CM ਭਗਵੰਤ ਮਾਨ ਵੱਲੋਂ 'ਪਾਤਰ' ਐਵਾਰਡ ਦਾ ਐਲਾਨ
ਲੁਧਿਆਣਾ, 13 ਮਈ, ਪਰਦੀਪ ਸਿੰਘ: ਪੰਜਾਬ ਦੇ ਮਸ਼ਹੂਰ ਸਾਹਿਤਕਾਰ ਡਾਕਟਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਵਿਦਾਈ ਮੌਕੇ ਸੀਐੱਮ ਭਗਵੰਤ ਮਾਨ ਨੇ ਮੋਢਾ ਦਿੱਤਾ ਅਤੇ ਸ਼ਰਧਾਂਜਲੀ ਦੇਣ ਮੌਕੇ ਸੀਐੱਮ ਮਾਨ ਰੋ ਪਏ। ਸਸਕਾਰ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਡਾ. ਸੁਰਜੀਤ […]
By : Editor Editor
ਲੁਧਿਆਣਾ, 13 ਮਈ, ਪਰਦੀਪ ਸਿੰਘ: ਪੰਜਾਬ ਦੇ ਮਸ਼ਹੂਰ ਸਾਹਿਤਕਾਰ ਡਾਕਟਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਵਿਦਾਈ ਮੌਕੇ ਸੀਐੱਮ ਭਗਵੰਤ ਮਾਨ ਨੇ ਮੋਢਾ ਦਿੱਤਾ ਅਤੇ ਸ਼ਰਧਾਂਜਲੀ ਦੇਣ ਮੌਕੇ ਸੀਐੱਮ ਮਾਨ ਰੋ ਪਏ।
ਸਸਕਾਰ ਤੋਂ ਬਾਅਦ ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਪਾਤਰ ਐਵਾਰਡ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਐਵਾਰਡ ਬੱਚਿਆਂ ਵਿੱਚ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੇਗੀ। ਸੀਐੱਮ ਮਾਨ ਨੇ ਕਿਹਾ ਹੈ ਕਿ ਜਿਵੇਂ ਚੋਟੀ ਦੇ ਖਿਡਾਰੀਆਂ ਨੂੰ ਅਰਜਨ ਐਵਾਰਡ ਦਿੱਤਾ ਜਾਂਦਾ ਹੈ ਉਵੇਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਚੋਟੀ ਦਾ ਸਾਹਿਤ ਰਚਨ ਵਾਲਿਆ ਨੂੰ ਪਾਤਰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ:
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕੀਤੇ ਗਏ। ਅੰਦੋਲਨ ਦੌਰਾਨ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ ਕਈ ਥਾਵਾਂ ਉੱਤੇ ਰੇਲਾਂ ਰੱਦ ਕਰਨੀਆਂ ਪਈਆਂ। ਕਿਸਾਨੀ ਅੰਦੋਲਨ ਕਰਕੇ 3500 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ 17 ਅਪ੍ਰੈਲ ਤੋਂ 12 ਮਈ ਤੱਕ 21 ਹਜ਼ਾਰ ਟਿਕਟਾਂ ਰੱਦ ਕੀਤੀਆਂ ਗਈਆ ਅਤੇ ਇਸ ਦੌਰਾਨ 93 ਲੱਖ ਰੁਪਏ ਯਾਤਰੀਆਂ ਨੂੰ ਰਿਫੰਡ ਵਜੋਂ ਵਾਪਸ ਕੀਤੇ ਗਏ।
ਦੂਜੇ ਪਾਸੇ ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ ਕੈਂਟ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਸਭ ਤੋਂ ਵੱਧ ਭੀੜ ਪਲੇਟਫਾਰਮ 1, 2, 3 ਅਤੇ 4 'ਤੇ ਹੈ ਕਿਉਂਕਿ ਦਿੱਲੀ, ਅੰਮ੍ਰਿਤਸਰ ਅਤੇ ਜੰਮੂ ਤੋਂ ਆਉਣ ਵਾਲੀਆਂ ਜ਼ਿਆਦਾਤਰ ਟਰੇਨਾਂ ਇਨ੍ਹਾਂ ਪਲੇਟਫਾਰਮਾਂ ਤੋਂ ਚੱਲ ਰਹੀਆਂ ਹਨ। ਕਿਸਾਨਾਂ ਅੰਦੋਲਨ ਕਰਕੇ ਕਈ ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਰੇਲਾਂ ਰੋਕਣ ਦਾ ਸਾਨੂੰ ਕੋਈ ਚਾਅ ਨਹੀਂ ਹੈ ਅਤੇ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਕਰੇ ਤਾਂ ਕਿ ਅੰਦੋਲਨ ਖਤਮ ਹੋ ਕੇ ਅਸੀ ਆਪਣੇ ਘਰਾਂ ਵਿੱਚ ਵਾਪਸ ਜਾ ਸਕੀਏ।