Begin typing your search above and press return to search.

8 ਸਾਲ ਕੋਮਾ ਵਿਚ ਰਹਿਣ ਮਗਰੋਂ ਕਰਨਲ ਕਰਨਬੀਰ ਸਿੰਘ ਹੋਇਆ ਸ਼ਹੀਦ

ਜਲੰਧਰ, 26 ਦਸੰਬਰ, ਨਿਰਮਲ : ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਤੋਂ ਆਪਣੇ ਸਾਥੀ ਨੂੰ ਬਚਾ ਕੇ ਆਪਣੇ ਉਪਰ ਗੋਲ਼ੀਆਂ ਝੱਲਣ ਵਾਲੇ ਕਰਨਲ ਕਰਨਬੀਰ ਸਿੰਘ ਲਗਪਗ ਅੱਠ ਸਾਲ ਤਕ ਕੋਮਾ ’ਚ ਰਹਿਣ ਤੋਂ ਬਾਅਦ ਬੀਤੇ ਦਿਨ ਸ਼ਹੀਦ ਹੋ ਗਏ। ਕਰਨਲ ਕਰਨਬੀਰ ਸਿੰਘ ਦਾ ਇਲਾਜ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਚੱਲ ਰਿਹਾ ਸੀ। ਉਨ੍ਹਾਂ ਦੇ ਪਰਿਵਾਰ […]

Colonel Karanbir Singh martyred
X

Editor EditorBy : Editor Editor

  |  26 Dec 2023 6:52 AM IST

  • whatsapp
  • Telegram

ਜਲੰਧਰ, 26 ਦਸੰਬਰ, ਨਿਰਮਲ : ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਤੋਂ ਆਪਣੇ ਸਾਥੀ ਨੂੰ ਬਚਾ ਕੇ ਆਪਣੇ ਉਪਰ ਗੋਲ਼ੀਆਂ ਝੱਲਣ ਵਾਲੇ ਕਰਨਲ ਕਰਨਬੀਰ ਸਿੰਘ ਲਗਪਗ ਅੱਠ ਸਾਲ ਤਕ ਕੋਮਾ ’ਚ ਰਹਿਣ ਤੋਂ ਬਾਅਦ ਬੀਤੇ ਦਿਨ ਸ਼ਹੀਦ ਹੋ ਗਏ। ਕਰਨਲ ਕਰਨਬੀਰ ਸਿੰਘ ਦਾ ਇਲਾਜ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਚੱਲ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਨਵਪ੍ਰੀਤ ਕੌਰ ਤੇ ਧੀ ਅਸ਼ਮੀਤ ਤੇ ਗੁਨੀਤਾ ਹਨ।
ਮਿਲਟਰੀ ਹਸਪਤਾਲ ਜਲੰਧਰ ’ਚ ਇਲਾਜ ਦੌਰਾਨ ਉਨ੍ਹਾਂ ਨੂੰ ਫੂਡ ਪਾਈਨ ਰਾਹੀਂ ਸੂਪ ਤੇ ਜੂਸ ਦਿੱਤਾ ਜਾਂਦਾ ਸੀ। ਇਸ ਦੌਰਾਨ ਉਨ੍ਹਾਂ ਦੇ ਕਮਰੇ ’ਚ ਗੁਰਬਾਣੀ ਚਲਦੀ ਰਹਿੰਦੀ ਸੀ। ਕਰਨਲ ਕਰਨਬੀਰ ਸਿੰਘ
ਜੰਮੂ ਤੇ ਕਸ਼ਮੀਰ
ਰਾਈਫਲ ਦੀ 160 ਇਨਫੈਂਟਰੀ ਬਟਾਲੀਅਨ ’ਚ ਤਾਇਨਾਤ ਸਨ। 22 ਨਵੰਬਰ 2015 ਨੂੰ ਕੁਪਵਾੜਾ ਦੇ ਪਿੰਡ ਹਾਜੀ ਨਾਕਾ ਦੇ ਜੰਗਲੀ ਖੇਤਰ ’ਚ ਸਾਥੀ ਜਵਾਨਾਂ ਨਾਲ ਅੱਤਵਾਦੀਆਂ ਦੀ ਭਾਲ ’ਚ ਸਨ ਕਿ ਇਕਦਮ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਉਹ ਹਮਲਾਵਰ ਦੀ ਪੁਜ਼ੀਸ਼ਨ ਦੇ ਬੇਹੱਦ ਨਜ਼ਦੀਕ ਸਨ। ਆਪਣੇ ਸਾਥੀ ਦਾ ਜੀਵਨ ਖ਼ਤਰੇ ’ਚ ਦੇਖਦੇ ਹੋਏ ਉਨ੍ਹਾਂ ਉਸ ਨੂੰ ਬਚਾਉਣ ਲਈ ਧੱਕਾ ਦੇ ਦਿੱਤਾ। ਉਨ੍ਹਾਂ ਦਾ ਸਾਥੀ ਤਾਂ ਬਚ ਗਿਆ ਪਰ ਅੱਤਵਾਦੀ ਦੇ ਆਟੋਮੈਟਿਕ ਹਥਿਆਰ ’ਚੋਂ ਚੱਲੀ ਗੋਲ਼ੀ ਨੇ ਕਰਨਲ ਕਰਨਬੀਰ ਸਿੰਘ ਦੇ ਹੇਠਲੇ ਜਬਾੜੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਕਰਨਲ ਕਰਨਬੀਰ ਨੇ ਆਪਣੀ ਪੁਜ਼ੀਸ਼ਨ ਬਦਲੀ, ਲਗਾਤਾਰ ਫਾਇਰਿੰਗ ਕਰਦੇ ਰਹੇ ਤੇ ਢੋਕ ’ਚ ਲੁਕ ਕੇ ਅੱਤਵਾਦੀ ਨੂੰ ਖ਼ਤਮ ਕਰਨ ’ਚ ਸਫਲ ਰਹੇ।
ਕਰਨਲ ਕਰਨਬੀਰ ਸਿੰਘ ਇਸ ਮੁਕਾਬਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਹਸਪਤਾਲ ’ਚ ਸ਼ਿਫਟ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਉਹ ਕੋਮਾ ’ਚ ਚਲੇ ਗਏ। ਕੁਝ ਸਮੇਂ ਤਕ ਉਨ੍ਹਾਂ ਦਾ ਇਲਾਜ ਦਿੱਲੀ ਦੇ ਹਸਪਤਾਲ ’ਚ ਚੱਲਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਗਿਆ। ਕਰਨਲ ਕਰਨਬੀਰ ਸਿੰਘਅਦਭੁਤ ਬਹਾਦਰੀ ਲਈ ਉਨ੍ਹਾਂ ਨੂੰ 26 ਜਨਵਰੀ 2016 ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ 19 ਗਾਰਡਸ ’ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ। 18 ਮਾਰਚ 1976 ਨੂੰ ਜਨਮੇ ਕਰਨਲ ਕਰਨਬੀਰ ਸਿੰਘ ਦਾ ਪਰਿਵਾਰ ਬਟਾਲਾ ਨਾਲ ਸਬੰਧਤ ਹੈ ਤੇ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਵੀ ਭਾਰਤੀ ਫ਼ੌਜ ’ਚ ਕਰਨਲ ਸਨ।
ਇਹ ਖ਼ਬਰ ਵੀ ਪੜ੍ਹੋ
ਫਰਾਂਸ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ ਜਹਾਜ਼ ਮੁੰਬਈ ਪਹੁੰਚ ਗਿਆ ਹੈ। ਇਸ ਨੇ 25 ਦਸੰਬਰ ਦੀ ਸ਼ਾਮ ਨੂੰ ਪੈਰਿਸ ਦੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਮੰਗਲਵਾਰ ਸਵੇਰੇ 4 ਵਜੇ ਮੁੰਬਈ ਹਵਾਈ ਅੱਡੇ ’ਤੇ ਉਤਰਿਆ। ਸੂਤਰਾਂ ਅਨੁਸਾਰ ਤੜਕੇ 4:30 ਵਜੇ ਦੱਸਿਆ ਕਿ ਇਸ ਫਲਾਈਟ ਤੋਂ 276 ਲੋਕ ਵਾਪਸ ਆਏ ਸਨ। ਫਿਲਹਾਲ ਭਾਰਤ ਪਰਤਣ ਵਾਲੇ ਯਾਤਰੀਆਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ। ਇਸ ਤੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਫਲਾਈਟ ਸੋਮਵਾਰ ਨੂੰ ਦੁਪਹਿਰ 2:20 ’ਤੇ ਭਾਰਤ ਪਹੁੰਚੇਗੀ। ਰਿਪੋਰਟ ਮੁਤਾਬਕ ਕੁਝ ਲੋਕ ਦੇਸ਼ ਪਰਤਣਾ ਨਹੀਂ ਚਾਹੁੰਦੇ ਸਨ। ਇਸ ਕਾਰਨ ਫਲਾਈਟ ਨੂੰ ਉਡਾਣ ਭਰਨ ’ਚ ਦੇਰੀ ਹੋਈ। ਇਨ੍ਹਾਂ ਲੋਕਾਂ ਨੇ ਫਰਾਂਸ ਵਿਚ ਹੀ ਸ਼ਰਣ ਦੀ ਮੰਗ ਕੀਤੀ ਸੀ। ਦਰਅਸਲ, 23 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਜਾ ਰਹੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਜਹਾਜ਼ ਵਾਟਾਰੀ ਏਅਰਪੋਰਟ ’ਤੇ ਫਿਊਲ ਭਰਨ ਲਈ ਉਤਰਿਆ ਸੀ। ਇਸ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਫਲਾਈਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਭਾਰਤ ਸਰਕਾਰ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕਿੰਨੇ ਲੋਕ ਭਾਰਤ ਪਹੁੰਚੇ ਹਨ। ਫਰਾਂਸੀਸੀ ਹਿਰਾਸਤ ਤੋਂ ਰਿਹਾਅ ਹੋਏ ਭਾਰਤੀ ਨਾਗਰਿਕ ਮੁੰਬਈ ਹਵਾਈ ਅੱਡੇ ’ਤੇ ਪਹੁੰਚੇ।

ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਪੰਜਾਬ, ਗੁਜਰਾਤ ਅਤੇ ਦੱਖਣੀ ਭਾਰਤ ਦੇ ਹਨ। ਪਹਿਲਾਂ ਖਬਰ ਸੀ ਕਿ ਇਸ ਜਹਾਜ਼ ਤੋਂ 300 ਯਾਤਰੀ ਭਾਰਤ ਆ ਰਹੇ ਹਨ ਪਰ ਦੇਰ ਰਾਤ ‘ਟਾਈਮਜ਼ ਆਫ ਇੰਡੀਆ’ ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਦੇ 303 ਯਾਤਰੀਆਂ ’ਚੋਂ ਸਿਰਫ 276 ਹੀ ਭਾਰਤ ਪਰਤ ਰਹੇ ਹਨ। ਲਗਭਗ 25 ਭਾਰਤੀ ਯਾਤਰੀਆਂ ਨੇ ਫਰਾਂਸ ਵਿਚ ਸ਼ਰਣ ਮੰਗੀ ਹੈ ਅਤੇ ਉਨ੍ਹਾਂ ਨੂੰ ਪੈਰਿਸ ਦੇ ਵਿਸ਼ੇਸ਼ ਜ਼ੋਨ ‘ਚਾਰਲਸ ਡੀ ਗੌਲ’ ਹਵਾਈ ਅੱਡੇ ’ਤੇ ਭੇਜਿਆ ਗਿਆ ਹੈ, ਜਿੱਥੇ ਸ਼ਰਣ ਮੰਗਣ ਵਾਲਿਆਂ ਨੂੰ ਰੱਖਿਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਫਰਾਂਸ ਦੀ ਪੁਲਿਸ ਨੇ ਵੀ ਉਨ੍ਹਾਂ ਦੋ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਜਿਨ੍ਹਾਂ ਤੋਂ ਮਨੁੱਖੀ ਤਸਕਰੀ ਦੇ ਸ਼ੱਕ ’ਚ ਪੁੱਛਗਿੱਛ ਕੀਤੀ ਜਾ ਰਹੀ ਸੀ। ਉਨ੍ਹਾਂ ਖ਼ਿਲਾਫ਼ ਫਰਾਂਸ ਦੇ ਕਾਨੂੰਨ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਸੀ। ਪਰ ਜਦੋਂ ਉਨ੍ਹਾਂ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ। ਇਸ ਦੇ ਨਾਲ ਹੀ ਫਰਾਂਸ ਦੇ ਇੱਕ ਟੀਵੀ ਚੈਨਲ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਵਿੱਚ ਸਵਾਰ ਕੁਝ ਯਾਤਰੀ ਭਾਰਤ ਦੀ ਬਜਾਏ ਨਿਕਾਰਾਗੁਆ ਜਾਣਾ ਚਾਹੁੰਦੇ ਸਨ।
ਫਰਾਂਸੀਸੀ ਅਖਬਾਰ ਲੇ ਮੋਂਡੇ ਦੀ ਰਿਪੋਰਟ ਦੇ ਮੁਤਾਬਕ, ਲੋਕ ਆਪਣੀ ਮਰਜ਼ੀ ਨਾਲ ਦੁਬਈ ਤੋਂ ਫਰਾਂਸ ਦੀ ਫਲਾਈਟ ’ਤੇ ਆਏ ਸਨ। ਇਸ ਲਈ ਫਰਾਂਸ ਦੀ ਪੁਲਿਸ ਨੇ ਮਨੁੱਖੀ ਤਸਕਰੀ ਦੇ ਕੋਣ ਤੋਂ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਹੈ। ਹੁਣ ਇਸ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਵਜੋਂ ਦੇਖਿਆ ਜਾ ਰਿਹਾ ਹੈ। 21 ਦਸੰਬਰ ਨੂੰ ਇੱਕ ਰੋਮਾਨੀਆ ਚਾਰਟਰ ਕੰਪਨੀ ਦੇ ਇੱਕ ਜਹਾਜ਼ ਨੇ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ। 22 ਦਸੰਬਰ ਨੂੰ ਜਹਾਜ਼ ਨੂੰ ਬਾਲਣ ਅਤੇ ਤਕਨੀਕੀ ਰੱਖ-ਰਖਾਅ ਲਈ ਫਰਾਂਸ ਦੇ ਵੈਟਰੀ ਹਵਾਈ ਅੱਡੇ ’ਤੇ ਉਤਰਨਾ ਸੀ। ਲੈਂਡਿੰਗ ਤੋਂ ਥੋੜ੍ਹੀ ਦੇਰ ਬਾਅਦ, ਕਈ ਫਰਾਂਸੀਸੀ ਪੁਲਿਸ ਦੀਆਂ ਗੱਡੀਆਂ ਪਹੁੰਚੀਆਂ ਅਤੇ ਜਹਾਜ਼ ਨੂੰ ਰੋਕ ਲਿਆ। ਫਰਾਂਸ ਨੂੰ ਸ਼ੱਕ ਸੀ ਕਿ ਇਸ ਜਹਾਜ਼ ਵਿਚ ਸਵਾਰ ਲੋਕਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਮਾਮਲੇ ਦੀ ਜਾਂਚ ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੂੰ ਸੌਂਪੀ ਗਈ ਸੀ।
Next Story
ਤਾਜ਼ਾ ਖਬਰਾਂ
Share it