ਸੁਲਤਾਨਪੁਰ ਲੋਧੀ ਗੁਰਦੁਆਰਾ ਗੋਲੀਬਾਰੀ ਮਾਮਲੇ ਵਿਚ ਬਣੀ ਸਹਿਮਤੀ
ਕਪੂਰਥਲਾ : ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ Police ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਅਸਲ ਵਿਚ ਪੁਲਿਸ ਅਤੇ ਨਿਹੰਗ ਜਥੇਬੰਦੀਆਂ ਵਿਚ ਗਲਬਾਤ ਮਗਰੋਂ ਸਹਿਮਤੀ ਬਣ ਗਈ ਹੈ। ਹੋਏ ਸਮਝੌਤੇ ਮੁਤਾਬਕ ਧਾਰਾ 145 ਤਹਿਤ ਕਾਰਵਾਈ ਹੋਵੇਗੀ। […]

By : Editor (BS)
ਕਪੂਰਥਲਾ : ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ Police ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਅਸਲ ਵਿਚ ਪੁਲਿਸ ਅਤੇ ਨਿਹੰਗ ਜਥੇਬੰਦੀਆਂ ਵਿਚ ਗਲਬਾਤ ਮਗਰੋਂ ਸਹਿਮਤੀ ਬਣ ਗਈ ਹੈ। ਹੋਏ ਸਮਝੌਤੇ ਮੁਤਾਬਕ ਧਾਰਾ 145 ਤਹਿਤ ਕਾਰਵਾਈ ਹੋਵੇਗੀ। ਇਸ ਸਮਝੋਤੇ ਤੋਂ ਪਹਿਲਾਂ ਗਲਬਾਤ ਘਟੋਘਟ 2 ਘੰਟੇ ਚੱਲੀ।
ਬਾਬਾ ਮਾਨ ਸਿੰਘ ਨਾਲ ਏਡੀਜੀਪੀ ਲਾਅ ਐਂਡ ਆਰਡਰ ਗੁਰਵਿੰਦਰ ਸਿੰਘ ਸਮੇਤ ਅਧਿਕਾਰੀਆਂ ਦੀ ਮੀਟਿੰਗ 3 ਘੰਟੇ ਚੱਲੀ। ਹੁਣ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਰਿਸੀਵਰ ਦੀ ਨਿਯੁਕਤੀ ਕੀਤੀ ਗਈ ਹੈ। ਇਸ ਨਾਲ ਗੁਰਦੁਆਰੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਨੇ ਗੁਰਦੁਆਰੇ ਤੋਂ ਦੋ ਹਥਿਆਰ ਵੀ ਬਰਾਮਦ ਕੀਤੇ ਹਨ।
ਜਿਸ 'ਚ ਗੋਲੀ ਲੱਗਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀਐੱਸਪੀ ਸਮੇਤ 10 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਕਪੂਰਥਲਾ 'ਚ ਮਾਹੌਲ ਤਣਾਅਪੂਰਨ ਹੈ।
ਇਸ ਦੇ ਬਰਕਸ ਨਿਹੰਗ ਜਥੇਬੰਦੀ ਨੇ ਕਿਹਾ ਕਿ ਜਿਸ ਵਕਤ ਪੁਲਿਸ ਗੁਰਦਵਾਰੇ ਅੰਦਰ ਦਾਖ਼ਲ ਹੋਈ ਤਾਂ ਨਿਹੰਗ ਸਿੰਘ ਸੁਤੇ ਪਏ ਸਨ ਅਤੇ ਕਿਸੇ ਵੀ ਨਿਹੰਗ ਸਿੰਘ ਨੇ ਗੋਲੀ ਨਹੀ ਚਲਾਈ।
ਇਸ ਦੇ ਉਲਟ ਏਡੀਜੀਪੀ ਦਾ ਕਹਿਣਾ ਹੈ ਕਿ ਗੋਲੀ ਨਿਹੰਗ ਸਿੰਘ ਨੇ ਹੀ ਚਲਾਈ ਜਿਸ ਵਿਚ ਇਕ ਹੋਮ ਗਾਰਡ ਦੀ ਮੌਤ ਹੋ ਗਈ ਸੀ।
ਅਸਲ ਵਿਚ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਵਿੱਚ ਵਿਵਾਦ ਚੱਲ ਰਿਹਾ ਹੈ। ਬੀਤੀ ਰਾਤ ਪੁਲੀਸ ਨੇ 10 ਨਿਹੰਗਾਂ ਨੂੰ ਕਾਬੂ ਕਰ ਲਿਆ ਸੀ। ਪੁਲਿਸ ਨੂੰ ਸੂਚਨਾ ਸੀ ਕਿ ਇਸ ਮਾਮਲੇ ਦੀ ਐਫਆਈਆਰ ਵਿੱਚ ਸ਼ਾਮਲ ਕੁਝ ਨਿਹੰਗ ਇਸ ਗੁਰਦੁਆਰੇ ਵਿੱਚ ਲੁਕੇ ਹੋਏ ਹਨ। Police ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੀ। ਇਸ ਦੌਰਾਨ ਨਿਹੰਗਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਮਾਹੌਲ ਖ਼ਰਾਬ ਹੋਣ ’ਤੇ ਪੁਲੀਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ।


