ਕੰਜ਼ਰਵੇਟਿਵ ਪਾਰਟੀ ਦੇ ਐਂਡਰਿਊ ਸ਼ੀਅਰ ਨੇ ਤੋੜੇ ਸੰਸਦ ਦੇ ਨਿਯਮ
ਔਟਵਾ, 14 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਹਾਊਸ ਆਫ ਕਾਮਨਜ਼ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੂੰ ਨਿਯਮ ਤੋੜਨ ਕਾਰਨ 500 ਡਾਲਰ ਜੁਰਮਾਨਾ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਦਿਨੀਂ ਹਾਊਸ ਆਫ ਕਾਮਨਜ਼ ’ਤੇ ਸਪੀਕਰ ’ਤੇ ਵੱਡੇ ਵੱਡੇ ਦੋਸ਼ ਲਾਉਣ ਵਾਲੇ ਖੁਦ ਵੀ ਨਿਯਮ ਤੋੜਨ ਦੇ ਮਾਮਲੇ ਵਿਚ ਪਿੱਛੇ ਨਹੀਂ। ਇਹ ਮਾਮਲਾ […]

By : Editor Editor
ਔਟਵਾ, 14 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਹਾਊਸ ਆਫ ਕਾਮਨਜ਼ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੂੰ ਨਿਯਮ ਤੋੜਨ ਕਾਰਨ 500 ਡਾਲਰ ਜੁਰਮਾਨਾ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਦਿਨੀਂ ਹਾਊਸ ਆਫ ਕਾਮਨਜ਼ ’ਤੇ ਸਪੀਕਰ ’ਤੇ ਵੱਡੇ ਵੱਡੇ ਦੋਸ਼ ਲਾਉਣ ਵਾਲੇ ਖੁਦ ਵੀ ਨਿਯਮ ਤੋੜਨ ਦੇ ਮਾਮਲੇ ਵਿਚ ਪਿੱਛੇ ਨਹੀਂ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਐਂਡਰਿਊ ਸ਼ੀਅਰ ਵੱਲੋਂ ਮੌਜੂਦਾ ਸਪੀਕਰ ਗ੍ਰੈਗ ਫਰਗਸ ਨੂੰ ਕੁਰਸੀ ਛੱਡਣ ਲਈ ਮਜਬੂਰ ਕੀਤਾ ਗਿਆ।
ਆਪਣੇ ਦਫ਼ਤਰ ਵਿਚ ਅਰਪਣ ਖੰਨਾ ਦੇ ਹੱਕ ’ਚ ਬਿਆਨ ਰਿਕਾਰਡ ਕੀਤਾ
ਐਂਡਰਿਊ ਸ਼ੀਅਰ ਖੁਦ 2011 ਤੋਂ 2015 ਤੱਕ ਹਾਊਸ ਆਫ ਕਾਮਨਜ਼ ਦੇ ਸਪੀਕਰ ਰਹਿ ਚੁੱਕੇ ਹਨ ਅਤੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੈ। ਸੀ.ਬੀ.ਸੀ. ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਜੁਰਮਾਨੇ ਦੀ ਪਿਰਤ ਜਨਵਰੀ 2019 ਵਿਚ ਸ਼ੁਰੂ ਹੋਈ ਸੀ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਾਰਲੀਮੈਂਟ ਹਿਲ ਵਾਲੇ ਦਫ਼ਤਰ ਵਿਚ ਇਕ ਫੰਡਰੇਜ਼ਿੰਗ ਵੀਡੀਓ ਬਣਾਉਂਦੇ ਨਜ਼ਰ ਆਏ।


