾਅਦ ਬੱਸ ਉਥੋਂ ਸ਼ਾਮ 4:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11:05 ਵਜੇ ਚੰਡੀਗੜ੍ਹ ਸੈਕਟਰ 17 ਆਈਐਸਬੀਟੀ ਪਹੁੰਚੇਗੀ। ਬੱਸ ਵਿੱਚ ਯਾਤਰੀ ਕਿਰਾਇਆ 1706 ਰੁਪਏ ਹੋਵੇਗਾ। ਇਹ ਸਫ਼ਰ ਲਗਭਗ 947 ਕਿਲੋਮੀਟਰ ਦਾ ਹੈ ਜਿਸ ਵਿਚ 19 ਘੰਟੇ ਦਾ ਸਮਾਂ ਲੱਗੇਗਾ।
ਵਰਤਮਾਨ ਵਿੱਚ ਸੀਟੀਯੂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਗੁਆਂਢੀ ਰਾਜਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਕਈ ਧਾਰਮਿਕ ਸਥਾਨਾਂ ’ਤੇ ਵੀ ਸੀਟੀਯੂ ਦੀਆਂ ਸੇਵਾਵਾਂ ਸਫਲਤਾਪੂਰਵਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਸਾਲਾਸਰ, ਖਾਟੂ ਸ਼ਿਆਮ, ਵਿ੍ਰੰਦਾਵਨ, ਹਰਿਦੁਆਰ, ਕਟੜਾ, ਜਵਾਲਾ ਜੀ ਅਤੇ ਚਾਮੁੰਡਾ ਦੇਵੀ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ
ਲੜਾਕੂ ਬੰਬਾਰ ਐਸਯੂ-34, ਜਿਸ ਨੂੰ ਰੂਸ ਦਾ ਸਭ ਤੋਂ ਸ਼ਕਤੀਸ਼ਾਲੀ ਜਹਾਜ਼ ਕਿਹਾ ਜਾਂਦਾ ਹੈ, ਨੂੰ ਯੂਕਰੇਨ ਵਿੱਚ ਤਬਾਹ ਕਰ ਦਿੱਤਾ ਗਿਆ। ਇਸ ਨੂੰ ਰੂਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨੁਕਸਾਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸੁਪਰ ਸੋਨਿਕ ਫਾਈਟਰ ਜੈੱਟ ਦੀ ਕੀਮਤ ਕਰੀਬ 421 ਕਰੋੜ 75 ਲੱਖ ਰੁਪਏ ਸੀ।
ਐਸਯੂ-34 ਨੂੰ ਰੂਸੀ ਹਵਾਈ ਸੈਨਾ ਦਾ ਸਭ ਤੋਂ ਮਜ਼ਬੂਤ ਲੜਾਕੂ ਜਹਾਜ਼ ਮੰਨਿਆ ਜਾਂਦਾ ਹੈ। ਦੋ ਇੰਜਣਾਂ ਵਾਲਾ ਇਹ ਸੁਪਰਸੋਨਿਕ ਜਹਾਜ਼ ਕਿਸੇ ਵੀ ਮੌਸਮ ਵਿੱਚ ਦੁਸ਼ਮਣ ’ਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਵਿੱਚ ਦੋ ਪਾਇਲਟ ਸੀਟਾਂ ਹਨ। ਇਸ ਲੜਾਕੂ ਜਹਾਜ਼ ਦੀ ਵਰਤੋਂ ਰੂਸ ਨੇ ਸੀਰੀਆ ਖ਼ਿਲਾਫ਼ ਜੰਗ ਵਿੱਚ ਵੀ ਕੀਤੀ ਸੀ। ਇਹ ਬੰਬਾਰ ਜਹਾਜ਼ ਵੀ ਯੂਕਰੇਨ ਦੇ ਖਿਲਾਫ ਅਹਿਮ ਭੂਮਿਕਾ ਨਿਭਾ ਰਿਹਾ ਸੀ।
ਯੂਕਰੇਨ ਦੇ ਇਕ ਅਧਿਕਾਰੀ ਨੇ ਦੱਸਿਆ-ਅਸੀਂ ਮੰਗਲਵਾਰ ਦੇਰ ਰਾਤ ਲੁਹਾਨਸਕ ਇਲਾਕੇ ’ਚ ਰੂਸ ਦੇ ਸਭ ਤੋਂ ਮਜ਼ਬੂਤ ਐਸਯੂ-34 ਨੂੰ ਡੇਗ ਦਿੱਤਾ ਹੈ। ਸਾਡੇ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। 24 ਫਰਵਰੀ 2022 ਨੂੰ ਸ਼ੁਰੂ ਹੋਏ ਇਸ ਯੁੱਧ ਵਿੱਚ ਹੁਣ ਤੱਕ 332 ਰੂਸੀ ਜਹਾਜ਼ ਤਬਾਹ ਹੋ ਚੁੱਕੇ ਹਨ। ਇਨ੍ਹਾਂ ਵਿੱਚ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਸ਼ਾਮਲ ਹਨ।
ਰੂਸ ਨੇ ਜੰਗ ਵਿੱਚ ਕਈ ਐਸਯੂ-34 ਗੁਆਏ ਹਨ। ਜਨਵਰੀ 2024 ਦੇ ਸ਼ੁਰੂ ਵਿੱਚ, ਇੱਕ 16 ਸਾਲਾ ਰੂਸੀ ਲੜਕੇ ਨੇ ਇੱਕ ਲੜਾਕੂ ਬੰਬਾਰ ਨੂੰ ਅੱਗ ਲਗਾ ਦਿੱਤੀ ਸੀ, ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਜੁਲਾਈ 2023 ਵਿੱਚ, ਯੂਕਰੇਨ ਨੇ ਰੂਸ ਦੀ ਕਿੰਜਲ ਹਾਈਪਰਸੋਨਿਕ ਮਿਜ਼ਾਈਲ ਨੂੰ ਡੇਗਣ ਦਾ ਦਾਅਵਾ ਕੀਤਾ ਸੀ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਉਨ੍ਹਾਂ ਨੇ ਅਮਰੀਕਾ ਦੀ ਪੈਟ੍ਰਿਅਟ ਡਿਫੈਂਸ ਸਿਸਟਮ ਨਾਲ ਰੂਸ ਦੀ ਸਭ ਤੋਂ ਐਡਵਾਂਸ ਹਾਈਪਰਸੋਨਿਕ ਮਿਜ਼ਾਈਲ ‘ਕਿੰਜਲ’ ਨੂੰ ਤਬਾਹ ਕਰ ਦਿੱਤਾ ਸੀ। ਹਵਾਈ ਸੈਨਾ ਦੇ ਬੁਲਾਰੇ ਯੂਰੀ ਇਹਾਨਾਟ ਨੇ ਕਿਹਾ ਸੀ- ਰੂਸ ਕਹਿ ਰਿਹਾ ਸੀ ਕਿ ਅਮਰੀਕਾ ਦੀ ਪੈਟ੍ਰਿਅਟ ਮਿਜ਼ਾਈਲ ਪ੍ਰਣਾਲੀ ਪੁਰਾਣੀ ਹੈ ਅਤੇ ਰੂਸ ਦੇ ਹਥਿਆਰ ਪੂਰੀ ਦੁਨੀਆ ’ਚ ਸਭ ਤੋਂ ਵਧੀਆ ਹਨ। ਹੁਣ ‘ਕਿੰਜਲ’ ਦਾ ਹਵਾ ’ਚ ਢੇਰ ਹੋਣਾ ਉਨ੍ਹਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ।
ਅਕਤੂਬਰ 2022 ਵਿੱਚ, ਐਸਯੂ-34 ਲੈਂਡਿੰਗ ਦੌਰਾਨ ਇੱਕ 9 ਮੰਜ਼ਿਲਾ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ ਸੀ। ਇਹ ਹਾਦਸਾ ਰੂਸ ਦੇ ਯਾਸਕ ਸ਼ਹਿਰ ਵਿੱਚ ਵਾਪਰਿਆ। ਇਸ ਹਾਦਸੇ ’ਚ 3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। 19 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਲੜਾਕੂ ਜਹਾਜ਼ ਨੇ ਰੂਟੀਨ ਟ੍ਰੇਨਿੰਗ ਲਈ ਏਅਰਫੀਲਡ ਤੋਂ ਉਡਾਣ ਭਰੀ ਸੀ। ਲੈਂਡਿੰਗ ਤੋਂ ਪਹਿਲਾਂ ਇਸ ਦਾ ਇਕ ਇੰਜਣ ਫੇਲ੍ਹ ਹੋ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੋਵੇਂ ਪਾਇਲਟ ਪੈਰਾਸ਼ੂਟ ਤੋਂ ਛਾਲ ਮਾਰ ਕੇ ਆਖਰੀ ਸਮੇਂ ਜੈੱਟ ਤੋਂ ਬਾਹਰ ਆ ਗਏ।