Begin typing your search above and press return to search.
ਪਹਾੜਾਂ ’ਤੇ ਬਰਫ਼ਬਾਰੀ ਕਾਰਨ ਸੂਬੇ ਵਿਚ ਸ਼ੀਤ ਲਹਿਰ ਜਾਰੀ
ਮੁਹਾਲੀ, 19 ਦਸੰਬਰ, ਨਿਰਮਲ : ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਅੱਜ ਸੰਘਣੀ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਅਨੁਸਾਰ ਪਹਾੜਾਂ ’ਤੇ ਬਰਫ਼ਬਾਰੀ ਕਾਰਨ ਸੂਬੇ ਵਿਚ ਸ਼ੀਤ ਲਹਿਰ ਜਾਰੀ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਕਮੀ ਦੇਖਣ ਨੂੰ ਮਿਲੇਗੀ। 4 ਡਿਗਰੀ ਸੈਲਸੀਅਸ ਦੇ ਨਾਲ ਫਰੀਦਕੋਟ ਦਾ ਤਾਪਮਾਨ ਸਭ ਤੋਂ ਠੰਡਾ ਰਿਹਾ। ਇਹ ਖ਼ਬਰ ਵੀ ਪੜ੍ਹੋ […]
By : Editor Editor
ਮੁਹਾਲੀ, 19 ਦਸੰਬਰ, ਨਿਰਮਲ : ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿਚ ਅੱਜ ਸੰਘਣੀ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਅਨੁਸਾਰ ਪਹਾੜਾਂ ’ਤੇ ਬਰਫ਼ਬਾਰੀ ਕਾਰਨ ਸੂਬੇ ਵਿਚ ਸ਼ੀਤ ਲਹਿਰ ਜਾਰੀ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਕਮੀ ਦੇਖਣ ਨੂੰ ਮਿਲੇਗੀ। 4 ਡਿਗਰੀ ਸੈਲਸੀਅਸ ਦੇ ਨਾਲ ਫਰੀਦਕੋਟ ਦਾ ਤਾਪਮਾਨ ਸਭ ਤੋਂ ਠੰਡਾ ਰਿਹਾ।
ਇਹ ਖ਼ਬਰ ਵੀ ਪੜ੍ਹੋ -ਕਪੂਰਥਲਾ ’ਚ ਜਲੰਧਰ ਰੋਡ ’ਤੇ ਡੀਸੀ ਚੌਕ ਨੇੜੇ ਟਿੱਪਰ ਵੱਲੋਂ ਬਾਈਕ ਸਵਾਰ ਨੂੰ ਕੁਚਲਣ ਦੀ ਘਟਨਾ ਵਾਪਰੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀਸੀਆਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਡੀਸੀ ਚੌਕ ਨੇੜੇ ਰਾਤ 8:15 ਵਜੇ ਦੇ ਕਰੀਬ ਜਲੰਧਰ ਸਾਈਡ ਤੋਂ ਆ ਰਹੇ ਇਕ ਬਾਈਕ ਸਵਾਰ (ਪੀ.ਬੀ. 08 ਈ. ਐੱਮ. 3914) ਨੂੰ ਇਕ ਟਿੱਪਰ ਨੇ ਟੱਕਰ ਮਾਰ ਦਿੱਤੀ ਤੇ ਬਾਈਕ ਸਵਾਰ ਦੇ ਡਿੱਗਣ ਤੋਂ ਬਾਅਦ ਟਿੱਪਰ ਦਾ ਟਾਇਰ ਉਸਦੇ ਸਿਰ ਤੋਂ ਨਿਕਲ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀਸੀਆਰ ਟੀਮ ਦੇ ਇੰਚਾਰਜ ਦਰਸ਼ਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਬਾਈਕ ਸਵਾਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਸਿਟੀ ਥਾਣਾ ਅਰਬਨ ਸਟੇਟ ਨੂੰ ਸੂਚਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ’ਤੇ ਟਿੱਪਰ ਦਾ ਨੰਬਰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਸੀਆਰ ਇੰਚਾਰਜ ਨੇ ਦੱਸਿਆ ਕਿ ਪੁਲੀਸ ਟੀਮ ਟਿੱਪਰ ਦੀ ਭਾਲ ਕਰ ਰਹੀ ਹੈ। ਪੀਸੀਆਰ ਇੰਚਾਰਜ ਦਰਸ਼ਨ ਸਿੰਘ ਨੇ ਇਹ ਵੀ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਪਛਾਣ ਭਾਨ ਸਿੰਘ ਵਾਸੀ ਠਾਕੁਰ ਨਗਰ ਵਜੋਂ ਹੋਈ ਹੈ ਅਤੇ ਉਹ ਕਰਤਾਰਪੁਰ ਰੋਡ ’ਤੇ ਇਕ ਫਾਰਮ ਹਾਊਸ ’ਤੇ ਕੰਮ ਕਰਦਾ ਹੈ।
Next Story