ਪੰਜਾਬ ਵਿਚ ਮੁਲਾਜ਼ਮ ਤੇ ਸਰਕਾਰ ਆਹਮੋ ਸਾਹਮਣੇ
ਜਲੰਧਰ, 12 ਸਤੰਬਰ, ਹ.ਬ. : ਪੰਜਾਬ ਵਿੱਚ ਮੁਲਾਜ਼ਮ ਅਤੇ ਸਰਕਾਰ ਆਹਮੋ-ਸਾਹਮਣੇ ਹਨ। ਪਹਿਲਾਂ ਪੰਜਾਬ ਵਿੱਚ ਪਟਵਾਰੀ-ਕਾਨੂੰਨਗੋ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ, ਫਿਰ ਡੀਸੀ ਦਫ਼ਤਰ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਕਲਮਛੋੜ ਹੜਤਾਲ ਦਾ ਐਲਾਨ ਕਰ ਦਿੱਤਾ। ਜਿਸ ਨੂੰ ਸਰਕਾਰ ਨੇ ਬੈਕਫੁੱਟ ’ਤੇ ਆਉਂਦਿਆਂ ਮੌਕੇ ’ਤੇ ਹੀ ਮੰਗਾਂ ਮੰਨ ਕੇ ਮੁਲਤਵੀ ਕਰ ਦਿੱਤਾ। ਹੁਣ ਪੰਜਾਬ ਰੋਡਵੇਜ਼-ਪਨਬੱਸ ਪੀਆਰਟੀਸੀ […]
By : Editor (BS)
ਜਲੰਧਰ, 12 ਸਤੰਬਰ, ਹ.ਬ. : ਪੰਜਾਬ ਵਿੱਚ ਮੁਲਾਜ਼ਮ ਅਤੇ ਸਰਕਾਰ ਆਹਮੋ-ਸਾਹਮਣੇ ਹਨ। ਪਹਿਲਾਂ ਪੰਜਾਬ ਵਿੱਚ ਪਟਵਾਰੀ-ਕਾਨੂੰਨਗੋ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ, ਫਿਰ ਡੀਸੀ ਦਫ਼ਤਰ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਕਲਮਛੋੜ ਹੜਤਾਲ ਦਾ ਐਲਾਨ ਕਰ ਦਿੱਤਾ। ਜਿਸ ਨੂੰ ਸਰਕਾਰ ਨੇ ਬੈਕਫੁੱਟ ’ਤੇ ਆਉਂਦਿਆਂ ਮੌਕੇ ’ਤੇ ਹੀ ਮੰਗਾਂ ਮੰਨ ਕੇ ਮੁਲਤਵੀ ਕਰ ਦਿੱਤਾ।
ਹੁਣ ਪੰਜਾਬ ਰੋਡਵੇਜ਼-ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਹੈ।
ਯੂਨੀਅਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਵਾਰ 14 ਸਤੰਬਰ ਦੀ ਮੀਟਿੰਗ ਤੋਂ ਭੱਜਦੇ ਹਨ ਤਾਂ ਉਹ ਪੂਰੇ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕਰਨਗੇ। ਅੱਜ ਪੰਜਾਬ ਭਰ ਦੇ ਬੱਸ ਡਿਪੂਆਂ ’ਤੇ ਰੈਲੀਆਂ ਕੀਤੀਆਂ ਗਈਆਂ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਟਰਾਂਸਪੋਰਟ ਮਾਫੀਆ ਵੱਲੋਂ ਟਰਾਂਸਪੋਰਟ ’ਤੇ ਵੀ ਕਬਜ਼ਾ ਕੀਤਾ ਜਾ ਰਿਹਾ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਚੇਤਾਵਨੀ ਦੇਣੀ ਪਈ ਹੈ ਕਿਉਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ 3-4 ਮੀਟਿੰਗਾਂ ਦੇ ਕੇ ਭੱਜ ਗਏ ਸਨ। ਉਹ ਬਾਰ ਬਾਰ ਧੋਖਾ ਖਾਣ ਦੇ ਮੂਡ ਵਿੱਚ ਨਹੀਂ ਹੈ। ਅਧਿਕਾਰੀਆਂ ਨਾਲ 15 ਤੋਂ 16 ਵਾਰ ਮੀਟਿੰਗਾਂ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਯੂਨੀਅਨ ਨੇ 14, 15, 16 ਅਗਸਤ ਅਤੇ 15 ਅਗਸਤ ਨੂੰ ਗ਼ੁਲਾਮੀ ਦਿਵਸ ’ਤੇ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਸੀ।
ਸੂਬਾ ਪੱਧਰੀ ਆਜ਼ਾਦੀ ਦਿਵਸ ਮੌਕੇ ਪਟਿਆਲਾ ਵਿੱਚ ਮੁੱਖ ਮੰਤਰੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਵੀ ਸੀ ਪਰ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਗੱਲ ਕਰਕੇ ਉਨ੍ਹਾਂ ਨੂੰ 25 ਅਗਸਤ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ। ਪਰ ਮੀਟਿੰਗ ਆਖਰੀ ਸਮੇਂ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਉਮੀਦ ਹੈ ਕਿ 14 ਸਤੰਬਰ ਨੂੰ ਯੂਨੀਅਨ ਨਾਲ ਹੋਣ ਵਾਲੀ ਮੀਟਿੰਗ ਰੱਦ ਨਹੀਂ ਹੋਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨਗੇ।
ਜਲੰਧਰ 1 ਅਤੇ 2 ਡਿਪੂ ਦੇ ਗੇਟ ’ਤੇ ਬੋਲਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲਾ ਨੇ ਕਿਹਾ ਕਿ ਪੰਜਾਬ ’ਚ ਟਰਾਂਸਪੋਰਟ ਵਿਭਾਗ ਦੀ ਹਾਲਤ ਅਜਿਹੀ ਹੈ ਕਿ ਪੰਜਾਬ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਇਕ ਵੀ ਨਵੀਂ ਬੱਸ ਨਹੀਂ ਖਰੀਦ ਸਕੀ। ਇੱਥੋਂ ਤੱਕ ਕਿ ਬੱਸਾਂ ਨੂੰ ਦਿੱਤੇ ਗਏ ਰੂਟ ਅਤੇ ਟਾਈਮ ਟੇਬਲ ਵੀ ਪੂਰੀ ਤਰ੍ਹਾਂ ਟਰਾਂਸਪੋਰਟ ਮਾਫੀਆ ਦੇ ਕਬਜ਼ੇ ਹੇਠ ਹਨ।