CM ਨੇ ਹਿੰਦੂ ਭੈਣਾਂ-ਭਰਾਵਾਂ ਦਾ ਅਪਮਾਨ ਕੀਤਾ : Sukhbir Badal
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਅਯੁੱਧਿਆ 'ਚ ਸ਼੍ਰੀ ਰਾਮਲਲਾ ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੇ ਮੌਕੇ 'ਤੇ ਛੁੱਟੀ ਦਾ ਐਲਾਨ ਨਾ ਕਰਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਅਕਾਲੀ ਦਲ ਨੇ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਕਈ ਰਾਜਾਂ ਵਿੱਚ ਛੁੱਟੀ ਐਲਾਨੀ […]
By : Editor (BS)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਅਯੁੱਧਿਆ 'ਚ ਸ਼੍ਰੀ ਰਾਮਲਲਾ ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੇ ਮੌਕੇ 'ਤੇ ਛੁੱਟੀ ਦਾ ਐਲਾਨ ਨਾ ਕਰਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਅਕਾਲੀ ਦਲ ਨੇ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਕਈ ਰਾਜਾਂ ਵਿੱਚ ਛੁੱਟੀ ਐਲਾਨੀ ਗਈ ਸੀ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਰਾਮ ਜਨਮ ਭੂਮੀ ਵਿਖੇ ਧਾਰਮਿਕ ਸ਼ਰਧਾ ਦੇ ਸਤਿਕਾਰ ਵਜੋਂ ਮਨਾਏ ਜਾਣ ਵਾਲੇ ਇਤਿਹਾਸਕ-ਧਾਰਮਿਕ ਮੌਕੇ 'ਤੇ ਭਲਕੇ ਪੰਜਾਬ ਵਿੱਚ ਛੁੱਟੀ ਨਾ ਕਰਕੇ ਹਿੰਦੂ ਭੈਣਾਂ-ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕੀਤਾ ਹੈ। ਇਹ ਉਹੀ ਮੁੱਖ ਮੰਤਰੀ ਹੈ ਜੋ ਸਿਆਸੀ ਰੈਲੀਆਂ ਲਈ ਆਪਣੇ ਅਤੇ ਆਪਣੇ ਬੌਸ ਦੇ ਬੈਠਣ ਲਈ ਸਕੂਲ ਵੀ ਬੰਦ ਕਰ ਦਿੰਦਾ ਹੈ।