Begin typing your search above and press return to search.

ਇਟਲੀ ਵਿਖੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਭਾਰਤੀ ਸਿੱਖ ਫੌਜੀਆਂ ਦੀ ਯਾਦ ਵਿੱਚ ਸਮਾਗਮ

ਰੋਮ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸ਼ਹਿਰ ਪਾਲਾਸੋਲੋ ਵਿਖੇ ਦੂਜੀ ਸੰਸਰ ਜੰਗ ਵਿਚ ਸ਼ਹੀਦ ਹੋਏ ਸਿਖ ਫੌਜੀਆਂ ਦੇ ਸਬੰਧ ਵਿਚ ਵਰਲਡ ਸਿਖ ਮਿਲਟਰੀ (ਰਜਿ) ਇਟਲੀ ਅਤੇ ਪਾਲਾਸੋਲੋ ਦੇ ਨਗਰ ਕੌਂਸਲ ਵਲੋਂ ਰਲ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਪਾਲਾਸੋਲੇ ਦੇ ਮੇਅਰ ਪੇਤਰੋ ਮੋਸਚੇਤੀ ਅਤੇ ਕਾਸੋਲਾ ਸ਼ਹਿਰ ਦੇ ਮੇਅਰ ਜੋਰਜੋ ਸਗਰੀਨੀ ਤੇ ਕਮੇਟੀ ਮੈਂਬਰਾਂ ਨੇ ਮਿਲਕੇ […]

ਇਟਲੀ ਵਿਖੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਭਾਰਤੀ ਸਿੱਖ ਫੌਜੀਆਂ ਦੀ ਯਾਦ ਵਿੱਚ ਸਮਾਗਮ
X

Hamdard Tv AdminBy : Hamdard Tv Admin

  |  20 Sept 2023 2:45 AM GMT

  • whatsapp
  • Telegram

ਰੋਮ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸ਼ਹਿਰ ਪਾਲਾਸੋਲੋ ਵਿਖੇ ਦੂਜੀ ਸੰਸਰ ਜੰਗ ਵਿਚ ਸ਼ਹੀਦ ਹੋਏ ਸਿਖ ਫੌਜੀਆਂ ਦੇ ਸਬੰਧ ਵਿਚ ਵਰਲਡ ਸਿਖ ਮਿਲਟਰੀ (ਰਜਿ) ਇਟਲੀ ਅਤੇ ਪਾਲਾਸੋਲੋ ਦੇ ਨਗਰ ਕੌਂਸਲ ਵਲੋਂ ਰਲ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ।

ਇਸ ਮੌਕੇ ਪਾਲਾਸੋਲੇ ਦੇ ਮੇਅਰ ਪੇਤਰੋ ਮੋਸਚੇਤੀ ਅਤੇ ਕਾਸੋਲਾ ਸ਼ਹਿਰ ਦੇ ਮੇਅਰ ਜੋਰਜੋ ਸਗਰੀਨੀ ਤੇ ਕਮੇਟੀ ਮੈਂਬਰਾਂ ਨੇ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਂਟ ਕੀਤੀ।

ਇਸ ਮੌਕੇ ਸਮਾਗਮ ਵਿੱਚ ਬੋਲਦੇ ਹੋਏ ਮੇਅਰ ਨੇ ਸਿੱਖ ਕੌਮ ਦੀ ਪਰਸੰਸਾ ਕੀਤੀ ਤੇ ਕਿਹਾ ਕਿ ਉਹ ਬਹੁਤ ਕਿਸਮਤ ਵਾਲੇ ਹਾਂ ਕੇ ਜਿਹਨਾਂ ਨੂੰ ਬਹਾਦਰ ਕੌਮ ਮਿਲੀ ਤੇ ਸਿੱਖਾ ਨੂੰ ਦੇਖਕੇ ਸਭ ਦਾ ਸਿਰ ਉੱਚਾ ਹੋ ਜਾਂਦਾ ਜੋ ਹਰ ਸਾਲ ਆ ਸ਼ਹੀਦਾਂ ਨੂੰ ਸ਼ਰਧਾਂਲੀ ਦਿੰਦੇ ਹਨ।

ਉਹ ਆਸ ਕਰਦੇ ਹਨ ਇਹ ਸ਼ਹੀਦੀ ਸ਼ਮਾਗਮ ਇਸੇ ਤਰ੍ਹਾਂ ਚਲਦੇ ਰਹਿਣ. ਕਮੇਟੀ ਵਲੋਂ ਸ਼ਾਮਲ ਮੈਂਬਰਾਂ ਸਤਿਨਾਮ ਸਿੰਘ, ਫੌਜੀ ਸੇਵਾ ਸਿੰਘ, ਗੁਰਮੇਲ ਸਿੰਘ ਭਟੇ, ਜਸਵੀਰ ਸਿੰਘ ਧਨੋਤਾ, ਪਰਿਮੰਦਰ ਸਿੰਘ, ਕੁਲਜੀਤ ਸਿੰਘ, ਗੁਰਿੰਦਰ ਸਿੰਘ ਆਦਿ ਸ਼ਾਮਲ ਹੋਏ. ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਵਲੋਂ ਚਾਹ ਤੇ ਪਕੋੜਿਆਂ ਦਾ ਲੰਗਰ ਲਗਾਇਆ ਗਿਆ।

Next Story
ਤਾਜ਼ਾ ਖਬਰਾਂ
Share it