ਸੀਐਮ ਨੇ 710 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ, 8 ਸਤੰਬਰ (ਸ਼ਾਹ) : ਪੰਜਾਬ ਸਰਕਾਰ ਅਤੇ ਪਟਵਾਰੀਆਂ ਕਾਨੂੰਨਗੋ ਦੇ ਵਿਚਕਾਰ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਟੈਗੋਰ ਥਿਏਟਰ ’ਚ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ, ਕੁੱਲ ਇਕ ਲੱਖ ਉਮੀਦਵਾਰਾਂ ਵਿਚੋਂ ਇਨ੍ਹਾਂ ਪਟਵਾਰੀਆਂ ਦੀ ਚੋਣ ਹੋਈ ਐ। ਮੁੱਖ ਮੰਤਰੀ ਭਗਵੰਤ ਮਾਨ ਨੇ […]

cm bhagwant mann
By : Hamdard Tv Admin
ਚੰਡੀਗੜ੍ਹ, 8 ਸਤੰਬਰ (ਸ਼ਾਹ) : ਪੰਜਾਬ ਸਰਕਾਰ ਅਤੇ ਪਟਵਾਰੀਆਂ ਕਾਨੂੰਨਗੋ ਦੇ ਵਿਚਕਾਰ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਟੈਗੋਰ ਥਿਏਟਰ ’ਚ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ, ਕੁੱਲ ਇਕ ਲੱਖ ਉਮੀਦਵਾਰਾਂ ਵਿਚੋਂ ਇਨ੍ਹਾਂ ਪਟਵਾਰੀਆਂ ਦੀ ਚੋਣ ਹੋਈ ਐ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵ ਨਿਯੁਕਤ ਪਟਵਾਰੀਆਂ ਨੂੰ ਪੰਜਾਬ ਸਰਕਾਰ ਦਾ ਹਿੱਸਾ ਬਣਨ ’ਤੇ ਮੁਬਾਰਕਵਾਦ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਨਵੇਂ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ ਪਰ ਸਰਕਾਰ ਉਨ੍ਹਾਂ ਤੋਂ ਕਦੇ ਕਲਮ ਛੋੜ ਹੜਤਾਲ ਨਹੀਂ ਚਾਹੁੰਦੀ।


