ਸੀਐਮ ਮਾਨ ਪੁਲਿਸ ਮੁਲਾਜ਼ਮਾਂ ਨੂੰ ਦੇਣਗੇ ਨਿਯੁਕਤੀ ਪੱਤਰ
ਜਲੰਧਰ, 9 ਸਤੰਬਰ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਜਲੰਧਰ ਪੀ.ਏ.ਪੀ. ਵਿਚ ਆਉਣਗੇ।ਉਹ ਇੱਥੇ ਪੁਲਿਸ ਵਿਭਾਗ ਵਿੱਚ ਹਾਲ ਹੀ ਵਿੱਚ ਚੁਣੇ ਗਏ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਦੇਣਗੇ। ਨਿਯੁਕਤੀ ਪੱਤਰ ਅਲਾਟਮੈਂਟ ਪ੍ਰੋਗਰਾਮ ਵਿਚ ਸਾਰਿਆਂ ਨੂੰ ਸਵੇਰੇ 8 ਵਜੇ ਪੀਏਪੀ ਪਹੁੰਚਣ […]
By : Editor (BS)
ਜਲੰਧਰ, 9 ਸਤੰਬਰ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਜਲੰਧਰ ਪੀ.ਏ.ਪੀ. ਵਿਚ ਆਉਣਗੇ।
ਉਹ ਇੱਥੇ ਪੁਲਿਸ ਵਿਭਾਗ ਵਿੱਚ ਹਾਲ ਹੀ ਵਿੱਚ ਚੁਣੇ ਗਏ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਦੇਣਗੇ। ਨਿਯੁਕਤੀ ਪੱਤਰ ਅਲਾਟਮੈਂਟ ਪ੍ਰੋਗਰਾਮ ਵਿਚ ਸਾਰਿਆਂ ਨੂੰ ਸਵੇਰੇ 8 ਵਜੇ ਪੀਏਪੀ ਪਹੁੰਚਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ 11:30 ਵਜੇ ਆਉਣਗੇ।
ਸਬ ਇੰਸਪੈਕਟਰ ਮਾਨਸਾ ਲਈ ਚੁਣੇ ਗਏ ਹਨ। ਇੱਥੇ ਸਿਰਫ਼ ਸਬ-ਇੰਸਪੈਕਟਰ ਸੰਦੀਪ ਪੂਨੀਆ ਨੂੰ ਹੀ ਨਿਯੁਕਤੀ ਪੱਤਰ ਦਿੱਤਾ ਜਾਵੇਗਾ। ਬਾਕੀ ਸਬ-ਇੰਸਪੈਕਟਰਾਂ ਨੂੰ ਮਾਨਸਾ ਪੁਲਸ ਲਾਈਨ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਨਿਯੁਕਤੀ ਪੱਤਰ ਲੈਣ ਵਾਲੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਲਈ ਵੀ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ।
ਡੀਜੀਪੀ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਨਿਯੁਕਤੀ ਪੱਤਰ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਹਲਕੇ ਰੰਗ ਦੀਆਂ ਕਮੀਜ਼ਾਂ ਅਤੇ ਗੂੜ੍ਹੇ ਰੰਗ ਦੀਆਂ ਪੈਂਟਾਂ ਪਾਉਣ ਲਈ ਕਿਹਾ ਗਿਆ ਹੈ। ਲੜਕੀਆਂ ਨੂੰ ਹਲਕੇ ਰੰਗ ਦੇ ਕੱਪੜੇ ਜਾਂ ਸਾੜੀ ਪਾਉਣ ਲਈ ਕਿਹਾ ਗਿਆ ਹੈ।
ਪੰਜਾਬ ਪੁਲਿਸ ਹੈੱਡਕੁਆਰਟਰ ਵੱਲੋਂ ਮਾਨਸਾ ਲਈ ਜਾਰੀ ਕੀਤੀ ਗਈ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਚੋਣ ਸੂਚੀ ਵਿੱਚ ਸੱਤ ਸਬ ਇੰਸਪੈਕਟਰਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਸੱਤਾਂ ਵਿੱਚੋਂ ਸਿਰਫ਼ ਇੱਕ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਰਾਮਪੁਰਾ ਫੂਲ (ਬਠਿੰਡਾ) ਪੰਜਾਬ ਦਾ ਹੈ। ਬਾਕੀ ਸਾਰੇ ਹਰਿਆਣਾ ਦੇ ਹਨ। ਸਿਆਸੀ ਪਾਰਟੀਆਂ ਨੇ ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰਕੇ ਭਗਵੰਤ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਦੱਸਦੇ ਚਲੀਏ ਹਾਲੇ ਕੱਲ੍ਹ ਹੀ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਸੀਐਮ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਦਿੱਤੇ ਸਨ।