ਕ੍ਰਿਕਟਰ ਸ਼ਮੀ ਨੂੰ ਤੂਫਾਨੀ ਗੇਂਦਬਾਜ਼ੀ ਲਈ ਮਿਲੇਗਾ ਐਵਾਰਡ
ਨਵੀਂ ਦਿੱਲੀ, 14 ਦਸੰਬਰ, ਨਿਰਮਲ : ਰਾਸ਼ਟਰੀ ਖੇਡ ਪੁਰਸਕਾਰ ਲਈ ਨਾਮਜ਼ਦਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੀਸੀਸੀਆਈ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। 33 ਸਾਲਾ ਸ਼ਮੀ ਦਾ ਨਾਮ ਨਾਮਜ਼ਦਗੀਆਂ ਦੀ ਸ਼ੁਰੂਆਤੀ ਸੂਚੀ ਵਿੱਚ ਨਹੀਂ ਸੀ, ਇਸ ਲਈ ਬੀਸੀਸੀਆਈ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਸ ਨੂੰ ਦੇਸ਼ ਦੇ ਦੂਜੇ […]
By : Editor Editor
ਨਵੀਂ ਦਿੱਲੀ, 14 ਦਸੰਬਰ, ਨਿਰਮਲ : ਰਾਸ਼ਟਰੀ ਖੇਡ ਪੁਰਸਕਾਰ ਲਈ ਨਾਮਜ਼ਦਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੀਸੀਸੀਆਈ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਹੈ। 33 ਸਾਲਾ ਸ਼ਮੀ ਦਾ ਨਾਮ ਨਾਮਜ਼ਦਗੀਆਂ ਦੀ ਸ਼ੁਰੂਆਤੀ ਸੂਚੀ ਵਿੱਚ ਨਹੀਂ ਸੀ, ਇਸ ਲਈ ਬੀਸੀਸੀਆਈ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਸ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੇਡ ਪੁਰਸਕਾਰ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਇਸ ਤੋਂ ਬਾਅਦ ਸ਼ਮੀ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ।
ਸ਼ਮੀ ਤੋਂ ਇਲਾਵਾ 16 ਹੋਰ ਖਿਡਾਰੀਆਂ ਨੂੰ ਵੀ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸਾਤਵਿਕ ਸਾਈਰਾਜ, ਰੈਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਬੈਡਮਿੰਟਨ ਜੋੜੀ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਵਿਸ਼ਵ ਕੱਪ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਉਸ ਨੇ 7 ਮੈਚਾਂ ਵਿੱਚ ਸਭ ਤੋਂ ਵੱਧ 24 ਵਿਕਟਾਂ ਲਈਆਂ। ਵਿਸ਼ਵ ਕੱਪ ਫਾਈਨਲ ‘ਚ ਹਾਰ ਤੋਂ ਬਾਅਦ ਪੀਐਮ ਮੋਦੀ ਜਦੋਂ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਸ਼ਮੀ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਤਾਰੀਫ ਵੀ ਕੀਤੀ।
ਸਾਤਵਿਕ-ਚਿਰਾਗ ਦੀ ਜੋੜੀ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਜੋੜੀ ਨੇ 3 ਭਾਂਢ ਵਰਲਡ ਟੂਰ ਖਿਤਾਬ ਜਿੱਤੇ ਹਨ। ਇਸ ਜੋੜੀ ਨੇ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਅਤੇ ਸਵਿਸ ਸੁਪਰ 300 ਦੇ ਖਿਤਾਬ ਜਿੱਤੇ ਹਨ। ਇਸ ਜੋੜੀ ਨੂੰ ਨਵੰਬਰ ਦੇ ਅਖੀਰ ਵਿੱਚ ਚਾਈਨਾ ਮਾਸਟਰਜ਼ 750 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।