ਫੁਕਰੇ 3 ਦੀ ਸਾਲਿਡ ਸ਼ੁਰੂਆਤ
ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ) : ਲਗਭਗ ਪੂਰੇ ਸਤੰਬਰ ਸਿਨੇਮਾ ਘਰਾਂ ਵਿੱਚ ਚੱਲੇ ਜਵਾਨ ਦੇ ਤੂਫਾਨ ਤੋਂ ਬਾਅਦ ਹੁਣ ਥਿਏਟਰ ਵਿੱਚ ਕਈ ਫਿਲਮਾਂ ਰਿਲੀਜ਼ ਹੋਈਆਂ। ਇੱਕ ਪਾਸੇ ਕਾਮੇਡੀ ਫਿਲਮ ਫੁਕਰੇ 3 ਸਿਨਮੇਘਰਾਂ ਵਿੱਚ ਰਿਲੀਜ਼ ਹੋਈ ਉਥੇ ਹੀ ਵਿਵੇਕ ਅਗਨੀਹੋਤਰੀ ਦੀ ਦ ਵੈਕਸੀਨ ਵਾਰ ਵੀ ਰਿਲੀਜ਼ ਹੋਈ। ਹਾਲਾਂਕਿ ਫੁਕਰੇ 3 ਦੀ ਰਿਲੀਜ਼ ਨੇ ਬਾਕਸਆਫਿਸ ਤੇ […]

By : Hamdard Tv Admin
ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ) : ਲਗਭਗ ਪੂਰੇ ਸਤੰਬਰ ਸਿਨੇਮਾ ਘਰਾਂ ਵਿੱਚ ਚੱਲੇ ਜਵਾਨ ਦੇ ਤੂਫਾਨ ਤੋਂ ਬਾਅਦ ਹੁਣ ਥਿਏਟਰ ਵਿੱਚ ਕਈ ਫਿਲਮਾਂ ਰਿਲੀਜ਼ ਹੋਈਆਂ। ਇੱਕ ਪਾਸੇ ਕਾਮੇਡੀ ਫਿਲਮ ਫੁਕਰੇ 3 ਸਿਨਮੇਘਰਾਂ ਵਿੱਚ ਰਿਲੀਜ਼ ਹੋਈ ਉਥੇ ਹੀ ਵਿਵੇਕ ਅਗਨੀਹੋਤਰੀ ਦੀ ਦ ਵੈਕਸੀਨ ਵਾਰ ਵੀ ਰਿਲੀਜ਼ ਹੋਈ। ਹਾਲਾਂਕਿ ਫੁਕਰੇ 3 ਦੀ ਰਿਲੀਜ਼ ਨੇ ਬਾਕਸਆਫਿਸ ਤੇ ਸਾਲਿਡ ਸ਼ੁਰੂਆਤ ਕੀਤੀ ਹੈ। ਰਿਲੀਜ਼ ਦੇ ਪਹਿਲੇ ਦਿਨ ਹੀ ਫਿਲਮ ਜਵਾਨ ਨੂੰ ਮਾਤ ਦਿੰਦੀ ਨਜ਼ਰ ਆਈ। ਹਾਲਾਂਕਿ ਦ ਵੈਕਸੀਨ ਵਾਰ ਦਾ ਜਾਦੂ ਸਿਨੇਮਾਘਰਾਂ ਤੇ ਨਹੀਂ ਚੱਲਿਆ।
ਫੁਕਰੇ ਤੇ ਫੁਕਰੇ ਰਿਟਰਨਸ ਦੀ ਕਾਮਯਾਬੀ ਤੋਂ ਬਾਅਦ ਹਰ ਕੋਈ ਫੁਕਰੇ ਪਾਰਟ ਤਿੰਨ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਫੈਂਸ ਦਾ ਇੰਤਜ਼ਾਰ ਉਦੋਂ ਖਤਮ ਹੋਇਆ ਜਦੋਂ ਫੁਕਰੇ ਪਾਰਟ ਤਿੰਨ ਨੇ ਪਹਿਲੇ ਦਿਨ ਹੀ ਬਾਕਸ ਆਫਿਸ ਤੇ ਆਪਣਾ ਜਾਦੂ ਚਲਾਇਆ ਤੇ ਬੰਪਰ ਓਪਨਿੰਗ ਕੀਤੀ। ਫੈਂਸ ਕਾਮੇਡੀ ਦਾ ਤੜਕਾ ਦੇਖਣ ਲਈ ਹੁਮ ਹੁਮਾ ਕੇ ਆਪਣੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਪਹੁੰਚ ਰਿਹਾ ਹੈ।
ਪੁਲਕਿਤ ਸਮਰਾਟ , ਵਰੂਣ ਸ਼ਰਮਾ, ਮਨਜੋਤ ਸਿੰਘ, ਰਿੱਚਾ ਚੱਢਾ ਤੇ ਪੰਕਜ ਤ੍ਰਿਪਾਠੀ ਦਾ ਫੁਕਰਾ ਗੈਂਗ ਇੱਕ ਵਾਰ ਮੁੜ ਬਾਕਸ ਆਫਿਸ ਤੇ ਧਮਾਲ ਮਚਾ ਰਹੇ ਨੇ। ਇਹ ਸਟਾਰਜ਼ ਆਪਣੀ ਦਮਦਾਰ ਐਕਚਿੰਗ ਦੇ ਨਾਲ ਨਾਲ ਐਂਟਰਟੇਨਮੈਂਟ ਦੀ ਫੁੱਲ ਡੋਜ਼ ਦੇਣ ਵਿੱਚ ਕਾਮਯਾਬ ਰਹੇ, ਫਿਲਮ ਦੇ ਫਰਸਟ ਡੇ ਫਰਸਟ ਸ਼ੌਅ ਦੇਖਣ ਲਈ ਸਿਨੇਮਾਘਰਾਂ ਵਿੱਚ ਕਾਫੀ ਭੀੜ ਨਜ਼ਰ ਆਈ,,ਫੁਕਰੇ ਤਿੰਨ ਨੇ ਰਿਲੀਜ਼ ਦੇ ਪਹਿਲੇ ਦਿਨ 8.82 ਕਰੋੜ ਦੀ ਕਮਾਈ ਕੀਤੀ। ਫੁਕਰੇ ਫਿਲਮ ਨੂੰ ਸ਼ਾਹਰੁਖ ਖਾਨ ਸਟਾਰਰ ਬਲਾਕਬਾਸਟਰ ਫਿਲਮ ਜਵਾਨ ਨਾਲ ਵੀ ਟੱਕਰ ਮਿਲੀ ਪਰ ਇਸ ਦੇ ਬਾਵਜੂਦ ਫੁਕਰੇ 3 ਸਿਨੇਮਾਘਰਾਂ ਵਿੱਚ ਆਡੀਅੰਸ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੀਙਫਿਲਮ ਦੇ ਡਾਇਰੈਕਟਰ ਮ੍ਰਿਗਦੀਪ ਸਿੰਘ ਲਾਂਬਾ ਨੇ ਕਿਹਾ ਕਿ ਉਹਨਾਂ ਨੇ ਹੀ ਇਸ ਦੇ ਦੋਵੇਂ ਪਾਰਟ ਡਾਇਰੈਕਟ ਕੀਤੇ ਨੇ।
ਫਿਲਮ ਵਿੱਚ ਵਰੂਣ, ਪੁਲਕਿਤ ਤੇ ਮਨਜੋਤ ਲਾਈਫ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ ਪਰ ਇਸ ਵਿੱਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲਦੀਙਉਧਰ ਭੋਲੀ ਪੰਜਾਬ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਅਜਿਹੇ ਵਿੱਚ ਜਨਤਾ ਦੇ ਵਿਚ ਖੁਦ ਦਾ ਡੰਕਾ ਵਜਾਉਣ ਲਈ ਉਹ ਤਿੰਨਾਂ ਫੁਕਰਿਆਂ ਦੀ ਮਦ ਲੈਂਦੀ ਹੈ। ਵੈਲ ਕੀ ਇਹ ਫੁਕਰੇ ਭੀ ਪੰਜਾਬਨ ਨੂੰ ਚੋਣ ਜਿੱਤਵਾ ਸਕਣਗੇ ਜਾ ਖੁਦ ਹੀ ਕੋਈ ਖੇਡ ਖੇਲ ਜਾਣਗੇ ਇਹ ਤਾਂ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੂ।


