ਮੰਤਰੀ ਦੇ ਨੌਕਰ ਦੇ ਘਰੋਂ ਮਿਲੇ ਕਰੋੜਾਂ ਰੁਪਏ
ਝਾਰਖੰਡ , 6 ਮਈ,ਨਿਰਮਲ : ਰਾਂਚੀ ਵਿਚ ਸੋਮਵਾਰ ਨੂੰ ਈਡੀ ਨੇ 9 ਟਿਕਾਣਿਆਂ ’ਤੇ ਰੇਡ ਕੀਤੀ। ਇਸ ਵਿਚ ਇੰਜੀਨੀਅਰ ਅਤੇ ਨੇਤਾਵਾਂ ਦੇ ਘਰ ਸ਼ਾਮਲ ਹਨ। ਝਾਰਖੰਡ ਸਰਕਾਰ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਨੌਕਰ ਦੇ ਘਰ ਤੋਂ 25 ਕਰੋੜ ਕੈਸ਼ ਮਿਲਿਆ ਹੈ। ਇੱਥੇ ਨੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਕੈਸ਼ ਦੇ ਵੱਡੇ […]
By : Editor Editor
ਝਾਰਖੰਡ , 6 ਮਈ,ਨਿਰਮਲ : ਰਾਂਚੀ ਵਿਚ ਸੋਮਵਾਰ ਨੂੰ ਈਡੀ ਨੇ 9 ਟਿਕਾਣਿਆਂ ’ਤੇ ਰੇਡ ਕੀਤੀ। ਇਸ ਵਿਚ ਇੰਜੀਨੀਅਰ ਅਤੇ ਨੇਤਾਵਾਂ ਦੇ ਘਰ ਸ਼ਾਮਲ ਹਨ। ਝਾਰਖੰਡ ਸਰਕਾਰ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਨੌਕਰ ਦੇ ਘਰ ਤੋਂ 25 ਕਰੋੜ ਕੈਸ਼ ਮਿਲਿਆ ਹੈ।
ਇੱਥੇ ਨੋਟਾਂ ਦੀ ਗਿਣਤੀ ਜਾਰੀ ਹੈ। ਇੱਥੇ ਕੈਸ਼ ਦੇ ਵੱਡੇ ਵੱਡੇ ਬੈਗ ਰੱਖੇ ਹੋਏ ਸੀ। ਪੀਏ ਸੰਜੀਵ ਲਾਲ ਦਾ ਨੌਕਰ ਹੈ ਜਹਾਂਗੀਰ, ਜਿਸ ਦੇ ਘਰ ਤੋਂ ਕੈਸ਼ ਮਿਲਿਆ ਹੈ।
ਜਿਹੜੀ ਥਾਵਾਂ ’ਤੇ ਛਾਪੇਮਾਰੀ ਚਲ ਰਹੀ ਹੈ ਉਨ੍ਹਾਂ ਵਿਚੋਂ ਦੋ ਇਲਾਕਿਆਂ ਦੇ ਨਾਂ ਸਾਹਮਣੇ ਆਏ ਹਨ। ਇਹ ਹੈ ਧੁਰਵਾ ਦਾ ਸੇਲ ਸਿਟੀ ਇਲਾਕਾ ਅਤੇ ਬੋੜਿਆ ਮੋਰਹਾਬਾਦੀ ਰੋਡ। ਸੂਚਨਾ ਹੈ ਕਿ ਈਡੀ ਅੱਜ ਜਿਨ੍ਹਾਂ ਦੇ ਇੱਥੇ ਛਾਪੇਮਾਰੀ ਕਰ ਰਹੀ ਹੈ, ਉਨ੍ਹਾਂ ਸਭ ਦੇ ਤਾਰ ਚੀਫ ਇੰਜੀਨੀਅਰ ਰਹਿ ਚੁੱਕੇ ਵੀਰੇਂਦਰ ਰਾਮ ਨਾਲ ਜੁੜੇ ਹਨ।
ਵੀਰੇਂਦਰ ਰਾਮ ਮਾਮਲੇ ਨੂੰ ਲੈ ਕੇ ਹੀ ਈਡੀ ਨੇ ਕਾਰਵਾਈ ਕੀਤੀ ਹੈ। ਰਾਂਚੀ ਦੇ ਸੇਲ ਸਿਟੀ ਵਿਚ ਪਥ ਨਿਰਮਾਣ ਵਿਭਾਗ ਦੇ ਇੰਜੀਨੀਅਰ ਵਿਕਾਸ ਕੁਮਾਰ ਦੇ ਘਰ ’ਤੇ ਛਾਪੇਮਾਰੀ ਚਲ ਰਹੀ ਹੈ।
22 ਫਰਵਰੀ 2022 ਨੂੰ ਗ੍ਰਾਮੀਣ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਵੀਰੇਂਦਰ ਰਾਮ ਦੇ ਕੁਲ 24 ਟਿਕਾਣਿਆਂ ’ਤੇ ਈਡੀ ਨੇ ਛਾਪਾ ਮਾਰਿਆ ਸੀ। ਇਸ ਦੌਰਾਨ ਵੀਰੇਂਦਰ ਰਾਮ ਦੀ ਕੰਪਨੀਆਂ ਤੋਂ ਇਲਾਵਾ 100 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਚਲਿਆ ਸੀ। ਛਾਪੇਮਾਰੀ ਦੌਰਾਨ 1.50 ਕਰੋੜ ਰੁਪਏ ਦੇ ਗਹਿਣੇ ਅਤੇ ਕਰੀਬ 30 ਲੱਖ ਰੁਪਏ ਕੈਸ਼ ਮਿਲੇ ਸੀ।
ਇਹ ਵੀ ਪੜ੍ਹੋ
ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਫਗਵਾੜਾ ਰੋਡ ’ਤੇ ਰੇਲਵੇ ਕਰਾਸਿੰਗ ਨੇੜਿਓਂ ਕਾਬੂ ਕੀਤਾ। ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਵਿਅਕਤੀ ਇਨ੍ਹੀਂ ਦਿਨੀਂ ਹੁਸ਼ਿਆਰਪੁਰ ਦੇ ਵਿਜੇ ਨਗਰ ਇਲਾਕੇ ਵਿੱਚ ਰਹਿ ਰਿਹਾ ਸੀ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸ ਇੰਟੈਲੀਜੈਂਸ ਲਈ ਜਾਸੂਸੀ ਕਰਨ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਆਯੋਜਿਤ ਕਰਨ ਵਿੱਚ ਏਜੰਸੀ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਵਿਅਕਤੀ ’ਤੇ ਫੌਜ ਦੀ ਤਾਇਨਾਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕਰਕੇ ਅਤੇ ਆਪਣੇ ਮੋਬਾਈਲ ਫੋਨ ਤੋਂ ਦਸਤਾਵੇਜ਼ਾਂ ਅਤੇ ਫੋਟੋਆਂ ਨੂੰ ਪ੍ਰਸਾਰਿਤ ਕਰਕੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸਹਾਇਤਾ ਕਰਨ ਦਾ ਦੋਸ਼ ਹੈ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀਰਵਾਰ ਰਾਤ ਹਰਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਫਗਵਾੜਾ ਰੋਡ ’ਤੇ ਰੇਲਵੇ ਕਰਾਸਿੰਗ ਨੇੜਿਓਂ ਕਾਬੂ ਕੀਤਾ। ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਵਿਅਕਤੀ ਇਨ੍ਹੀਂ ਦਿਨੀਂ ਹੁਸ਼ਿਆਰਪੁਰ ਦੇ ਵਿਜੇ ਨਗਰ ਇਲਾਕੇ ਵਿੱਚ ਰਹਿ ਰਿਹਾ ਸੀ।
ਪੁਲਸ ਅਨੁਸਾਰ ਹਰਪ੍ਰੀਤ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਕਥਿਤ ਤੌਰ ’ਤੇ ਵਿਜ਼ਟਰ ਵੀਜ਼ੇ ’ਤੇ ਦੋ ਵਾਰ ਪਾਕਿਸਤਾਨ ਗਿਆ ਸੀ, ਜਿੱਥੇ ਉਹ ਆਈਐਸਆਈ ਅਧਿਕਾਰੀਆਂ ਨੂੰ ਮਿਲਿਆ ਸੀ। ਉਸ ਨੇ ਦੱਸਿਆ ਕਿ ਉਹ ਕਥਿਤ ਤੌਰ ’ਤੇ ਵੱਟਸਐਪ ਰਾਹੀਂ ਇਨ੍ਹਾਂ ਆਈਐਸਆਈ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ।
ਪੁਲਿਸ ਨੇ ਕਿਹਾ ਕਿ ਸਿੰਘ ਨੇ ਕਥਿਤ ਤੌਰ ’ਤੇ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਭਾਰਤੀ ਸਿਮ ਕਾਰਡ ਖਰੀਦੇ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਸਿਮ ਕਾਰਡਾਂ ਰਾਹੀਂ ਅਤੇ ਹੋਰ ਇੰਟਰਨੈਟ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਵਿੱਚ ਆਈਐਸਆਈ ਅਧਿਕਾਰੀਆਂ ਦੀ ਮਦਦ ਕੀਤੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਆਧਾਰ ਕਾਰਡ, ਇੱਕ ਪਾਸਪੋਰਟ, ਕੁਝ ਭਾਰਤੀ ਕਰੰਸੀ ਅਤੇ ਇੱਕ ਮੋਬਾਈਲ ਫ਼ੋਨ ਵਾਲਾ ਬੈਗ ਬਰਾਮਦ ਕੀਤਾ ਗਿਆ ਹੈ। ਮਾਡਲ ਟਾਊਨ ਪੁਲਸ ਸਟੇਸ਼ਨ ’ਚ ਦੋਸ਼ੀ ਖਿਲਾਫ ਦਰਜ ਕਰਵਾਈ ਗਈ ਐਫ.ਆਈ.ਆਰ. ’ਚ ਉਕਤ ਵਿਅਕਤੀ ’ਤੇ ਭਾਰਤੀ ਦੰਡਾਵਲੀ, ਸੂਚਨਾ ਤਕਨਾਲੋਜੀ ਐਕਟ ਅਤੇ ਆਫੀਸ਼ੀਅਲ ਸੀਕਰੇਟਸ ਐਕਟ, 1923 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।