ਕਾਂਗਰਸੀ MLA ਖਹਿਰਾ ਪਹੁੰਚੇ ਅਦਾਲਤ
NDPS ਮਾਮਲੇ 'ਚ ਸੁਣਵਾਈਕਿਹਾ- ਝੂਠੇ ਕੇਸ 'ਚ ਫਸਾਇਆਫਾਜ਼ਿਲਕਾ : ਐਨਡੀਪੀਐਸ ਐਕਟ ਤਹਿਤ ਚੱਲ ਰਹੇ ਇੱਕ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਅਦਾਲਤ ਕੰਪਲੈਕਸ ਫਾਜ਼ਿਲਕਾ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦਾ ਸਾਹਮਣਾ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਕੇਜਰੀਵਾਲ 'ਤੇ ਕਈ ਦੋਸ਼ ਲਾਏ ਗਏ। ਖਹਿਰਾ ਨੇ ਕਿਹਾ ਕਿ ਉਨ੍ਹਾਂ […]
By : Editor (BS)
NDPS ਮਾਮਲੇ 'ਚ ਸੁਣਵਾਈ
ਕਿਹਾ- ਝੂਠੇ ਕੇਸ 'ਚ ਫਸਾਇਆ
ਫਾਜ਼ਿਲਕਾ : ਐਨਡੀਪੀਐਸ ਐਕਟ ਤਹਿਤ ਚੱਲ ਰਹੇ ਇੱਕ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਅਦਾਲਤ ਕੰਪਲੈਕਸ ਫਾਜ਼ਿਲਕਾ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦਾ ਸਾਹਮਣਾ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਕੇਜਰੀਵਾਲ 'ਤੇ ਕਈ ਦੋਸ਼ ਲਾਏ ਗਏ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੇਸ਼ੀ ਰੁਟੀਨ ਦੀ ਹੈ ਅਤੇ ਉਹ ਇੱਥੇ ਹਾਜ਼ਰੀ ਲਗਵਾਉਣ ਲਈ ਆਏ ਹਨ।
Congress MLA Khaira reached the court
ਕੇਜਰੀਵਾਲ ਅਤੇ ਭਗਵੰਤ ਵੱਲੋਂ ਉਸ ਵਿਰੁੱਧ ਝੂਠਾ ਅਤੇ ਬੇਬੁਨਿਆਦ NDPS ਬਦਲਾਖੋਰੀ ਦਾ ਕੇਸ ਦਰਜ ਕੀਤਾ ਗਿਆ ਸੀ, ਜੋ ਕਿ 9 ਸਾਲ ਪੁਰਾਣਾ ਹੈ। ਇਸ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।
ਨਿਆਂਪਾਲਿਕਾ ਵਿੱਚ ਵੱਡਾ ਭਰੋਸਾ
ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਸ ਦੀ ਸੁਣਵਾਈ 10 ਅਪ੍ਰੈਲ ਨੂੰ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵਾਹਿਗੁਰੂ ਤੇ ਇਸ ਦੇਸ਼ ਦੀ ਨਿਆਂਪਾਲਿਕਾ 'ਤੇ ਬਹੁਤ ਭਰੋਸਾ ਹੈ ਕਿ ਉਸ ਨੂੰ ਬੇਕਸੂਰ ਕਰਾਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਇਹ ਸਾਬਤ ਹੋ ਜਾਵੇਗਾ ਕਿ ਇਹ ਸਾਰਾ ਮਾਮਲਾ ਉਸ ਦੇ ਖਿਲਾਫ ਬਦਲੇ ਦੀ ਭਾਵਨਾ ਨਾਲ ਜਾਣਬੁੱਝ ਕੇ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਅਸੀਂ BJP ਦੀ ਗੰਦੀ ਰਾਜਨੀਤੀ ਖਿਲਾਫ ਡਟਣ ਦੀ ਅਪੀਲ ਕਰਦੇ ਹਾਂ- ਮਮਤਾ
ਇਹ ਵੀ ਪੜ੍ਹੋ : ਕੈਨੇਡਾ ਦੀਆਂ ਚੋਣਾਂ ‘ਚ ਦਖਲ-ਅੰਦਾਜ਼ੀ ਦੇ ਦੋਸ਼ਾਂ ‘ਤੇ ਭਾਰਤ ਦਾ ਪ੍ਰਤੀਕਰਮ
ਇਹ ਵੀ ਪੜ੍ਹੋ
ਬ੍ਰਿਜ ਭੂਸ਼ਣ ਸ਼ਰਨ ਸਿੰਘ ਝੁਕਣ ਨੂੰ ਤਿਆਰ ਨਹੀਂ- ਚੋਣ ਲੜਨ ‘ਤੇ ਅੜੇ
ਨਵੀਂ ਦਿੱਲੀ : ਯੂਪੀ ਦੀ ਕੈਸਰਗੰਜ ਸੀਟ ਤੋਂ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਲੋਕ ਸਭਾ ਚੋਣ ਲੜਨ ‘ਤੇ ਅੜੇ ਹੋਏ ਹਨ। ਉਹ ਕਿਸੇ ਵੀ ਕੀਮਤ ‘ਤੇ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਦੀ ਥਾਂ ਬ੍ਰਿਜ ਭੂਸ਼ਣ ਦੀ ਪਤਨੀ ਕੇਤਕੀ ਸਿੰਘ ਜਾਂ ਪੁੱਤਰ ਪ੍ਰਤੀਕ ਭੂਸ਼ਣ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਭਾਜਪਾ ਸੰਸਦ ਮੈਂਬਰ ਖੁਦ ਕੈਸਰਗੰਜ ਤੋਂ ਚੋਣ ਲੜਨਾ ਚਾਹੁੰਦੇ ਹਨ।
ਬ੍ਰਿਜ ਭੂਸ਼ਣ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਪਰ ਕੁਝ ਸਮਾਂ ਪਹਿਲਾਂ ਮਹਿਲਾ ਪਹਿਲਵਾਨਾਂ ਨੇ ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਕਾਰਨ ਕਾਫੀ ਵਿਵਾਦ ਹੋਇਆ ਸੀ। ਹੁਣ ਭਾਜਪਾ ਲੋਕ ਸਭਾ ਚੋਣਾਂ ਵਿੱਚ ਬ੍ਰਿਜ ਭੂਸ਼ਣ ਦੀ ਥਾਂ ਉਨ੍ਹਾਂ ਦੇ ਕਿਸੇ ਨਜ਼ਦੀਕੀ ਨੂੰ ਟਿਕਟ ਦੇਣਾ ਚਾਹੁੰਦੀ ਹੈ, ਤਾਂ ਜੋ ਚੋਣਾਂ ਦੌਰਾਨ ਬ੍ਰਿਜ ਭੂਸ਼ਣ ਨੂੰ ਲੈ ਕੇ ਕੋਈ ਵਿਵਾਦ ਨਾ ਹੋਵੇ।
Brij Bhushan Sharan Singh is not ready to bow down – adamant on contesting the election
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਯੂਪੀ ਦੀਆਂ ਜ਼ਿਆਦਾਤਰ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਰਾਏਬਰੇਲੀ, ਕੈਸਰਗੰਜ, ਮੈਨਪੁਰੀ ਸਮੇਤ 12 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਇਨ੍ਹਾਂ 12 ਵਿੱਚੋਂ 9 ਸੀਟਾਂ ਜਿੱਤੀਆਂ ਸਨ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਵਿਕਲਪ ਦਿੱਤਾ ਸੀ ਕਿ ਉਹ ਆਪਣੀ ਪਤਨੀ ਕੇਤਕੀ, ਪੁੱਤਰ ਪ੍ਰਤੀਕ ਜਾਂ ਉਨ੍ਹਾਂ ਦੇ ਕਿਸੇ ਨਜ਼ਦੀਕੀ ਨੂੰ ਉਨ੍ਹਾਂ ਦੀ ਥਾਂ ‘ਤੇ ਚੋਣ ਲੜਨ ਦੇਣ, ਪਰ ਬ੍ਰਿਜ ਭੂਸ਼ਣ ਇਸ ਲਈ ਸਹਿਮਤ ਨਹੀਂ ਹੋਏ।