ਵਿਆਹੁਤਾ ਜੀਵਨ ਨੂੰ ਹੋਰ ਖੂਬਸੂਰਤ ਬਣਾਉਣ ਲਈ ਸ਼ਹਿਦ ਦਾ ਕਰੋ ਸੇਵਨ
ਨਵੀਂ ਦਿੱਲੀ, 23 ਮਈ, ਪਰਦੀਪ ਸਿੰਘ: ਤੁਸੀਂ ਵੀ ਜਾਣਦੇ ਹੋ ਕਿ ਕਿਸ਼ਮਿਸ਼ ਅਤੇ ਸ਼ਹਿਦ ਸਿਹਤ ਲਈ ਕਿੰਨੇ ਜ਼ਰੂਰੀ ਅਤੇ ਫਾਇਦੇਮੰਦ ਹਨ। ਕਿਸ਼ਮਿਸ਼ ਅਤੇ ਸ਼ਹਿਦ ਆਪਣੇ ਵੱਖ-ਵੱਖ ਗੁਣਾਂ ਲਈ ਜਾਣੇ ਜਾਂਦੇ ਹਨ, ਪਰ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਹੁਤ ਸਾਰੇ ਸਿਹਤ ਲਾਭ ਹੋ ਸਕਦੇ ਹਨ। ਕਿਸ਼ਮਿਸ਼ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਕਈ ਸਮੱਸਿਆਵਾਂ ਤੋਂ […]
By : Editor Editor
ਨਵੀਂ ਦਿੱਲੀ, 23 ਮਈ, ਪਰਦੀਪ ਸਿੰਘ: ਤੁਸੀਂ ਵੀ ਜਾਣਦੇ ਹੋ ਕਿ ਕਿਸ਼ਮਿਸ਼ ਅਤੇ ਸ਼ਹਿਦ ਸਿਹਤ ਲਈ ਕਿੰਨੇ ਜ਼ਰੂਰੀ ਅਤੇ ਫਾਇਦੇਮੰਦ ਹਨ। ਕਿਸ਼ਮਿਸ਼ ਅਤੇ ਸ਼ਹਿਦ ਆਪਣੇ ਵੱਖ-ਵੱਖ ਗੁਣਾਂ ਲਈ ਜਾਣੇ ਜਾਂਦੇ ਹਨ, ਪਰ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਹੁਤ ਸਾਰੇ ਸਿਹਤ ਲਾਭ ਹੋ ਸਕਦੇ ਹਨ। ਕਿਸ਼ਮਿਸ਼ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਫਾਇਦੇਮੰਦ ਹੋ ਸਕਦੀ ਹੈ। ਕਿਸ਼ਮਿਸ਼ ਸਿਹਤ ਲਈ ਇੱਕ ਰਾਮਬਾਣ ਹੈ ਪਰ ਜੇਕਰ ਕਿਸ਼ਮਿਸ਼ ਨੂੰ ਸ਼ਹਿਦ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਸ ਦੀ ਤਾਕਤ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਕਈ ਵਾਰ ਅਸੀਂ ਅਜਿਹੀਆਂ ਚੀਜ਼ਾਂ ਤੋਂ ਅਣਜਾਣ ਹੁੰਦੇ ਹਾਂ ਜੋ ਸਾਡੇ ਸਰੀਰ ਨੂੰ ਬਹੁਤ ਲਾਭ ਪਹੁੰਚਾ ਸਕਦੀਆਂ ਹਨ।
ਕਿਸ਼ਮਿਸ਼ ਅਤੇ ਸ਼ਹਿਦ ਇਕੱਠੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਖਾਸ ਤੌਰ 'ਤੇ ਇਹ ਜਿਨਸੀ ਸਿਹਤ ਨੂੰ ਉਤਸ਼ਾਹਿਤ ਕਰ ਸਕਦਾ ਹੈ। ਸਰੀਰ 'ਚੋਂ ਕਮਜ਼ੋਰੀ ਦੂਰ ਕਰਨ ਲਈ ਵੀ ਇਨ੍ਹਾਂ ਦੋਵਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
1.ਕਮਜ਼ੋਰੀ ਕਰੇਗਾ ਦੂਰ
ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਸਕਦੀ ਹੈ। ਖਾਸ ਤੌਰ 'ਤੇ ਪੁਰਸ਼ਾਂ ਨੂੰ ਜ਼ਿਆਦਾ ਸਰੀਰਕ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ 'ਚ ਰੋਜ਼ਾਨਾ ਸ਼ਹਿਦ ਅਤੇ ਕਿਸ਼ਮਿਸ਼ ਦਾ ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਤੁਹਾਨੂੰ ਆਪਣੇ ਆਪ 'ਚ ਬਦਲਾਅ ਦਿਖਣ ਲੱਗੇਗਾ।
2.ਕਾਮ ਸ਼ਕਤੀ ਵਿੱਚ ਕਰੇਗਾ ਵਾਧਾ
ਜੇਕਰ ਤੁਸੀਂ ਸ਼ਹਿਦ ਅਤੇ ਕਿਸ਼ਮਿਸ਼ ਦਾ ਸੇਵਨ ਰਾਤ ਵੇਲੇ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿੱਚ ਕਾਮ ਸ਼ਕਤੀ ਵਿੱਚ ਵਾਧਾ ਕਰੇਗਾ। ਸ਼ਹਿਤ ਦੀ ਤਸੀਰ ਗਰਮ ਹੁੰਦੀ ਹੈ ਇਹ ਤੁਹਾਡੇ ਖੂਨ ਵਿੱਚ ਤਪਸ਼ ਪੈਦਾ ਕਰਦਾ ਹੈ। ਜਿਹੜੇ ਵਿਅਕਤੀ ਵਿਆਹੇ ਹੋਏ ਨੇ ਉਨ੍ਹਾਂ ਦੇ ਸਰੀਰ ਵਿੱਚ ਕਾਮ ਦੀ ਪ੍ਰਵਿਰਤੀ ਨੂੰ ਪ੍ਰਬਲ ਕਰਨ ਲਈ ਕਿਸ਼ਮਿਸ਼ ਨੂੰ ਰਾਤ ਵੇਲੇ ਗਰਮ ਦੁੱਧ ਨਾਲ ਲੈਣਾ ਚਾਹੀਦਾ ਹੈ।
3.ਸਪਰਮ ਨੂੰ ਬਣਾਏਗਾ ਪਾਵਰਫੁਲ
ਕਈ ਵਾਰੀ ਸਹੀ ਖਾਣ-ਪੀਣ ਨਾ ਹੋਣ ਕਰਕੇ ਜਾਂ ਸਮੇਂ ਉੱਤੇ ਭੋਜਨ ਨਾ ਖਾਣ ਕਰਕੇ ਸਰੀਰ ਵਿੱਚ ਨਵੇਂ ਸੈੱਲ ਬਣਨ ਵਿੱਚ ਸਮਾਂ ਲੱਗਦਾ ਹੈ। ਇਸ ਲਈ ਜਦੋਂ ਅਸੀਂ ਰਾਤ ਵੇਲੇ ਸ਼ਹਿਦ ਨੂੰ ਦੁੱਧ ਨਾਲ ਲੈਂਦੇ ਹਾਂ ਤਾਂ ਇਸ ਨਾਲ ਖੂਨ ਦੇ ਨਵੇਂ ਸੈੱਲ ਬਣਦੇ ਹਨ ਅਤੇ ਮਨੁੱਖ ਦੇ ਸਪਰਮ ਨੂੰ ਹੋਰ ਮਜ਼ਬੂਤ ਕਰਦਾ ਹੈ।
ਇਹ ਵੀ ਪੜ੍ਹੋ:
ਲਿਵਰ ਸਿਰੋਸਿਸ ਦਾ ਨਾਮ ਸੁਣ ਕੇ ਹਰ ਕੋਈ ਵਿਅਕਤੀ ਸਹਿਮ ਜਾਂਦਾ ਹੈ। ਐਲੋਪੈਥੀ ਦੇ ਵਿੱਚ ਹੁਣ ਬਹੁਤ ਸਾਰੀਆਂ ਤਕਨੀਕਾਂ ਆ ਚੁੱਕੀਆਂ ਹਨ ਜਿੰਨਾਂ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲਿਵਰ ਸਿਰੋਸਿਸ ਦੀ ਬਿਮਾਰੀ ਕੁਝ ਸਾਲ ਪਹਿਲਾਂ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਹੁੰਦੀ ਸੀ ਪਰ ਹੁਣ ਇਹ 30 ਸਾਲ ਦੇ ਨੌਜਵਾਨਾਂ ਨੂੰ ਹੋ ਰਹੀ ਹੈ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਅਲਕੋਹਲ ਦਾ ਵਧੇਰੇ ਸੇਵਨ ਹੈ। ਆਓ ਜਾਣਦੇ ਹਾਂ ਇਸ ਬਿਮਾਰੀ ਦੇ ਹੋਰ ਕਿਹੜੇ ਕਾਰਨ ਹਨ। ਲਿਵਰ ਸਿਰੋਸਿਸ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਅਲਕੋਹਲਕ ਅਤੇ ਗੈਰ ਅਲਕੋਹਲਕ।
ਵਧੇਰੇ ਸ਼ਰਾਬ ਪੀਣਾ-
ਜਿਹੜੇ ਵਿਅਕਤੀ ਸ਼ਰਾਬ ਦੀ ਵਰਤੋਂ ਵਧੇਰੇ ਕਰਦੇ ਹਨ ਜਾਂ ਜੋ ਕਾਫੀ ਛੋਟੀ ਉਮਰ ਤੋਂ ਸ਼ਰਾਬ ਦਾ ਸੇਵਨ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਲਿਵਰ ਸਿਰੋਸਿਸ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਜੇਕਰ ਤੁਸੀਂ ਲਿਵਰ ਦੇ ਕੈਂਸਰ ਤੋਂ ਬਚਣਾ ਹੈ ਤਾਂ ਸ਼ਰਾਬ ਨਾ ਪੀਓ। ਸ਼ਰਾਬ ਤੁਹਾਡੇ ਜਿਗਰ ਦੇ ਸੈੱਲਾਂ ਨੂੰ ਡੈੱਡ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਹੌਲੀ-ਹੌਲੀ ਲਿਵਰ ਖਰਾਬ ਹੋ ਜਾਂਦਾ ਹੈ।
ਫਾਸਟ ਫੂਡ ਵਧੇਰੇ ਖਾਣਾ-
ਜਿਹੜੇ ਵਿਅਕਤੀ ਸ਼ਰਾਬ ਨਹੀਂ ਪੀਂਦੇ ਪਰ ਲੀਵਰ ਖਰਾਬ ਹੋ ਜਾਂਦਾ ਹੈ। ਇਸ ਦਾ ਅਰਥ ਹੈ ਉਨ੍ਹਾਂ ਦੀ ਖਰਾਬ ਜੀਵਨ ਸ਼ੈਲੀ ਹੁੰਦੀ ਹੈ। ਕਈ ਵਿਅਕਤੀ ਹਰ ਰੋਜ਼ ਫਾਸਟ ਫੂਡ ਵਧੇਰੇ ਖਾਂਦੇ ਹਨ ਇਸ ਕਰਕੇ ਵੀ ਉਨ੍ਹਾਂ ਦੇ ਲਿਵਰ ਵਿੱਚ ਗਰਮੀ ਪੈ ਜਾਂਦੀ ਹੈ ਅਤੇ ਕਈ ਜ਼ਹਿਰੀਲੇ ਪਦਾਰਥਾਂ ਕਰਕੇ ਲਿਵਰ ਉੱਤੇ ਮਾੜਾ ਪ੍ਰਭਾਵ ਪਾਉਂਦੇ ਹਨ।
ਕ੍ਰੋਨਿਕ ਹੈਪੇਟਾਈਟਸ ਬੀ-
ਕ੍ਰੋਨਿਕ ਹੈਪੇਟਾਈਟਸ ਬੀ ਇੱਕ ਵਾਇਰਲ ਲਾਗ ਹੈ ਜੋ ਜਿਗਰ ਨੂੰ ਨੁਕਸਾਨ ਅਤੇ ਸੋਜ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਦਾ ਭੋਜਨ ਅਤੇ ਕਸਰਤ ਕਰਨੀ ਚਾਹੀਦੀ ਹੈ।
ਕ੍ਰੋਨਿਕ ਹੈਪੇਟਾਈਟਸ ਸੀ
ਇਹ ਵੀ ਇੱਕ ਵਾਇਰਲ ਇਨਫੈਕਸ਼ਨ ਹੈ ਜਿਸ ਕਾਰਨ ਜਿਗਰ ਵਿੱਚ ਸੋਜ ਆ ਸਕਦੀ ਹੈ। ਜਿਸ ਕਾਰਨ ਲਿਵਰ ਦਾ ਕੰਮ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਖ਼ਰਾਬ ਜੀਵਨ ਸ਼ੈਲੀ –
ਜਦੋਂ ਤੁਹਾਡੀ ਜੀਵਨ ਸ਼ੈਲੀ ਖਰਾਬ ਹੋ ਜਾਂਦੀ ਹੈ ਤਾਂ ਇਸ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆ ਹਨ। ਰੋਟੀ ਖਾਣ ਤੋਂ ਬਾਅਦ ਜਲਦੀ ਸੌ ਜਾਣਾ ਅਤੇ ਸਵੇਰੇ ਉੱਠ ਕੇ ਸੈਰ ਨਾ ਕਰਨੀ ਆਦਿ। ਨਸ਼ਿਆਂ ਦੀ ਵਰਤੋਂ ਵਧੇਰੇ ਕਰਨੀ।
ਦਵਾਈਆਂ ਦੀ ਵਰਤੋਂ ਵਧੇ੍ਰੇ –
ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈਆਂ ਨਾ ਖਾਓ। ਜੇਕਰ ਤੁਸੀਂ ਸਿਰ