ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਬੰਦ, ਪੰਜ ਮਹੀਨੇ ਬਾਅਦ ਖੁਲ੍ਹਣਗੇ
ਚੰਡੀਗੜ੍ਹ, 11 ਅਕਤੂਬਰ, ਨਿਰਮਲ : ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਡੇਢ ਵਜੇ ਬੰਦ ਹੋ ਗਏ। ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਗਏ। ਸ੍ਰੀ ਹੇਮਕੁੰਡ ਦੇ ਕਪਾਟ ਹੁਣ ਪੰਜ ਮਹੀਨੇ ਬਾਅਦ ਖੁਲ੍ਹਣਗੇ। ਉਤਰਾਖੰਡ ਦੇ ਚਮੋਲੀ […]
By : Hamdard Tv Admin
ਚੰਡੀਗੜ੍ਹ, 11 ਅਕਤੂਬਰ, ਨਿਰਮਲ : ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਡੇਢ ਵਜੇ ਬੰਦ ਹੋ ਗਏ। ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਗਏ। ਸ੍ਰੀ ਹੇਮਕੁੰਡ ਦੇ ਕਪਾਟ ਹੁਣ ਪੰਜ ਮਹੀਨੇ ਬਾਅਦ ਖੁਲ੍ਹਣਗੇ।
ਉਤਰਾਖੰਡ ਦੇ ਚਮੋਲੀ ਜ਼ਿਲੇ ’ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸਾਹਿਬ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹੇਗਾ। ਜੋਸ਼ੀਮਠ ਦੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਟਰਸਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੀ ਅਗਵਾਈ ਹੇਠ ਤੋਰਨ ਝੰਡੇ ਸਜਾਏ ਗਏ।
ਕਪਾਟ ਬੰਦ ਕਰਨ ਤੋਂ ਪਹਿਲਾਂ ਸਵੇਰੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਹੋਇਆ। ਇਸ ਤੋਂ ਬਾਅਦ ਸੰਗਤਾਂ ਨੇ ਗੁਰੂ ਘਰ ਵਿਚ ਸ਼ਬਦ ਕੀਰਤਨ ਸੁਣਿਆ।