Begin typing your search above and press return to search.

ਸੁਖਬੀਰ ਬਾਦਲ ਨੇ 1 ਅਰਬ ਰੁਪਏ ਤੋਂ ਵੱਧ ਦਾ ਕੀਤਾ ਘਪਲਾ : CM ਮਾਨ

CM ਮਾਨ ਨੇ Live ਹੋ ਕੇ ਕੀਤੇ ਵੱਡੇ ਖੁਲਾਸੇ, ਪੜ੍ਹੋ ਅਤੇ ਸੁਣੋ ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਜਿਹੜੇ ਖੁਲਾਸੇ ਕੀਤੇ ਹਨ ਉਸ ਅਨੁਸਾਰ ਇਹ ਹਨ ਵੱਡੀਆਂ ਗੱਲਾਂ। ਮਾਨ ਨੇ ਕਿਹਾ ਕਿ ਪੰਜਾਬ ਦੇ ਟੈਕਸ ਦੇ ਪੈਸੇ ਨੂੰ ਪੰਜਾਬ ਵਿਰੋਧੀਆਂ ਨੇ […]

ਸੁਖਬੀਰ ਬਾਦਲ ਨੇ 1 ਅਰਬ ਰੁਪਏ ਤੋਂ ਵੱਧ ਦਾ ਕੀਤਾ ਘਪਲਾ : CM ਮਾਨ
X

Editor (BS)By : Editor (BS)

  |  1 March 2024 6:57 AM IST

  • whatsapp
  • Telegram

CM ਮਾਨ ਨੇ Live ਹੋ ਕੇ ਕੀਤੇ ਵੱਡੇ ਖੁਲਾਸੇ, ਪੜ੍ਹੋ ਅਤੇ ਸੁਣੋ

ਚੰਡੀਗੜ੍ਹ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਜਿਹੜੇ ਖੁਲਾਸੇ ਕੀਤੇ ਹਨ ਉਸ ਅਨੁਸਾਰ ਇਹ ਹਨ ਵੱਡੀਆਂ ਗੱਲਾਂ।

ਮਾਨ ਨੇ ਕਿਹਾ ਕਿ ਪੰਜਾਬ ਦੇ ਟੈਕਸ ਦੇ ਪੈਸੇ ਨੂੰ ਪੰਜਾਬ ਵਿਰੋਧੀਆਂ ਨੇ ਰੱਜ ਕੇ ਲੁੱਟਿਆ। ਪਹਿਲੀਆਂ ਸਰਕਾਰਾਂ ਨੇ ਪੰਜਾਬ ਦੀ ਸਿਆਸਤ ਉਤੇ ਕਬਜ਼ਾ ਕਰ ਕੇ ਅਤੇ ਸਰਕਾਰਾਂ ਬਣਾ ਕੇ ਪੰਜਾਬ ਦਾ ਪੈਸਾ ਰੱਜ ਕੇ ਲੁੱਟਿਆ। ਮਾਨ ਦਾ ਇਸ਼ਾਰਾ ਅਕਾਲੀ ਦਲ ਵਿਚ ਹੈ। ਮਾਨ ਨੇ ਕਿਹਾ ਕਿ ਸੁਖ ਵਿਲਾਸ ਹੋਟਲ ਦਾ ਅਸਲ ਨਾਮ ਹੈ ਮੈਟਰੋ ਈਕੋ ਗਰੀਨ ਹੈ, ਇਹ ਪਲਣਪੁਰ ਪਿੰਡ ਵਿਚ ਹੈ, ਜੋ ਕਿ ਮੋਹਾਲੀ ਵਿਚ ਹੈ।

ਮਾਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਮੈਟਰੋ ਈਕੋ ਗਰੀਨ ਰਿਜ਼ੋਰਟ ਦੇ ਨਾਮ ਤੇ ਸਰਕਾਰਾਂ ਕੋਲੋ ਆਪ ਹੀ ਰਿਆਇਤਾਂ ਲਈ ਅਤੇ ਫਿਰ ਉਸੇ 82-83 ਕਨਾਲ ਜ਼ਮੀਨ ਨੂੰ ਹੋਟਲ ਸੁੱਖ ਵਿਲਾਸ ਵਿਚ ਦਬਦੀਲ ਵੀ ਆਪ ਹੀ ਕਰ ਲਈ। ਮਤਲਬ ਕਿ ਆਪ ਹੀ ਜ਼ਮੀਨ ਤੇ ਰਿਆਇਅਤ ਲਈ ਅਤੇ ਆਪ ਹੀ ਜ਼ਮੀਨ ਦਾ ਸੀਐਲਯੂ ਲੈ ਲਿਆ ਅਤੇ ਸਰਕਾਰ ਦਾ ਵੱਡਾ ਟੈਕਸ ਖਾ ਲਿਆ। ਇਸ ਜ਼ਮੀਨ ਅਤੇ ਕੰਪਨੀ ਦੇ ਵੱਡੇ ਸ਼ੇਅਰ ਦੇ ਮਾਲਕ ਸੁਖਬੀਰ ਬਾਦਲ ਹਨ।

ਸੁਖਬੀਰ ਬਾਦਲ ਨੇ ਇਸ ਉਤੇ ਟੈਕਸ ਵੀ 10 ਸਾਲਾਂ ਲਈ ਮਾਫ ਕਰਵਾ ਲਿਆ। ਇਸ ਤੋਂ ਇਲਾਵਾ ਬਿਜਲੀ ਦੇ ਖ਼ਰਚੇ ਵੀ 10 ਸਾਲ ਲਈ ਮਾਫ ਕਰਵਾ ਲਏ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ, ਹੋਟਲ ਦੀ ਸਾਲਾਨਾ ਫ਼ੀਸ ਵੀ ਮਾਫ਼ ਕਰਵਾ ਲਈ। ਕੁਲ ਇਕ ਅਰਬ ਅੱਠ ਕਰੋੜ ਤੋਂ ਕਿਤੇ ਵੱਧ ਦਾ ਟੈਕਸ ਇਹ ਆਪ ਖਾ ਗਏ। ਇਸ ਹੋਟਲ ਲਈ ਸੜਕਾਂ ਸਰਕਾਰੀ ਮਹਿਕਮੇ ਗਮਾਡਾ ਤੋਂ ਬਣਵਾ ਲਈ।

ਮਾਨ ਨੇ ਕਿਹਾ ਕਿ ਜਿਸ ਥਾਂ ਉਤੇ ਹੋਟਲ ਬਣਿਆ ਹੈ ਉਥੇ ਸਰਕਾਰੀ ਨਿਯਮਾਂ ਅਨੁਸਾਰ ਕਿਸੇ ਤਰ੍ਹਾਂ ਦੀ ਉਸਾਰੀ ਨਹੀਂ ਸੀ ਹੋ ਸਕਦੀ ਪਰ ਇਨ੍ਹਾਂ ਬਾਦਲਾਂ ਨੇ ਵਿਧਾਨ ਸਭਾ ਵਿਚ ਬਿਲ ਪਾਸ ਕਰਵਾ ਕੇ ਉਸਾਰੀ ਸ਼ੁਰੂ ਕਰਵਾ ਲਈ ਅਤੇ ਜਦੋਂ ਹੋਟਲ ਬਣ ਗਿਆ ਤਾਂ ਉਸੇ ਵਿਧਾਨ ਸਭਾ ਵਿਚ ਨਵਾਂ ਬਿਲ ਪਾਸ ਕਰਵਾ ਲਿਆ ਕਿ ਇਥੇ ਕੋਈ ਹੋਰ ਉਸਾਰੀ ਨਹੀਂ ਹੋ ਸਕਦੀ। ਇਹ ਇਸ ਲਈ ਕਿ ਉਥੇ ਕੋਈ ਹੋਰ ਹੋਟਲ ਨਾ ਬਣ ਸਕੇ।

ਇਹ ਵੀ ਦਸ ਦਈਏ ਕਿ ਇਹ ਹੋਟਲ 25 ਏਕੜ ਵਿਚ ਫ਼ੈਲਿਆ ਹੋਇਆ ਹੈ।

ਵੀਡੀਓ ਵਿਚ ਸੁਣੋ ਪੂਰੀ ਜਾਣਕਾਰੀ :

Next Story
ਤਾਜ਼ਾ ਖਬਰਾਂ
Share it