ਸੀਐਮ ਮਾਨ ਨੇ ਕਾਫ਼ਲਾ ਰੋਕ ਕੇ ਰਸਤੇ ’ਚ ਖੜ੍ਹੇ ਲੋਕ ਕਰਤੇ ਖ਼ੁਸ਼
Highlights : ਸੀਐਮ ਮਾਨ ਨੇ ਕਾਫ਼ਲਾ ਰੋਕ ਕੇ ਰਸਤੇ ’ਚ ਖੜ੍ਹੇ ਲੋਕ ਕਰਤੇ ਖ਼ੁਸ਼ਲੋਕਾਂ ਨੇ ਕੀਤੀਆਂ ਸੀਐਮ ਮਾਨ ਦੇ ਕੰਮ ਦੀਆਂ ਤਾਰੀਫ਼ਾਂਲੋਕਾਂ ਨੇ ਖ਼ੁਦ ਬੋਲ ਕੇ ਦੱਸੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਸੀਐਮ ਮਾਨ ਨੇ ਕਾਫ਼ਲਾ ਰੋਕ ਕੇ ਲੋਕਾਂ ਨੂੰ ਕੀਤਾ ਸੰਬੋਧਨਕਿਹਾ-ਸਾਡੀ ਸਰਕਾਰ ਲੋਕਾਂ ਦੀ ਭਲਾਈ ਕਰ ਰਹੀ ਕੰਮ‘‘ਲੋਕਾਂ ’ਤੇ ਬੋਝ ਪਾਉਣ ਵਾਲੇ ਫ਼ੈਸਲੇ ਨਹੀਂ ਲੈਂਦੇ […]
By : Makhan Shah
Highlights : ਸੀਐਮ ਮਾਨ ਨੇ ਕਾਫ਼ਲਾ ਰੋਕ ਕੇ ਰਸਤੇ ’ਚ ਖੜ੍ਹੇ ਲੋਕ ਕਰਤੇ ਖ਼ੁਸ਼
ਲੋਕਾਂ ਨੇ ਕੀਤੀਆਂ ਸੀਐਮ ਮਾਨ ਦੇ ਕੰਮ ਦੀਆਂ ਤਾਰੀਫ਼ਾਂ
ਲੋਕਾਂ ਨੇ ਖ਼ੁਦ ਬੋਲ ਕੇ ਦੱਸੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ
ਸੀਐਮ ਮਾਨ ਨੇ ਕਾਫ਼ਲਾ ਰੋਕ ਕੇ ਲੋਕਾਂ ਨੂੰ ਕੀਤਾ ਸੰਬੋਧਨ
ਕਿਹਾ-ਸਾਡੀ ਸਰਕਾਰ ਲੋਕਾਂ ਦੀ ਭਲਾਈ ਕਰ ਰਹੀ ਕੰਮ
‘‘ਲੋਕਾਂ ’ਤੇ ਬੋਝ ਪਾਉਣ ਵਾਲੇ ਫ਼ੈਸਲੇ ਨਹੀਂ ਲੈਂਦੇ ਅਸੀਂ’’
ਸਮਰਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਮੋਗਾ ਜਾਂਦੇ ਸਮੇਂ ਸਮਰਾਲਾ ਵਿਖੇ ਰੁਕਿਆ, ਜਿੱਥੇ ਮਿੰਟਾਂ ਵਿਚ ਹੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਦਰਅਸਲ ਸੀਐਮ ਮਾਨ ਦਾ ਕਾਫ਼ਲਾ ਦੇਖਣ ਲਈ ਰੋਡ ’ਤੇ ਬਹੁਤ ਸਾਰੇ ਲੋਕ ਖੜ੍ਹੇ ਹੋਏ ਸੀ, ਜਿਨ੍ਹਾਂ ਨੂੰ ਦੇਖ ਕੇ ਸੀਐਮ ਮਾਨ ਨੇ ਖ਼ੁਦ ਹੀ ਆਪਣਾ ਕਾਫ਼ਲਾ ਰੋਕ ਲਿਆ ਅਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ।
ਇਸ ਮੌਕੇ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਜਿੱਥੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉਥੇ ਹੀ ਉਨ੍ਹਾਂ ਇਹ ਵੀ ਆਖਿਆ ਕਿ ਉਹ ਲੋਕਾਂ ਦੇ ਮੁੱਖ ਮੰਤਰੀ ਨੇ, ਜਿੱਥੇ ਲੋਕ ਬੁਲਾਉਣਗੇ ਉਥੇ ਜ਼ਰੂਰ ਆਉਣਗੇ। ਉਨ੍ਹਾਂ ਇਹ ਵੀ ਆਖਿਆ ਕਿ ਪਹਿਲਾਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਕੋਈ ਮੁੱਖ ਮੰਤਰੀ ਦਾ ਕਾਫ਼ਲਾ ਰੋਕ ਲਵੇ ਪਰ ਹੁਣ ਅਜਿਹੀ ਕੋਈ ਗੱਲ ਨਹੀਂ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ’ਤੇ ਵਰਕਰ ਮਿਲਣੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਤਿਆਰ ਕੀਤੀ ਜਾ ਰਹੀ ਐ ਤਾਂ ਜੋ 13 ਦੀਆਂ 13 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ :
ਬਟਾਲਾ : ਬਟਾਲਾ ਦੇ ਮਾਨ ਨਗਰ ’ਚ ਦਿਨ ਦਿਹਾੜੇ ਲੁਟੇਰਿਆਂ ਨੇ ਬੱਬਰ ਜਵੈਲਰ ਨੂੰ ਬੰਦੂਕ ਦੀ ਨੋਕ ’ਤੇ ਨਿਸ਼ਾਨਾ ਬਣਾ ਕੇ 13 ਤੋਲੇ ਸੋਨਾ ਅਤੇ 5 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਪੁਲਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ’ਤੇ ਕਾਬੂ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ।
ਜਾਣਕਾਰੀ ਅਨੁਸਾਰ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਵੱਡੀ ਯੋਜਨਾਬੰਦੀ ਅਤੇ ਹਿੰਮਤ ਨਾਲ ਬਟਾਲਾ ਦੇ ਮਾਨ ਨਗਰ ਇਲਾਕੇ ’ਚ ਇਕ ਸੁਨਿਆਰੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਵਿਚ ਇਕ-ਦੋ ਵਾਰ ਆ ਕੇ ਰੇਕੀ ਕੀਤੀ ਜਾਂਦੀ ਹੈ, ਫਿਰ ਵਿਉਂਤਬੰਦੀ ਅਨੁਸਾਰ ਪਹਿਲਾਂ ਦੋ ਵਿਅਕਤੀ ਆਉਂਦੇ ਹਨ ਅਤੇ ਕਾਊਂਟਰ ’ਤੇ ਮਰਦਾਂ ਦੀਆਂ ਮੁੰਦਰੀਆਂ ਦੇ ਨਾਲ-ਨਾਲ ਔਰਤਾਂ ਦੀਆਂ ਮੁੰਦਰੀਆਂ ਲੈਣ ਦੀ ਗੱਲ ਕਰਕੇ ਕਾਫੀ ਸੋਨਾ ਕਢਵਾ ਲੈਂਦੇ ਹਨ।
ਇਸ ਤੋਂ ਬਾਅਦ ਅਚਾਨਕ ਤੀਜਾ ਲੁਟੇਰਾ ਆ ਗਿਆ। ਜਿਸ ਨੇ ਲਗਭਗ ਨਿਹੰਗ ਸਿੰਘਾਂ ਵਰਗੇ ਕੱਪੜੇ ਪਾਏ ਹੋਏ ਸਨ, ਨੇ ਆ ਕੇ ਤੇਜ਼ਧਾਰ ਹਥਿਆਰ ਕੱਢ ਲਏ। ਇਸ ਤੋਂ ਬਾਅਦ ਪਹਿਲਾਂ ਤੋਂ ਮੌਜੂਦ ਦੋ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਲਿਆ, ਬੰਦੂਕ ਦੀ ਨੋਕ ’ਤੇ ਗਹਿਣੇ ਖੋਹ ਲਏ ਅਤੇ ਸਾਰਾ ਸੋਨਾ ਲੁੱਟ ਕੇ ਭੱਜ ਗਏ।