ਸੀਐਮ ਨੇ ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਜਲੰਧਰ, 9 ਸਤੰਬਰ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੀਏਪੀ ਵਿਚ ਪੁਲਿਸ ਵਿਭਾਗ ਵਿਚ ਸਿਲੈਕਟ ਹੋਏ 560 ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਪੁੱਛੇ ਗਏ ਸਵਾਲਾਂ ਦਾ ਮੁੱਖ ਮੰਤਰੀ ਨੇ ਮੰਚ ਤੋਂ ਹੀ ਜਵਾਬ […]
By : Editor (BS)
ਜਲੰਧਰ, 9 ਸਤੰਬਰ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੀਏਪੀ ਵਿਚ ਪੁਲਿਸ ਵਿਭਾਗ ਵਿਚ ਸਿਲੈਕਟ ਹੋਏ 560 ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ।
ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅਕਾਲੀ ਨੇਤਾ ਬਿਕਰਮ ਮਜੀਠੀਆ ਵਲੋਂ ਪੁੱਛੇ ਗਏ ਸਵਾਲਾਂ ਦਾ ਮੁੱਖ ਮੰਤਰੀ ਨੇ ਮੰਚ ਤੋਂ ਹੀ ਜਵਾਬ ਦਿੱਤਾ। ਇਸ ਦੇ ਨਾਲ ਹੀ ਦੋਵਾਂ ਨੂੰ ਇੱਕ ਮਹੀਨੇ ਵਿਚ ਪੰਜਾਬੀ ਦਾ ਪੇਪਰ ਦੇਣ ਦਾ ਚੈਲੰਜ ਵੀ ਦੇ ਦਿੱਤਾ।
ਸੀਐਮ ਭਗਵੰਤ ਮਾਨ ਨੇ ਮੰਚ ਤੋਂ ਕਿਹਾ ਕਿ ਕੱਲ੍ਹ ਮੈਨੂੰ ਸੰਦੇਸ਼ ਆਇਆ ਕਿ ਭਗਵੰਤ ਮਾਨ ਗੱਦਾਰੀ ਕਰ ਰਿਹਾ ਹੈ। ਹਰਿਆਣਾ ਵਾਲਿਆਂ ਨੂੰ ਨੌਕਰੀ ਦੇ ਰਹੇ ਹਨ। ਅੱਜ ਵਾਲੀ ਭਰਤੀ ਵਿਚ 95 ਪ੍ਰਤੀਸ਼ਤ ਪੰਜਾਬ ਤੋਂ ਹਨ।
31 ਹਰਿਆਣਾ ਅਤੇ 4 ਰਾਜਸਥਾਨ ਦੇ ਹਨ ਲੇਕਿਨ ਉਹ ਵੀ ਪੰਜਾਬ ਦੇ ਹਨ ਅਤੇ ਪਤੇ ਹਰਿਆਣਾ ਦੇ ਹਨ। ਇਨ੍ਹਾਂ ਨੇ 10ਵੀਂ ਪੰਜਾਬੀ ਵਿਚ ਕੀਤੀ ਹੈ। ਇਹ ਦੂਜੇ ਰਾਜਾਂ ਵਿਚ ਰਹਿਣ ਵਾਲੇ ਪੰਜਾਬੀ ਪਰਵਾਰ ਹਨ।
ਪੰਜਾਬ ਨੂੰ ਮੈਂ ਕਿੰਨਾ ਪਿਆਰ ਕਰਦਾ ਹਾਂ, ਪੰਜਾਬੀਅਤ ਨੂੰ ਮੈਂ ਕਿੰਨਾ ਪਿਆਰ ਕਰਦਾ ਹਾਂ। ਮੈਨੂੰ ਇਹ ਦਿਖਾਉਣ ਦੇ ਲਈ ਐਨਓਸੀ ਨਹੀਂ ਚਾਹੀਦੀ। ਮੇਰੇ ਸਪਨੇ ਵਿਚ ਵੀ ਪੰਜਾਬ ਹੈ।
ਮੈਂ ਸਿੱਧਾ ਕਹਿੰਦਾ ਹਾਂ, ਰਾਜਾ ਵੜਿੰਗ ਅਤੇ ਬਿਕਰਮ ਮਜੀਠੀਆ ਸ਼ਰਤ ਲਗਾ ਲੈਣ, ਇੱਕ ਮਹੀਨੇ ਵਿਚ ਪੰਜਾਬੀ ਦਾ ਪੇਪਰ 50 ਪ੍ਰਤੀਸ਼ਤ ਨਹੀਂ 48 ਪ੍ਰਤੀਸ਼ਤ ’ਤੇ ਪਾਸ ਕਰਕੇ ਦਿਖਾਓ।
ਸੀਐਮ ਮਾਨ ਨੇ ਕਿਹਾ ਕਿ ਖਾਲੀ ਖਜ਼ਾਨਾ ਬੋਲਣ ਵਾਲੇ ਵਿੱਤ ਮੰਤਰੀ ਨੂੰ ਪੰਜਾਬੀ ਦਾ ਅਖ਼ਬਾਰ ਉਹ ਪੜ੍ਹ ਕੇ ਸੁਣਾਉਂਦੇ ਰਹੇ ਹਨ। ਕਿਉਂਕਿ ਨਾ ਦੂਨ ਅਤੇ ਨਾ ਪਹਾੜ ਦੇ ਸਕੂਲਾਂ ਵਿਚ ਪੰਜਾਬੀ ਦਾ ਵਿਸ਼ਾ ਹੁੰਦਾ ਹੈ। ਲਿਟਲ ਨਾਲੇਜ ਡੈਂਜਰਸ ਹੈ। ਇਹ ਉਹ ਹਨ, ਜੋ ਸਵੇਰੇ ਉਠਦੇ ਹੀ ਗਲਤੀਆਂ ਕੱਢਦੇ ਹਨ।
ਉਨ੍ਹਾਂ ਨੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਦਾ ਕਿੱਸਾ ਸੁਣਾਉਂਦੇ ਹੋਏ ਵੀ ਤੰਜ ਕਸਿਆ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਇੱਕ ਸਮਾਗਮ ਵਿਚ ਜੈ ਇੰਦਰ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਇੱਕ ਸੌ ਫੋਟੀ ਫੋਰ ਯਾਨੀ ਕਿ 144 ਕਰੋੜ ਰੁਪਏ ਪਟਿਆਲਾ ’ਤੇ ਖ਼ਰਚ ਕੀਤੇ ਹਨ। ਉਨ੍ਹਾਂ ਸੌ ਤਾਂ ਬੋਲਣਾ ਆਉਂਦਾ ਸੀ ਲੇਕਿਨ ਚੌਤਾਲੀ ਨਹੀਂ।
ਸੀਐਮ ਮਾਨ ਨੇ ਸਾਰੇ 560 ਸਬ ਇੰਸਪੈਕਟਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਵੱਡਾ ਹੈ ਕਿਉਂਕਿ ਉਨ੍ਹਾਂ ਜੋ ਇਹ ਨੌਕਰੀ ਮਿਲੀ ਹੈ, ਉਹ ਬਗੈਰ ਪੈਸੇ ਅਤੇ ਬਗੈਰ ਸਿਫਾਰਸ਼ ਦੇ ਹੈ। ਲੇਕਿਨ ਪਹਿਲਾਂ ਅਜਿਹਾ ਨਹੀਂ ਸੀ। ਪਹਿਲਾਂ ਸਿਫਾਰਸ਼ ਅਤੇ ਪੈਸਿਆਂ ਦੇ ਦਮ ’ਤੇ ਨੌਕਰੀ ਮਿਲਦੀ ਸੀ। ਮੈਰਿਟ ’ਤੇ ਆਉਣ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਸੀ ਕਿ ਉਨ੍ਹਾਂ ਨਿਯੁਕਤੀ ਪੱਤਰ ਮਿਲੇਗਾ ਜਾਂ ਨਹੀਂ।