Begin typing your search above and press return to search.

ਪੀਏਪੀ ਜਲੰਧਰ ਵਿਖੇ ਪਾਸਿੰਗ ਆਊਟ ਪ੍ਰੇਡ ’ਚ ਪੁੱਜੇ ਸੀਐਮ ਮਾਨ

ਜਲੰਧਰ, 22 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਟ੍ਰੇਨਿੰਗ ਪੂਰੀ ਕਰ ਚੁੱਕੇ 2999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪ੍ਰੇਡ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਪੁੱਜੇ। ਪੀਏਪੀ ਵਿਚ ਹੋਈ ਇਸ ਪ੍ਰੇਡ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਗਦਗਦ ਹੋ ਗਏ ਅਤੇ ਉਨ੍ਹਾਂ ਨੇ ਸਾਰੇ ਜਵਾਨਾਂ ਦੀ ਜਮ ਕੇ ਤਾਰੀਫ਼ ਕੀਤੀ। ਜਲੰਧਰ […]

ਪੀਏਪੀ ਜਲੰਧਰ ਵਿਖੇ ਪਾਸਿੰਗ ਆਊਟ ਪ੍ਰੇਡ ’ਚ ਪੁੱਜੇ ਸੀਐਮ ਮਾਨ
X

Hamdard Tv AdminBy : Hamdard Tv Admin

  |  22 Sept 2023 5:49 AM GMT

  • whatsapp
  • Telegram

ਜਲੰਧਰ, 22 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਖੇ ਟ੍ਰੇਨਿੰਗ ਪੂਰੀ ਕਰ ਚੁੱਕੇ 2999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪ੍ਰੇਡ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਪੁੱਜੇ। ਪੀਏਪੀ ਵਿਚ ਹੋਈ ਇਸ ਪ੍ਰੇਡ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਗਦਗਦ ਹੋ ਗਏ ਅਤੇ ਉਨ੍ਹਾਂ ਨੇ ਸਾਰੇ ਜਵਾਨਾਂ ਦੀ ਜਮ ਕੇ ਤਾਰੀਫ਼ ਕੀਤੀ।

ਜਲੰਧਰ ਵਿਖੇ ਟ੍ਰੇਨਿੰਗ ਪੂਰੀ ਕਰ ਚੁੱਕੇ 2999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪ੍ਰੇਡ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਇਹ ਕੋਈ ਪਾਸਿੰਗ ਆਊਟ ਪ੍ਰੇਡ ਨਹੀਂ ਬਲਕਿ ਉਮੀਦਾਂ ਦੀ ਪ੍ਰੇਡ ਐ।

ਪਹਿਲਾਂ ਅਜਿਹੇ ਮੌਕੇ ਬਹੁਤ ਘੱਟ ਆਉਂਦੇ ਸੀ ਪਰ ਹੁਣ ਆਪ ਸਰਕਾਰ ਦੀ ਰੰਗਲਾ ਪੰਜਾਬ ਮੁਹਿੰਮ ਤਹਿਤ ਰੋਜ਼ਾਨਾ ਹੀ ਅਜਿਹੇ ਮੌਕੇ ਲੋਕਾਂ ਨੂੰ ਦੇਖਣ ਲਈ ਮਿਲ ਰਹੇ ਨੇ। ਇਸ ਮੌਕੇ ਉਨ੍ਹਾਂ ਨੇ ਪ੍ਰੇਡ ਕਰਨ ਵਾਲੇ ਜਵਾਨਾਂ ਦੀ ਤਾਰੀਫ਼ ਵੀ ਕੀਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੇਡ ਦੀ ਅਗਵਾਈ ਕਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it