ਕੈਨੇਡਾ ’ਚ ਸੁੱਖਾ ਦੁੱਨੇਕੇ ਦੇ ਕਤਲ ਨੂੰ ਲੈ ਕੇ ਛਿੜੀ ਕਰੈਡਿਟ ਵਾਰ
ਨਵੀਂ ਦਿੱਲੀ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਵਿੰਨੀਪੈਗ ’ਚ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਕਤਲ ਦਾ ਕਰੈਡਿਟ ਲੈਣ ਦੀ ਵੀ ਜੰਗ ਸ਼ੁਰੂ ਹੋ ਚੁੱਕੀ ਹੈ। ਜਿੱਥੇ ਲਾਰੈਂਸ ਗਿਰੋਹ ਨੇ ਇਸ ਹੱਤਿਆ ਦੀ ਜ਼ਿੰਮੇਦਾਰੀ ਲੈਂਦਿਆਂ ਫੇਸਬੁਕ ਪੋਸਟ ਸਾਂਝੀ ਕੀਤੀ, ਉੱਥੇ ਭਗਵਾਨਪੁਰੀਆ ਗੈਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰਦਾਤ […]
By : Hamdard Tv Admin
ਨਵੀਂ ਦਿੱਲੀ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਵਿੰਨੀਪੈਗ ’ਚ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਕਤਲ ਦਾ ਕਰੈਡਿਟ ਲੈਣ ਦੀ ਵੀ ਜੰਗ ਸ਼ੁਰੂ ਹੋ ਚੁੱਕੀ ਹੈ। ਜਿੱਥੇ ਲਾਰੈਂਸ ਗਿਰੋਹ ਨੇ ਇਸ ਹੱਤਿਆ ਦੀ ਜ਼ਿੰਮੇਦਾਰੀ ਲੈਂਦਿਆਂ ਫੇਸਬੁਕ ਪੋਸਟ ਸਾਂਝੀ ਕੀਤੀ, ਉੱਥੇ ਭਗਵਾਨਪੁਰੀਆ ਗੈਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਸੁੱਖਾ ਦੁੱਨੇਕੇ ਭਾਰਤ-ਕੈਨੇਡਾ ਵਿਚਾਲੇ ਤਣਾਅ ਦੀ ਵਜ੍ਹਾ ਬਣੇ ਖਾਲਿਸਤਾਨ ਟਾਈਗਰ ਫੋਰਸ ਦੇ ਚੀਫ਼ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਾਥੀ ਅਰਸ ਡੱਲਾ ਦਾ ਸੱਜਾ ਹੱਥ ਸੀ।
ਤਾਜ਼ਾ ਵਾਰਦਾਤ ਦੀ ਗੱਲ ਕਰੀਏ ਤਾਂ ਲਾਰੈਂਸ ਗਿਰੋਹ ਦੇ ਸੁੱਖਾ ਦੁੱਨੇਕੇ ਦੇ ਕਤਲ ਮਗਰੋਂ ਸੋਸ਼ਲ ਮੀਡੀਆ ’ਤੇ ਲਿਖਿਆ ਹਾਂ ਜੀ ਸਤਿ ਸ੍ਰੀ ਅਕਾਲ, ਰਾਮ-ਰਾਮ ਸਾਰਿਆਂ ਨੂੰ ਇਹ ਸੁੱਖਾ ਦੁੱਨੇਕੇ, ਜੋ ਬੰਬੀਹਾ ਗਰੁੱਪ ਦਾ ਇੰਚਾਰਜ ਬਣਿਆ ਫਿਰਦਾ ਸੀ, ਉਸ ਦਾ ਕਤਲ ਹੋਇਆ ਐ ਕੈਨੇਡਾ ਦੇ ਵਿੰਨੀਪੈਗ ਵਿੱਚ। ਉਸ ਦੀ ਜ਼ਿੰਮੇਦਾਰੀ ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ ਹੈ।
ਅੱਗੇ ਕਿਹਾ ਗਿਆ ਕਿ ਹੈਰੋਇਨ ਦਾ ਨਸ਼ਾ ਕਰਨ ਵਾਲੇ ਇਸ ਨਸ਼ੇੜੀ ਨੇ ਬਹੁਤ ਸਾਰੇ ਘਰ ਉਜਾੜੇ ਨੇ। ਗੁਰਲਾਲ ਬਰਾੜ ਤੇ ਵਿੱਕੀ ਮਿੱਢੂਖੇੜਾ ਦੇ ਕਤਲ ਵਿੱਚ ਬਾਹਰ ਬੈਠ ਕੇ ਇਸ ਨੇ ਸਭ ਕੁਝ ਕੀਤਾ ਸੀ। ਦੋਸ਼ ਲਾਇਆ ਗਿਆ ਕਿ ਸੰਦੀਪ ਨੰਗਲ ਅੰਬੀਆ ਦਾ ਕਤਲ ਵੀ ਇਸ ਨੇ ਕਰਵਾਇਆ ਸੀ। ਹੁਣ ਇਸ ਨੂੰ ਇਸ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਗਈ ਹੈ। ਪੋਸਟ ਵਿੱਚ ਇਸ ਤੋਂ ਇਲਾਵਾ ਗੈਂਗ ਦੇ ਹੋਰ ਲੋਕਾਂ ਨੂੰ ਵੀ ਧਮਕੀ ਦਿੱਤੀ ਗਈ।
ਉੱਧਰ ਜੱਗੂ ਭਗਵਾਨਪੁਰੀਆ ਗੈਂਗ ਦੀ ਗੱਲ ਕਰੀਏ ਤਾਂ ਇਸ ਗਿਰੋਹ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਸੁੱਖੇ ਦੇ ਕਤਲ ਦੀ ਜ਼ਿੰਮੇਦਾਰੀ ਆਪਣੇ ਮੋਢਿਆਂ ’ਤੇ ਲੈਣ ਦੀ ਗੱਲ ਆਖੀ। ਜੱਗੂ ਭਗਵਾਨਪੁਰ ਵੱਲੋਂ ਪੋਸਟ ਵਿੱਚ ਲਿਖਿਆ ਗਿਆ ਕਿ ਵਿੰਨੀਪੈਗ ਵਿੱਚ ਸੁੱਖੇ ਦੇ ਕਤਲ ਦੀ ਜ਼ਿੰਮੇਦਾਰੀ ਉਹ, ਦਰਮਨ ਕਾਹਲੋਂ ਅਤੇ ਅਮ੍ਰਿਤ ਬਲ ਨੇ ਲਈ ਹੈ। ਇਨ੍ਹਾਂ ਦੇ ਬੰਦਿਆਂ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੋਸਟ ਵਿੱਚ ਕਿਹਾ ਗਿਆ ਕਿ ਇਹ ਕਤਲ ਉਸ ਕਰਕੇ ਉਨ੍ਹਾਂ ਨੇ ਆਪਣੇ ਭਰਾ ਸੰਦੀਪ ਨੰਗਲ ਅੰਬੀਆ ਦੇ ਕਤਲ ਦਾ ਬਦਲਾ ਲੈ ਲਿਆ।
ਦੱਸ ਦੇਸੀਏ ਕਿ ਇਹ ਪਹਿਲਾ ਮੌਕਾ ਨਹੀਂ, ਜਦੋਂ ਲਾਰੈਂਸ ਅਤੇ ਭਗਵਾਨਪੁਰੀਆ ਦੀ ਗੈਂਗ ਆਹਮੋ-ਸਾਹਮਣੇ ਹੋਈ ਹੈ। ਕਿਸੇ ਸਮੇਂ ਜਿਗਰੀ ਯਾਰ ਰਹੇ ਲਾਰੈਂਸ ਅਤੇ ਜੱਗੂ ਵਿਚਾਲੇ ਮੂਸੇਵਾਲਾ ਦੇ ਕਤਲ ਮਗਰੋਂ ਦੁਸ਼ਮਣੀ ਪਈ ਸੀ।