Begin typing your search above and press return to search.

ਬੀਸੀ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ

ਵੈਨਕੂਵਰ, 12 ਮਈ (ਮਲਕੀਤ ਸਿੰਘ) : ਸਾਲ 1914 ਦੌਰਾਨ ਕੈਨੇਡਾ ਵਿਚ ਵਾਪਰੇ ਕਾਮਾਗਾਟਾਮਾਰੂ ਦੁਖਾਂਤ ਦੇ ਯਾਤਰੂਆਂ ਦੀ ਯਾਦ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵੱਲੋਂ ਹਰ ਸਾਲ 23 ਮਈ ਨੂੰ ‘ਕਾਮਾਗਾਟਾਮਾਰੂ ਯਾਦਗਾਰੀ ਦਿਵਸ’ ਵਜੋਂ ਦਰਜ ਕੀਤੇ ਜਾਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਇੱਥੇ ਗਠਿਤ ‘ਕਾਮਾਗਾਟਾਮਾਰੂ ਸੁਸਾਇਟੀ’ ਦੇ ਆਗੂ ਰਾਜ ਸਿੰਘ […]

commendable decision by BC government
X

Makhan ShahBy : Makhan Shah

  |  12 May 2024 10:03 AM IST

  • whatsapp
  • Telegram

ਵੈਨਕੂਵਰ, 12 ਮਈ (ਮਲਕੀਤ ਸਿੰਘ) : ਸਾਲ 1914 ਦੌਰਾਨ ਕੈਨੇਡਾ ਵਿਚ ਵਾਪਰੇ ਕਾਮਾਗਾਟਾਮਾਰੂ ਦੁਖਾਂਤ ਦੇ ਯਾਤਰੂਆਂ ਦੀ ਯਾਦ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵੱਲੋਂ ਹਰ ਸਾਲ 23 ਮਈ ਨੂੰ ‘ਕਾਮਾਗਾਟਾਮਾਰੂ ਯਾਦਗਾਰੀ ਦਿਵਸ’ ਵਜੋਂ ਦਰਜ ਕੀਤੇ ਜਾਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਇੱਥੇ ਗਠਿਤ ‘ਕਾਮਾਗਾਟਾਮਾਰੂ ਸੁਸਾਇਟੀ’ ਦੇ ਆਗੂ ਰਾਜ ਸਿੰਘ ਅਨੁਸਾਰ ਇਹ ਫ਼ੈਸਲਾ ਜਿੱਥੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਉਥੇ ਹੀ ਇਸ ਨੂੰ ਕਾਮਾਗਾਟਾਮਾਰੂ ਦੁਖਾਂਤ ਦੇ ਮਰਹੂਮ ਯਾਤਰੂਆਂ ਲਈ ਇਕ ਸ਼ਰਧਾਂਜਲੀ ਵਜੋਂ ਵੀ ਯਾਦ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਨਾਲ ਭਵਿੱਖ ਵਿਚ ਪੰਜਾਬੀਆਂ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਸ ਸਬੰਧੀ ਜਾਣਕਾਰੀ ਮਿਲ ਸਕਣੀ ਵੀ ਸੁਭਾਵਿਕ ਹੈ।

ਇਹ ਖ਼ਬਰ ਵੀ ਪੜ੍ਹੋ :

ਵੈਨਕੂਵਰ : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ’ਚ ਸਥਿਤ ਖ਼ਾਲਸਾ ਐਲੀਮੈਂਟਰੀ ਸਕੂਲ ਵਿਚ ਪ੍ਰਬੰਧਕੀ ਕਮੇਟੀ ਦੇ ਉੱਦਮ ਸਦਕਾ ਵੱਖ ਵੱਖ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਨੇ ਵੱਖ ਵੱਖ ਰਾਗਾਂ ਵਿਚ ਕੀਰਤਨ ਕੀਤਾ।
ਸ਼ਾਟਸ :
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਸਥਿਤ ਖ਼ਾਲਸਾ ਐਲੀਮੈਂਟਰੀ ਸਕੂਲ ਵਿਖੇ ਪ੍ਰਬੰਧਕੀ ਕਮੇਟੀ ਵੱਲੋਂ ਵੱਖ ਵੱਖ ਸਕੂਲੀ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਡਾਇਰੈਕਟਰ ਗੁਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਕੀਰਤਨ ਮੁਕਾਬਲਿਆਂ ਦੌਰਾਨ ਖ਼ਾਲਸਾ ਸਕੂਲ ਸੰਸਥਾ ਦੇ ਚਾਰ ਸਕੂਲਾਂ ਤੋਂ ਇਲਾਵਾ ਪੰਜ ਹੋਰਨਾਂ ਬਾਹਰਲੇ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਤੀਜੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਰੀ ਉਤਸ਼ਾਹ ਦਿਖਾਇਆ।
ਸ਼ਾਟਸ :
ਜਾਣਕਾਰੀ ਅਨੁਸਾਰ ਇਨ੍ਹਾਂ ਕੀਰਤਨ ਮੁਕਾਬਲਿਆਂ ਵਿਚ ਵੱਖ ਵੱਖ ਜਥਿਆਂ ’ਤੇ ਅਧਾਰਿਤ ਲਗਭਗ 700 ਬੱਚਿਆਂ ਨੇ ਹਾਜ਼ਰੀ ਭਰੀ। ਪਹਿਲੇ ਪੜਾਅ ਦੇ ਕੀਰਤਨ ਮੁਕਾਬਲੇ 7 ਮਈ ਨੂੰ ਖ਼ਾਲਸਾ ਸੈਕੰਡਰੀ ਸਕੂਲ ਓਲਡ ਜੇਲ੍ਹ ਸਰੀ ਵਿਚ ਕਰਵਾਏ ਗਏ ਜਦਕਿ ਆਖ਼ਰੀ ਦੌਰ ਦੇ ਮੁਕਾਬਲੇ ਖ਼ਾਲਸਾ ਐਲੀਮੈਂਟਰੀ ਸਕੂਲ ਵਿਚ ਕਰਵਾਏ ਗਏ, ਜਿੱਥੇ ਸਾਰੇ ਕੀਰਤਨ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵੱਖ ਵੱਖ ਰਾਗਾਂ ਵਿਚ ਆਯੋਜਿਤ ਕੀਤਾ ਗਏ।
ਸ਼ਾਟਸ :
ਇਸ ਮੌਕੇ ਮੌਜੂਦ ਸੂਝਵਾਨ ਜੱਜਾਂ ਦੀ ਟੀਮ ਵੱਲੋਂ ਮੌਕੇ ’ਤੇ ਹਾਜ਼ਰ ਰਹਿ ਕੇ ਸਾਰੇ ਜਥਿਆਂ ਵੱਲੋਂ ਕੀਤੇ ਗਏ ਗੁਰਬਾਣੀ ਕੀਰਤਨ ਨੂੰ ਬੜੇ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਸਰਵਣ ਕਰਕੇ ਉਚਿਤ ਫ਼ੈਸਲੇ ਲਏ ਗਏ। ਦੇਰ ਰਾਤ ਪ੍ਰਾਪਤ ਵੇਰਵਿਆਂ ਮੁਤਾਬਕ ਇਨ੍ਹਾਂ ਮੁਕਾਬਲਿਆਂ ’ਚ ਪਹਿਲੇ ਦਰਜੇ ’ਤੇ ਰਹਿਣ ਵਾਲੇ ਹਰੇਕ ਜਥੇ ਦੇ ਮੈਂਬਰ ਨੂੰ 35 ਡਾਲਰ ਦਾ ਗਿਫਟ ਕਾਰਡ, ਦੂਜੇ ਦਰਜੇ ਵਾਲੇ ਹਰੇਕ ਜਥੇ ਦੇ ਬੱਚਿਆਂ ਨੂੰ 25 ਡਾਲਰ ਦੇ ਗਿਫਟ ਕਾਰ ਅਤੇ ਤੀਜੇ ਦਰਜੇ ’ਤੇ ਰਹਿਣ ਵਾਲੇ ਜਥੇ ਦੇ ਬੱਚਿਆਂ ਲੂੰ 20 ਡਾਲਰ ਦੇ ਗਿਫਟ ਕਾਰ ਇਨਾਮ ਵਜੋਂ ਦਿੱਤੇ ਗਏ।

Next Story
ਤਾਜ਼ਾ ਖਬਰਾਂ
Share it