ਅਮਰੀਕਾ 'ਚ ਵਰੋਲਿਆਂ ਨੇ ਮਚਾਈ ਤਬਾਹੀ, ਕਈ ਮੌਤਾਂ
ਆਇਓਵਾ, 22 ਮਈ, ਪਰਦੀਪ ਸਿੰਘ : ਅਮਰੀਕਾ ਵਿਚ ਮੰਗਲਵਾਰ ਸ਼ਾਮ ਵਾ-ਵਰੋਲਿਆਂ ਨੇ ਤਬਾਹੀ ਮਚਾ ਦਿਤੀ ਅਤੇ ਕਈ ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਆਇਓਵਾ ਸੂਬਾ ਸਭ ਤੋਂ ਵੱਧ ਪ੍ਰਭਾਵਤ ਹੋਇਆ ਜਿਥੇ 15 ਕਾਊਾਟੀਜ਼ ਵਿਚ ਰਿਹਾਇਸ਼ੀ ਅਤੇ ਹੋਰ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈਆਂ। ਅਮਰੀਕਾ ਦੇ ਮੱਧ-ਪੱਛਮੀ ਰਾਜਾਂ ਦੀ ਢਾਈ ਕਰੋੜ ਆਬਾਦੀ ਨੂੰ ਖ਼ਤਰਨਾਕ […]
By : Editor Editor
ਆਇਓਵਾ, 22 ਮਈ, ਪਰਦੀਪ ਸਿੰਘ : ਅਮਰੀਕਾ ਵਿਚ ਮੰਗਲਵਾਰ ਸ਼ਾਮ ਵਾ-ਵਰੋਲਿਆਂ ਨੇ ਤਬਾਹੀ ਮਚਾ ਦਿਤੀ ਅਤੇ ਕਈ ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਆਇਓਵਾ ਸੂਬਾ ਸਭ ਤੋਂ ਵੱਧ ਪ੍ਰਭਾਵਤ ਹੋਇਆ ਜਿਥੇ 15 ਕਾਊਾਟੀਜ਼ ਵਿਚ ਰਿਹਾਇਸ਼ੀ ਅਤੇ ਹੋਰ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈਆਂ। ਅਮਰੀਕਾ ਦੇ ਮੱਧ-ਪੱਛਮੀ ਰਾਜਾਂ ਦੀ ਢਾਈ ਕਰੋੜ ਆਬਾਦੀ ਨੂੰ ਖ਼ਤਰਨਾਕ ਮੌਸਮ ਦੀ ਚਿਤਾਵਨੀ ਦਿਤੀ ਗਈ ਹੈ |
ਪੁਲਿਸ ਨੇ ਕੀਤੇ ਕਈ ਵੱਡੇ ਖੁਲਾਸੇ
ਪੁਲਿਸ ਨੇ ਦੱਸਿਆ ਕਿ ਐਡਮਜ਼ ਕਾਊਾਟੀ ਵਿਚ ਸੈਂਕੜੇ ਮਕਾਨ ਤਬਾਹ ਹੋ ਗਏ ਜਦਕਿ ਇਕ ਹਸਪਤਾਲ ਵੀ ਵਾਵਰੋਲੇ ਦੀ ਮਾਰ ਹੇਠ ਆ ਗਿਆ। ਹੰਗਾਮੀ ਹਾਲਾਤ ਦੇ ਮੱਦੇਨਜ਼ਰ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਬਾਹਰ ਕਢਦਿਆਂ ਨੇੜਲੇ ਹਾਈ ਸਕੂਲ ਵਿਚ ਆਰਜ਼ੀ ਹਸਪਤਾਲ ਸਥਾਪਤ ਕੀਤਾ ਗਿਆ। ਆਇਓਵਾ ਸਟੇਟ ਪੈਟਰੌਲ ਦੇ ਬੁਲਾਰੇ ਸਾਰਜੈਂਟ ਅਲੈਕਸ ਡਿੰਕਲਾ ਨੇ ਦੱਸਿਆ ਕਿ ਫਿਲਹਾਲ ਮਰਨ ਵਾਲਿਆਂ ਦੀ ਅਸਲ ਗਿਣਤੀ ਦੱਸਣੀ ਸੰਭਵ ਨਹੀਂ ਪਰ ਇਕ ਦਰਜਨ ਤੋਂ ਵੱਧ ਜ਼ਖਮੀਆਂ ਦਾ ਹਸਪਾਤਲ ਵਿਚ ਇਲਾਜ ਚੱਲ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਹੋ ਰਹੀਆਂ ਵਾਇਰਲ
ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਐਡਮਜ਼ ਕਾਊਾਟੀ ਦੇ ਗਰੀਨਫੀਲਡ ਕਸਬੇ ਵਿਚ ਹਰ ਪਾਸੇ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਹੈ। ਗਰੀਨ ਫੀਲਡ ਵਿਖੇ ਵਾਵਰੋਲਿਆਂ ਵਿਚ ਘਿਰਨ ਦੇ ਬਾਵਜੂਦ ਸੁਰੱਖਿਅਤ ਨਿਕਲਣ ਵਾਲੇ ਕੁਝ ਲੋਕਾਂ ਨੇ ਹੱਡਬੀਤੀ ਸੁਣਾਈ। ਦੂਜੇ ਪਾਸੇ ਰਾਹਤ ਟੀਮਾਂ ਆਪਣੇ ਕੰਮ ਜੁਟ ਗਈਆਂ ਅਤੇ ਲਾਪਤਾ ਲੋਕਾਂ ਦੀ ਭਾਲ ਆਰੰਭੀ ਗਈ। ਮੁਢਲੀਆਂ ਰਿਪੋਰਟਾਂ ਵਿਚ ਮੌਂਟਗੋਮਰੀ ਕਾਊਾਟੀ ਵਿਚ ਵੀ ਕਈ ਟੌਰਨੈਡੋ ਆਉਣ ਦਾ ਜ਼ਿਕਰ ਕੀਤਾ ਗਿਆ ਪਰ ਇਥੇ ਹੋਏ ਨੁਕਸਾਨ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਮਿਲ ਸਕੀ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨ ਰਾਤ ਵਿਸਕੌਨਸਿਨ ਅਤੇ ਮਜ਼ੂਰੀ ਰਾਜਾਂ ਵਿਚ ਵੀ ਤੂਫਾਨ ਆ ਸਕਦਾ ਹੈ। ਉਧਰ ਮਿਨੇਸੋਟਾ, ਨੇਬਰਾਸਕਾ ਅਤੇ ਕੋਲੋਰੈਡਾ ਸੂਬਿਆਂ ਵਿਚ ਛੋਟੇ ਵਾਵਰੋਲੇ ਆਉਣ ਦੀ ਰਿਪੋਰਟ ਹੈ । ਭਾਵੇਂ ਹੁਣ ਤੱਕ ਜ਼ਿਆਦਾਤਰ ਨੁਕਸਾਨ ਪੇਂਡੂ ਖੇਤਰਾਂ ਵਿਚ ਹੋਇਆ ਹੈ ਪਰ ਸ਼ਿਕਾਗੋ ਅਤੇ ਮਿਲਵੌਕੀ ਸ਼ਹਿਰ ਤਬਾਹਕੁੰਨ ਤੂਫਾਨ ਦੇ ਰਾਹ ਵਿਚ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਕੈਨੇਡਾ ਆਉਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ | ਜੀ ਹਾਂ, ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇਕ ਇੰਪਲੌਇਰ ਨਾਲ ਬੰਨ੍ਹ ਕੇ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਇੰਪਲੌਇਰ ਕੋਲ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ | ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਵਿਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ | 'ਦਾ ਗਲੋਬ ਐਂਡ ਮੇਲ' ਦੀ ਰਿਪੋਰਟ ਮੁਤਾਬਕ ਕਮੇਟੀ ਦਾ ਮੰਨਣਾ ਹੈ ਕਈ ਦਹਾਕੇ ਪਹਿਲਾਂ ਤਿਆਰ ਇਸ ਇੰਮੀਗ੍ਰੇਸ਼ਨ ਪ੍ਰੋਗਰਾਮ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ ਅਤੇ ਖਾਸ ਖੇਤਰਾਂ ਨਾਲ ਸਬੰਧਤ ਵਰਕ ਪਰਮਿਟ ਜਾਰੀ ਕੀਤੇ ਜਾਣ | ਮੌਜੂਦ ਕਲੋਜ਼ਡ ਵਰਕ ਪਰਮਿਟ ਵਾਲਾ ਸਿਸਟਮ ਬਦਲ ਦਿਤਾ ਜਾਵੇ | ਇੰਮੀਗ੍ਰੇਸ਼ਨ ਮੰਤਰੀ ਅਤੇ ਰੁਜ਼ਗਾਰ ਮੰਤਰੀ ਨੂੰ ਇਨ੍ਹਾਂ ਸਿਫਾਰਸ਼ਾਂ ਬਾਰੇ ਜਵਾਬ ਦੇਣ ਲਈ 100 ਦਿਨ ਦਾ ਸਮਾਂ ਦਿਤਾ ਗਿਆ ਹੈ | ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਵਿਚ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਪੁਣ-ਛਾਣ ਕਰਨ 'ਤੇ ਜ਼ੋਰ ਵੀ ਦਿਤਾ ਗਿਆ ਹੈ |
ਇਥੇ ਦਸਣਾ ਬਣਦਾ ਹੈ ਕਿ ਕਲੋਜ਼ਡ ਵਰਕ ਪਰਮਿਟ ਕਰ ਕੇ ਆਰਜ਼ੀ ਵਿਦੇਸ਼ੀ ਕਾਮੇ ਕਿਸੇ ਹੋਰ ਇੰਪਲੌਇਰ ਕੋਲ ਕੰਮ ਕਰਨ ਲਈ ਅਧਿਕਾਰਤ ਨਹੀਂ ਹੁੰਦੇ ਅਤੇ ਇੰਪਲੌਇਰਜ਼ ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ | ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਟੌਮੌਏ ਓਬੋਕਟਾ ਨੇ 2023 ਵਿਚ ਕੈਨੇਡਾ ਦੀ ਆਰਜ਼ੀ ਵਿਦੇਸ਼ੀ ਕਾਮਿਆਂ ਵਾਲੀ ਯੋਜਨਾ ਦੀ ਤੁਲਨਾ ਗੁਲਾਮੀ ਵਿਚ ਜਕੜੇ ਕਿਰਤੀਆਂ ਨਾਲ ਕੀਤੀ ਸੀ | ਦੂਜੇ ਪਾਸੇ ਸੈਨੇਟ ਮੈਂਬਰ ਜੀਜੀ ਓਸਲਰ ਨੇ ਦੱਸਿਆ ਕਿ ਕਮੇਟੀ ਦੀ ਸੁਣਵਾਈ ਦੌਰਾਨ ਪੇਸ਼ ਇਕ ਕਿਰਤੀ ਵੱਲੋਂ ਕਲੋਜ਼ਡ ਵਰਕ ਪਰਮਿਟ ਨੂੰ ਅਦਿੱਖ ਗੁਲਾਮੀ ਦਾ ਨਾਂ ਦਿਤਾ ਗਿਆ | ਮੀਡੀਆ ਨਾਲ ਗੱਲਬਾਤ ਕਰਦਿਆਂ ਜੀਜੀ ਓਸਲਰ ਨੇ ਕਿਹਾ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੱਡੀਆਂ ਸਮੱਸਿਆਵਾਂ ਵਿਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿਚ ਵੇਜ ਥੈਫਟ, ਕੰਮ ਵਾਲੀ ਥਾਂ 'ਤੇ ਅਸੁਰੱਖਿਅਤ ਹਾਲਾਤ, ਤੰਗ ਪ੍ਰੇਸ਼ਾਨ ਕੀਤਾ ਜਾਣਾ ਅਤੇ ਧੱਕੇਸ਼ਾਹੀ ਸ਼ਾਮਲ ਹਨ | ਡਿਪੋਰਟ ਕੀਤੇ ਜਾਣ ਦੇ ਡਰੋਂ ਕਿਰਤੀਆਂ ਵੱਲੋਂ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਦੀ ਸ਼ਿਕਾਇਤ ਵੀ ਨਹੀਂ ਕੀਤੀ ਜਾਂਦੀ | ਇਥੇ ਦਸਣਾ ਬਣਦਾ ਹੈ ਕਿ ਬੀਤੇ ਮਾਰਚ ਮਹੀਨੇ ਦੌਰਾਨ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਯੋਜਨਾ ਦੀ ਸਮੀਖਿਆ ਕਰਨ ਦਾ ਐਲਾਨ ਕੀਤਾ ਗਿਆ ਸੀ | ਸੈਨੇਟ ਕਮੇਟੀ ਦੀ ਮੁਖੀ ਰਤਨਾ ਓਮੀਦਵਾਰ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਕੁਝ ਸੁਧਾਰ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਭਰੋਸੇਮੰਦ ਇੰਪਲੌਇਰਜ਼ ਦੀ ਦੀ ਸੂਚੀ ਤਿਆਰ ਕਰਨਾ ਸ਼ਾਮਲ ਹੈ | ਕੈਨੇਡਾ ਵਿਚ ਕਿਰਤੀਆਂ ਦੀ ਕਿੱਲਤ ਦੂਰ ਕਰਨ ਦੇ ਮਕਸਦ ਨਾਲ 1973 ਵਿਚ ਆਰੰਭਿਆ ਇਹ ਪ੍ਰੋਗਰਾਮ ਕਿਰਤੀ ਬਾਜ਼ਾਰ ਦੀ ਧੁਰਾ ਬਣ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ | ਰਤਨਾ ਓਮੀਦਵਾਰ ਨੇ ਅੱਗੇ ਕਿਹਾ ਕਿ ਵਿਦੇਸ਼ੀ ਕਾਮਿਆਂ ਨੂੰ ਸੱਦਣ ਵਾਲਿਆਂ ਨੇ ਏਕਾ ਕੀਤਾ ਹੋਇਆ ਹੈ ਜਦਕਿ ਕਿਰਤੀਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਸੈਨੇਟ ਦੀ ਰਿਪੋਰਟ ਵਿਚ ਤਿੰਨ ਧਿਰਾਂ 'ਤੇ ਆਧਾਰਤ ਇਕ ਕਮਿਸ਼ਨ ਸਥਾਪਤ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ ਜੋ ਭਵਿੱਖ ਵਿਚ ਕਮੀਆਂ ਦੂਰ ਕਰਨ ਦਾ ਕੰਮ ਕਰੇਗਾ | ਰਿਪੋਰਟ ਕਹਿੰਦੀ ਹੈ ਕਿ ਕਮਿਸ਼ਨ ਵਿਚ ਬਤੌਰ ਧਿਰ ਪ੍ਰਵਾਸੀ ਕਾਮਿਆਂ, ਇੰਪਲੌਇਰਜ਼ ਅਤੇ ਫੈਡਰਲ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਣੇ ਲਾਜ਼ਮੀ ਹਨ।