ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰਾ ਸਾਹਿਬ ਕੋਲ ਹੋਈ ਪਾਰਟੀ ’ਤੇ ਛਿੜਿਆ ਵਿਵਾਦ
ਪਾਰਟੀ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਡੇਰਾ ਬਾਬਾ ਨਾਨਕ, 20 ਨਵੰਬਰ, ਨਿਰਮਲ : ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਕੋਲ ਬੀਤੀ ਰਾਤ ਪਾਰਟੀ ਹੋਈ। ਜਿਸ ਵਿਚ ਨਾਨਵੈਜ ਤੱਕ ਪਰੋਸਿਆ ਗਿਆ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਪਰਿਯੋਜਨਾ ਪ੍ਰਬੰਧਕ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਅਬੂ ਬਕਰ ਆਫਤਾਬ ਕਰੂਸ਼ੀ ਵਿਵਾਦਾਂ ਵਿਚ ਆ ਗਏ ਹਨ। […]
By : Editor Editor
ਪਾਰਟੀ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫੀ ਰੋਸ
ਡੇਰਾ ਬਾਬਾ ਨਾਨਕ, 20 ਨਵੰਬਰ, ਨਿਰਮਲ : ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਕੋਲ ਬੀਤੀ ਰਾਤ ਪਾਰਟੀ ਹੋਈ। ਜਿਸ ਵਿਚ ਨਾਨਵੈਜ ਤੱਕ ਪਰੋਸਿਆ ਗਿਆ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਪਰਿਯੋਜਨਾ ਪ੍ਰਬੰਧਕ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਅਬੂ ਬਕਰ ਆਫਤਾਬ ਕਰੂਸ਼ੀ ਵਿਵਾਦਾਂ ਵਿਚ ਆ ਗਏ ਹਨ। ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ 20 ਫੁੱਟ ਦੀ ਦੂਰੀ ’ਤੇ ਹੈ, ਸੂਤਰਾਂ ਅਨੁਸਾਰ ਇਹ ਪਾਰਟੀ 18 ਨਵੰਬਰ ਰਾਤ ਅੱਠ ਵਜੇ ਸ਼ੁਰੂ ਹੋਈ ਸੀ। ਜਿਸ ਵਿਚ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਡੀਸੀ ਮੁਹੰਮਦ ਸ਼ਾਰੂਖ, ਪੁਲਿਸ ਅਧਿਕਾਰੀਆਂ ਸਣੇ ਵਿਭਿੰਨ ਭਾਈਚਾਰਿਆਂ ਦੇ 80 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਸੀ। ਇਸ ਪਾਰਟੀ ਵਿਚ ਸ਼ਰਾਬ ਅਤੇ ਮਾਸ ਦਾ ਸੇਵਨ ਹੋਇਆ। ਇਸ ਪਾਰਟੀ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਹੈ।
ਖਾਸ ਗੱਲ ਇਹ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਲੰਮਾ ਸਮਾਂ ਪਾਰਟੀ ਵਿੱਚ ਰਹੇ। ਉਸ ਦੀ ਮੌਜੂਦਗੀ ਵਿੱਚ ਇਹ ਸਭ ਵਾਪਰਨ ਤੋਂ ਬਾਅਦ ਸਿੱਖ ਕੌਮ ਸਦਮੇ ਵਿੱਚ ਹੈ। ਇੰਨਾ ਹੀ ਨਹੀਂ ਇਸ ਪਾਰਟੀ ਵਿੱਚ ਕਰਤਾਰਪੁਰ ਲਾਂਘੇ ਦੇ ਰਾਜਦੂਤ ਰਹੇ ਰਮੇਸ਼ ਸਿੰਘ ਅਰੋੜਾ ਵੀ ਮੌਜੂਦ ਸਨ।
ਇਸ ਦੌਰਾਨ ਮਹਿਮਾਨ ਅਤੇ ਮੇਜ਼ਬਾਨ ਸਈਅਦ ਅਬੂ ਬਕਰ ਕੁਰੈਸ਼ੀ ਪਹਿਲੀ ਕਤਾਰ ਵਿੱਚ ਡਾਂਸ ਦਾ ਆਨੰਦ ਲੈਂਦੇ ਨਜ਼ਰ ਆਏ।
ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਨੇੜੇ ਸਥਿਤ ਹੈ। ਇਸ ਦਾ ਇਤਿਹਾਸ 500 ਸਾਲ ਤੋਂ ਵੱਧ ਪੁਰਾਣਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਕੀਤੀ ਸੀ। ਉਸਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਬਿਤਾਏ।
ਸਈਅਦ ਅਬੂ ਬਕਰ ਕੁਰੈਸ਼ੀ ਨੇ ਆਪਣੇ ’ਤੇ ਲਗਾਏ ਗਏ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਡਾਂਸ ਪਾਰਟੀ ਨਹੀਂ ਸੀ, ਸਗੋਂ ਪੀਐਮਯੂ ਵਿੱਚ ਆਯੋਜਿਤ ਇੱਕ ਅਧਿਕਾਰਤ ਡਿਨਰ ਸੀ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਨਾਰੋਵਾਲ ਦੇ ਸੀਨੀਅਰ ਨਾਗਰਿਕਾਂ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸਿੱਖਿਆ ਸ਼ਾਸਤਰੀਆਂ ਨੇ ਵੀ ਸ਼ਮੂਲੀਅਤ ਕੀਤੀ। ਗਿਆਨੀ ਗੋਬਿੰਦ ਸਿੰਘ ਵੀ ਰਾਤ ਦੇ ਖਾਣੇ ਸਮੇਂ ਹਾਜ਼ਰ ਸਨ।
ਸਾਰਾ ਰਜ਼ਾ ਖਾਨ ਸਮੇਤ ਕਲਾਕਾਰ, ਜੋ ਪਹਿਲਾਂ ਭਾਰਤ ਵਿੱਚ ਪੇਸ਼ਕਾਰੀ ਕਰ ਚੁੱਕੇ ਹਨ, ਸ਼ਾਮਲ ਸਨ। ਕੰਸਰਟ ਦੇ ਹਿੱਸੇ ਵਜੋਂ, ਕੁਝ ਮਹਿਮਾਨਾਂ ਨੇ ਡਾਂਸ ਵਿੱਚ ਹਿੱਸਾ ਲਿਆ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਪਾਰਟੀ ਗੁਰਦੁਆਰਾ ਦਰਬਾਰ ਸਾਹਿਬ ਤੋਂ ਦੂਰ ਹੋਈ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਸੀ।