CM ਮਾਨ ਨੇ 520 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 520 ਉਮੀਦਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ। ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ, ਇਹ ਤੁਹਾਡੀ ਪਹਿਲੀ ਨੌਕਰੀ ਹੈ, ਤੁਸੀ ਇਥੇ ਨਹੀਂ ਰੁਕਣਾ ਹੋਰ ਪੜ੍ਹੋ ਤੇ ਤਰੱਕੀ ਕਰੋ।ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਸਾਨੂੰ ਪੈਰਿਸ ਜਾਂ […]
By : Editor (BS)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 520 ਉਮੀਦਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ। ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ, ਇਹ ਤੁਹਾਡੀ ਪਹਿਲੀ ਨੌਕਰੀ ਹੈ, ਤੁਸੀ ਇਥੇ ਨਹੀਂ ਰੁਕਣਾ ਹੋਰ ਪੜ੍ਹੋ ਤੇ ਤਰੱਕੀ ਕਰੋ।ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਸਾਨੂੰ ਪੈਰਿਸ ਜਾਂ ਕੈਲੇਫ਼ੋਰਨੀਆਂ ਦੀ ਲੋੜ ਨਹੀਂ, ਅਸੀਂ ਸਿਰਫ਼ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ।
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ, ਅਸੀਂ ਲੋਕਾਂ ਦੀਆਂ ਦੁਖ ਤਕਲੀਫ਼ਾਂ ਦੂਰ ਕਰਨ ਲਈ ਸੱਤਾ ਵਿਚ ਆਏ ਹਾਂ। ਪੰਜਾਬ ਵਿਚ ਵਿਰੋਧੀ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ। ਮਾਨ ਨੇ ਕਿਹਾ ਕਿ ਸਾਡੇ ਤੋਂ ਪਹਿਲਾਂ ਵਾਲੇ ਸਿਰਫ਼ ਆਪਣੇ ਬਾਰੇ ਹੀ ਸੋਚਦੇ ਸਨ, ਲੋਕਾਂ ਬਾਰੇ ਤਾਂ ਸੋਚਦੇ ਹੀ ਨਹੀਂ ਸਨ। ਨਾਲ ਹੀ ਕਿਹਾ ਕਿ ਖ਼ਾਲੀ ਡੱਬੇ ਇਸੇ ਲਈ ਖੜਕਦੇ ਹਨ। ਮਾਨ ਨੇ ਕਿਹਾ ਕਿ ਮੈ ਹਰ ਰੋਜ਼ ਪੰਜਾਬ ਦੀ ਤਰੱਕੀ ਲਈ ਸਾਈਨ ਕਰਦਾ ਹੈ। ਕਿਹਾ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਸਰਕਾਰੀ ਕੀਤੇ।
ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਵੜ ਰਹੇ 2 ਸ਼ੱਕੀ ਕਾਬੂ
ਮੁੰਬਈ, 9 ਜਨਵਰੀ, ਨਿਰਮਲ : ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ’ਚ ਦੋ ਲੋਕਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਦੋਵਾਂ ਨੇ ਝਾੜੀਆਂ ਤੇ ਕੰਡਿਆਲੀਆਂ ਤਾਰਾਂ ਨੂੰ ਕੱਟ ਕੇ ਫਾਰਮ ਹਾਊਸ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਹ ਹਰ ਸਮੇਂ ਸਖ਼ਤ ਸੁਰੱਖਿਆ ਹੇਠ ਰਹਿੰਦੇ ਹਨ। ਇਹ ਘਟਨਾ 4 ਜਨਵਰੀ ਦੀ ਹੈ।
ਮੁਲਜ਼ਮਾਂ ਦੇ ਨਾਂ ਅਜੇੇਸ਼ ਕੁਮਾਰ ਓਮਪ੍ਰਕਾਸ਼ ਗਿੱਲ ਤੇ ਗੁਰਸੇਵਕ ਸਿੰਘ ਤੇਜਸਿੰਘ ਸਿੱਖ ਹੈ। ਉਨ੍ਹਾਂ ਨੇ ਫਾਰਮ ਹਾਊਸ ’ਤੇ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਕਿਹਾ ਕਿ ਉਹ ਸਲਮਾਨ ਖਾਨ ਦੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਗਾਰਡਜ਼ ਨੂੰ ਆਪਣੇ ਨਾਂ ਗਲਤ ਦੱਸੇ ਸਨ। ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਦੋਵਾਂ ਕੋਲ ਜਾਅਲੀ ਆਧਾਰ ਕਾਰਡ ਸਨ। ਦੋਵਾਂ ਵਿਰੁੱਧ ਆਈਪੀਸੀ ਦੀ ਧਾਰਾ 420 ਭਾਵ ਧੋਖਾਧੜੀ ਕਰਨ ਦੀ ਕੋਸ਼ਿਸ਼, ਧਾਰਾ 448 ਯਾਨੀ ਟਰੇਸ ਪਾਸਿੰਗ, ਧਾਰਾ 465 ਧੋਖਾਧੜੀ, ਧਾਰਾ 468 ਅਤੇ ਧਾਰਾ 471 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਮੁਲਜ਼ਮਾਂ ਕੋਲੋਂ ਕੋਈ ਹਥਿਆਰ ਨਹੀਂ ਮਿਲਿਆ ਹੈ। ਇਸ ਤਰ੍ਹਾਂ ਕੰਡਿਆਲੀ ਤਾਰ ਤੋੜ ਕੇ ਫਾਰਮ ਹਾਊਸ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਸ਼ੱਕੀ ਹੈ। ਦੱਸ ਦੇਈਏ ਕਿ ਮੁਲਜ਼ਮਾਂ ਦੇ ਨਾਂ ਅਜੇੇਸ਼ ਕੁਮਾਰ ਗਿੱਲ ਅਤੇ ਗੁਰਸੇਵਕ ਸਿੰਘ ਹਨ। ਨਵੀਂ ਮੁੰਬਈ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਹੈ ਕਿ ਇਹ ਦੋਵੇਂ ਪੰਜਾਬ ਅਤੇ ਰਾਜਸਥਾਨ ਦੇ ਰਹਿਣ ਵਾਲੇ ਹਨ। ਇਸ ਮਾਮਲੇ ਵਿੱਚ ਪੁਲਿਸ ਹਰਕਤ ਵਿੱਚ ਆ ਗਈ ਹੈ। ਪੂਰੇ ਮਾਮਲੇ ਬਾਰੇ ਪੁਲਿਸ ਦੇ ਡਿਪਟੀ ਕਮਿਸ਼ਨਰ ਪੰਕਜ ਦਹਾਣੇ ਨੇ ਕਿਹਾ- ਦੋਵੇਂ ਮੁਲਜ਼ਮ ਆਪਣੇ ਪਿੰਡ ਵਿੱਚ ਝਗੜੇ ਕਾਰਨ ਮੁੰਬਈ ਆਏ ਸਨ। ਉਹ ਬੋਰੀਵਲੀ ਦੇ ਇੱਕ ਗੈਸਟ ਹਾਊਸ ਵਿੱਚ ਠਹਿਰੇ ਸਨ।