ਕੈਨੇਡਾ ’ਚ ਕੋਰੋਨਾ ਮਰੀਜ਼ ਵਧੇ, ਮੁੱਖ ਸਿਹਤ ਅਫਸਰ ਵੱਲੋਂ ਵੈਕਸੀਨੇਸ਼ਨ ’ਤੇ ਜ਼ੋਰ
ਟੋਰਾਂਟੋ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਮੁੜ ਵਧਣੀ ਸ਼ੁਰੂ ਹੋ ਗਈ ਅਤੇ ਮੁੱਖ ਸਿਹਤ ਅਫਸਰ ਡਾ. ਥੈਰੇਸਾ ਟੈਮ ਵੱਲੋਂ ਓਮੀਕ੍ਰੌਨ ਦੇ ਸਬਵੈਰੀਐਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਈ.ਜੀ. 5 ਅਤੇ ਹੋਰ ਸਬਵੈਰੀਐਂਟਸ ਤੋਂ ਬਚਣ ਲਈ ਡਾ. ਥੈਰੇਸਾ ਟੈਮ ਵੱਲੋਂ ਵੈਕਸੀਨੇਸ਼ਨ ’ਤੇ ਜ਼ੋਰ ਦਿਤਾ ਗਿਆ ਹੈ। ਉਧਰ ਉਨਟਾਰੀਓ ਵਿਚ […]
By : Editor (BS)
ਟੋਰਾਂਟੋ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਮੁੜ ਵਧਣੀ ਸ਼ੁਰੂ ਹੋ ਗਈ ਅਤੇ ਮੁੱਖ ਸਿਹਤ ਅਫਸਰ ਡਾ. ਥੈਰੇਸਾ ਟੈਮ ਵੱਲੋਂ ਓਮੀਕ੍ਰੌਨ ਦੇ ਸਬਵੈਰੀਐਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਈ.ਜੀ. 5 ਅਤੇ ਹੋਰ ਸਬਵੈਰੀਐਂਟਸ ਤੋਂ ਬਚਣ ਲਈ ਡਾ. ਥੈਰੇਸਾ ਟੈਮ ਵੱਲੋਂ ਵੈਕਸੀਨੇਸ਼ਨ ’ਤੇ ਜ਼ੋਰ ਦਿਤਾ ਗਿਆ ਹੈ।
ਉਧਰ ਉਨਟਾਰੀਓ ਵਿਚ ਜਲਦ ਹੀ ਫਾਰਮਾਸਿਸਟਾਂ ਨੂੰ ਫਲੂ ਦੀ ਦਵਾਈ ਲਿਖਣ ਅਤੇ ਬੱਚਿਆਂ ਨੂੰ ਫਲੂ ਦੇ ਟੀਕੇ ਲਾਉਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ। ਸਿਹਤ ਮੰਤਰਾਲੇ ਵੱਲੋਂ ਫ਼ਾਰਮਾਸਿਸਟਾਂ ਦੇ ਕਾਲਜ ਤੋਂ ਇਸ ਬਾਰੇ ਸੁਝਾਅ ਮੰਗਿਆ ਗਿਆ ਹੈ ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਫਲੂ ਦਾ ਸੀਜ਼ਨ ਤਾਂ ਸਿਰ ’ਤੇ ਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਰੈਸਪੀਰੇਟਰੀ ਸਿਨਸ਼ਿਲ ਵਾਇਰਸ ਦੀ ਵੈਕਸੀਨ ਵੀ ਫ਼ਾਰਮਾਸਿਸਟਾਂ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 2022-23 ਦੇ ਫਲੂ ਸੀਜ਼ਨ ਦੌਰਾਨ ਰੈਸਪੀਰੇਟਰੀ ਇਨਫੈਕਸ਼ਨ ਵਧਣ ਕਾਰਨ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ।
ਆਈ.ਸੀ.ਯੂ. ਭਰਨੇ ਸ਼ੁਰੂ ਹੋ ਗਏ ਜਦਕਿ ਇਸ ਤੋਂ ਪਹਿਲਾਂ ਫਲੂ ਸੀਜ਼ਨ ਦੌਰਾਨ ਐਨੇ ਬਦਤਰ ਹਾਲਾਤ ਵੇਖਣ ਨੂੰ ਨਹੀਂ ਸਨ ਮਿਲੇ। ਨਵੇਂ ਨਿਯਮਾਂ ਤਹਿਤ ਫਾਰਮਾਸਿਸਟਾਂ ਵੱਲੋਂ ਫਲੂ ਦੇ ਇਲਾਜ ਲਈ ਟੈਮੀਫਲੂ ਦਵਾਈ ਸੁਝਾਈ ਜਾ ਸਕੇਗੀ ਜਦਕਿ ਕੋਰੋਨਾ ਦੇ ਇਲਾਜ ਲਈ ਪੈਕਸਲੌਵਿਡ ਦੀ ਸਿਫ਼ਾਰਸ਼ ਕਰ ਸਕਣਗੇ।
ਉਨਟਾਰੀਓ ਦੀ ਫਾਰਮਾਸਿਸਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦਵਾਈ ਦੀ ਸਿਫਾਰਸ਼ ਵਾਲੀਆਂ 1 ਲੱਖ 74 ਹਜ਼ਾਰ ਪਰਚੀਆਂ ਲਿਖਣੀ ਪੈ ਸਕਦੀਆਂ ਹਨ। ਇਸੇ ਦੌਰਾਨ ਡਾ. ਥੈਰੇਸਾ ਟੈਮ ਨੇ ਕਿਹਾ ਕਿ ਬੀ.ਏ. 286 ਸਬਵੈਰੀਐਂਟ ਦੇ 11 ਮਰੀਜ਼ 12 ਸਤੰਬਰ ਤੱਕ ਸਾਹਮਣੇ ਆ ਚੁੱਕੇ ਹਨ। ਜਦਕਿ ਈ.ਜੀ. 5 ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।