‘‘ਸ਼ਹੀਦਾਂ ਨੂੰ ਰਿਜੈਕਟ ਕੈਟਾਗਿਰੀ ’ਚ ਨਹੀਂ ਭੇਜ ਸਕਦੇ’’
ਚੰਡੀਗੜ੍ਹ, 1 ਜਨਵਰੀ (ਸ਼ਾਹ) : ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪ੍ਰੇਡ ਵਿਚੋਂ ਭਾਰਤ ਦੀ ਝਾਕੀ ਰੱਦ ਕਰਨ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਇਸ ਮਾਮਲੇ ’ਤੇ ਇਕ ਤੋਂ ਬਾਅਦ ਇਕ ਨੇਤਾਵਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਐ, ਸੁਨੀਲ ਜਾਖੜ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਸੀਐਮ ਮਾਨ ਤੇ ਕੇਜਰੀਵਾਲ […]
By : Makhan Shah
ਚੰਡੀਗੜ੍ਹ, 1 ਜਨਵਰੀ (ਸ਼ਾਹ) : ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪ੍ਰੇਡ ਵਿਚੋਂ ਭਾਰਤ ਦੀ ਝਾਕੀ ਰੱਦ ਕਰਨ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਇਸ ਮਾਮਲੇ ’ਤੇ ਇਕ ਤੋਂ ਬਾਅਦ ਇਕ ਨੇਤਾਵਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਐ, ਸੁਨੀਲ ਜਾਖੜ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਸੀਐਮ ਮਾਨ ਤੇ ਕੇਜਰੀਵਾਲ ਦੀ ਤਸਵੀਰ ਲੱਗੀ ਹੋਣ ਕਰਕੇ ਇਹ ਝਾਕੀ ਰੱਦ ਕੀਤੀ ਗਈ ਪਰ ਸੀਐਮ ਮਾਨ ਨੇ ਇਸ ਦਾ ਅਜਿਹਾ ਕਰਾਰਾ ਜਵਾਬ ਦਿੱਤਾ ਕਿ ਮੁੜ ਅਜੇ ਤੱਕ ਜਾਖੜ ਸਾਬ੍ਹ ਦਾ ਜਵਾਬ ਨਹੀਂ ਆਇਆ।
ਹੁਣ ਫਿਰ ਸੀਐਮ ਭਗਵੰਤ ਮਾਨ ਵੱਲੋਂ ਇਕ ਸਵਾਲ ਦੇ ਜਵਾਬ ਇਹ ਗੱਲ ਆਖੀ ਗਈ ਕਿ ਜਾਖੜ ਸਾਬ੍ਹ ਹੌਲੀ ਹੌਲੀ ਝੂਠ ਬੋਲਣਾ ਸਿੱਖ ਰਹੇ ਨੇ ਪਰ ਮੈਂ ਤਾਂ ਇੱਥੋਂ ਤੱਕ ਆਖ ਚੁੱਕਿਆ ਹਾਂ ਕਿ ਸਬੂਤ ਪੇਸ਼ ਕਰ ਦਿਓ ਤਾਂ ਰਾਜਨੀਤੀ ਛੱਡ ਦੇਵਾਂਗਾ, ਇਸ ’ਤੇ ਹਾਲੇ ਤੱਕ ਜਾਖੜ ਸਾਬ੍ਹ ਦਾ ਬਿਆਨ ਨਹੀਂ ਆਇਆ।
ਉਨ੍ਹਾਂ ਕੇਂਦਰ ਦੀ ਪੇਸ਼ਕਸ਼ ’ਤੇ ਇਹ ਵੀ ਆਖਿਆ ਕਿ ਉਹ ਦੇਸ਼ ਦੇ ਸ਼ਹੀਦਾਂ ਨੂੰ ਰਿਜੈਕਟ ਕੈਟਾਗਿਰੀ ਵਿਚ ਨਹੀਂ ਭੇਜਣਗੇ। ਉਨ੍ਹਾਂ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਐ ਕਿ ਕੇਂਦਰ ਸਰਕਾਰ ਨੇ ਪੰਜਾਬ ਤੋਂ ਬਿਨਾਂ ਗਣਤੰਤਰ ਦਿਵਸ ਦੀ ਕਲਪਨਾ ਵੀ ਕਿਵੇਂ ਕਰ ਲਈ?
ਦੱਸ ਦਈਏ ਕਿ ਪੰਜਾਬ ਦੀ ਝਾਕੀ ਰੱਦ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਵੱਲੋਂ ਸਾਧੇ ਜਾ ਰਹੇ ਨਿਸ਼ਾਨਿਆਂ ਨੇ ਕੇਂਦਰ ਸਰਕਾਰ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਏ, ਉਹ ਵੀ ਅਜਿਹੇ ਸਮੇਂ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ।