Begin typing your search above and press return to search.

ਕਣਕ ਦੇ ਹੋਏ ਨੁਕਸਾਨ ਦਾ ਮੁਆਵਜਾ ਜਾਰੀ ਕਰਵਾਉਣ ਲਈ ਕਿਸਾਨ ਸੜਕ 'ਤੇ ਡਟੇ

ਜੈਤੋ : 'ਗੜੇਮਾਰੀ ਦੇ ਮੁਆਵਜ਼ੇ' ਨੂੰ ਲੈਕੇ ਜੈਤੋ ਸੜਕ ਰੋਕ ਕੇ ਬੈਠੇ ਕਿਸਾਨਾਂ ਨੂੰ ਲਗਾਤਾਰ ਅੱਜ ਤੀਸਰਾ ਦਿਨ ਹੋ ਚੁੱਕਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਜਿਲਾ ਫਰੀਦਕੋਟ ਦੇ ਪ੍ਰਧਾਨ ਸ. ਬੋਹੜ ਸਿੰਘ ਰੁਪੱਈਆ ਵਾਲਾ ਅਤੇ ਇਕਾਈ ਦੇ ਜਰਨਲ ਸਕੱਤਰ ਤੇ ਬੁਲਾਰੇ ਇੰਦਰਜੀਤ ਸਿੰਘ ਘਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ […]

ਕਣਕ ਦੇ ਹੋਏ ਨੁਕਸਾਨ ਦਾ ਮੁਆਵਜਾ ਜਾਰੀ ਕਰਵਾਉਣ ਲਈ ਕਿਸਾਨ ਸੜਕ ਤੇ ਡਟੇ
X

Editor (BS)By : Editor (BS)

  |  4 Feb 2024 10:29 PM GMT

  • whatsapp
  • Telegram

ਜੈਤੋ : 'ਗੜੇਮਾਰੀ ਦੇ ਮੁਆਵਜ਼ੇ' ਨੂੰ ਲੈਕੇ ਜੈਤੋ ਸੜਕ ਰੋਕ ਕੇ ਬੈਠੇ ਕਿਸਾਨਾਂ ਨੂੰ ਲਗਾਤਾਰ ਅੱਜ ਤੀਸਰਾ ਦਿਨ ਹੋ ਚੁੱਕਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਜਿਲਾ ਫਰੀਦਕੋਟ ਦੇ ਪ੍ਰਧਾਨ ਸ. ਬੋਹੜ ਸਿੰਘ ਰੁਪੱਈਆ ਵਾਲਾ ਅਤੇ ਇਕਾਈ ਦੇ ਜਰਨਲ ਸਕੱਤਰ ਤੇ ਬੁਲਾਰੇ ਇੰਦਰਜੀਤ ਸਿੰਘ ਘਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਕਣਕ ਦੇ ਸੀਜ਼ਨ ਸਮੇਂ ਬਰਸਾਤ ਨਾਲ ਹੋਏ ਕਣਕ ਦੀ ਫਸਲ ਦੇ ਨੁਕਸਾਨ ਦਾ ਮੁਆਵਜਾ ਲੈਣ ਲਈ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ 28 ਸਤੰਬਰ 2023 ਤੇ ਐਸ.ਡੀ.ਐਮ ਦਫਤਰ ਜੈਤੋ ਵਿਖੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ।
ਪ੍ਰੰਤੂ ਸਰਕਾਰ ਵੱਲੋਂ ਕਿਸਾਨਾਂ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਬਜਾਏ ਸਿਰਫ ਡੰਗ ਟਪਾਉ ਕੰਮ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਇਸ ਮਸਲੇ ਸਬੰਧੀ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਸਨ ਪਰ ਇਹ ਮੀਟਿੰਗਾਂ ਬੇ- ਸਿੱਟਾ ਰਹੀਆਂ।

ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਡੀ ਸੀ ਫਰੀਦਕੋਟ ਵੱਲੋਂ ਕਿਸਾਨਾਂ ਨਾਲ ਲੰਘੀ 25 ਜਨਵਰੀ ਦਾ ਪੱਕਾ ਵਾਅਦਾ ਕੀਤਾ ਗਿਆ ਕਿ ਹਰ ਹਾਲਤ ਗੜੇਮਾਰੀ ਦਾ ਮੁਆਵਜ਼ਾ ਕਿਸਾਨਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਪਰੰਤੂ ਇਹ ਵਾਅਦਾ ਵੀ ਵਫਾ ਨਾ ਹੋਇਆ ਤਾਂ ਫਿਰ ਕਿਸਾਨਾਂ ਨੂੰ 31 ਜਨਵਰੀ ਨੂੰ ਖਜਾਨਾ ਮੰਤਰੀ ਨਾਲ ਮੁਲਾਕਾਤ ਦਾ ਲਾਰਾ ਦਿੱਤਾ ਗਿਆ, ਜੋ ਵਫਾ ਨਹੀ ਹੋਇਆ। ਇਸੇ ਕਾਰਨ ਹੀ ਬੀਤੇ ਕੱਲ੍ਹ ਤੇ ਕਿਸਾਨਾਂ ਨੂੰ ਆਪਣੀਆਂ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਵਾਸਤੇ ਸੜਕਾਂ ਤੇ ਜੈਤੋ ਕੋਟਕਪੂਰਾ ਮਾਰਗ ਨੂੰ ਜਾਮ ਕਰਨਾ ਪਿਆ।

ਪੰਜਾਬ ‘ਚ ਫੜਿਆ ਵਿਦੇਸ਼ੀ ਲੜਕੀਆਂ ਦਾ ਸੈਕਸ ਰੈਕੇਟ

ਫਗਵਾੜਾ : ਪੰਜਾਬ ਦੇ ਫਗਵਾੜਾ, ਕਪੂਰਥਲਾ ‘ਚ ਵਿਦੇਸ਼ੀ ਲੜਕੀਆਂ ਦਾ ਸੈਕਸ ਰੈਕੇਟ ਫੜਿਆ ਗਿਆ ਹੈ। ਪੁਲਿਸ ਨੇ 9 ਵਿਦੇਸ਼ੀ ਅਤੇ 4 ਭਾਰਤੀ ਲੜਕੀਆਂ ਸਮੇਤ 26 ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਤਨਾਮਪੁਰ ਥਾਣੇ ਵਿੱਚ ਸਾਰਿਆਂ ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

ਦੋਵਾਂ ਮਾਮਲਿਆਂ ਵਿੱਚ ਜਲੰਧਰ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਅਕਤੀਆਂ ਨੂੰ ਕਿੰਗਪਿਨ ਬਣਾਇਆ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 9 ਵਿਦੇਸ਼ੀ ਪਾਸਪੋਰਟ, 29 ਮੋਬਾਈਲ ਫੋਨ ਅਤੇ ਕਰੀਬ 45 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਕਪੂਰਥਲਾ ਦੀ ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਐੱਸਪੀ ਫਗਵਾੜਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਲੰਧਰ-ਫਗਵਾੜਾ ਹਾਈਵੇ ‘ਤੇ ਇੱਕ ਵੱਡੀ ਯੂਨੀਵਰਸਿਟੀ ਦੇ ਨਾਲ ਲੱਗਦੇ ਲਾਅ ਗੇਟ ਨੇੜੇ ਇੱਕ ਵੱਡੇ ਪੱਧਰ ‘ਤੇ ਸੈਕਸ ਰੈਕੇਟ ਚੱਲ ਰਿਹਾ ਹੈ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਫਗਵਾੜਾ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਉਕਤ ਖੇਤਰ ਵਿੱਚ ਆਪਣੇ ਮੁਲਾਜ਼ਮਾਂ ਦੀ ਸਰਗਰਮੀ ਵਧਾ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it