ਲੁਧਿਆਣਾ ਵਿਚ ਪੁਲਿਸ ਤੇ ਕਾਂਗਰਸੀਆਂ ਵਿਚਾਲੇ ਝੜਪ
ਲੁਧਿਆਣਾ, 27 ਫ਼ਰਵਰੀ, ਨਿਰਮਲ : ਲੁਧਿਆਣਾ ਵਿਚ ਪੁਲਿਸ ਤੇ ਕਾਂਗਰਸੀਆਂ ਵਿਚਾਲੇ ਝੜਪ ਹੋ ਗਈ। ਦੱਸਦੇ ਚਲੀਏ ਕਿ ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਅੱਜ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਸੰਸਦ ਮੈਂਬਰ ਬਿੱਟੂ ਅਤੇ ਪੰਜਾਬ […]
By : Editor Editor
ਲੁਧਿਆਣਾ, 27 ਫ਼ਰਵਰੀ, ਨਿਰਮਲ : ਲੁਧਿਆਣਾ ਵਿਚ ਪੁਲਿਸ ਤੇ ਕਾਂਗਰਸੀਆਂ ਵਿਚਾਲੇ ਝੜਪ ਹੋ ਗਈ। ਦੱਸਦੇ ਚਲੀਏ ਕਿ ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਅੱਜ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਸੰਸਦ ਮੈਂਬਰ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨਾਲ ਹੱਥੋਪਾਈ ਹੋ ਗਈ। ਇਸ ਦੇ ਨਾਲ ਹੀ ਮੌਕੇ ’ਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਵੀ ਮੌਜੂਦ ਹਨ, ਜਿਨ੍ਹਾਂ ਦੀ ਪੁਲਸ ਮੁਲਾਜ਼ਮਾਂ ਨਾਲ ਝੜਪ ਹੋ ਰਹੀ ਹੈ।
ਪਿਛਲੇ ਇੱਕ ਹਫ਼ਤੇ ਤੋਂ ਬਿੱਟੂ ਵੱਲੋਂ ਲਗਾਤਾਰ ਵੱਖ-ਵੱਖ ਖੇਤਰਾਂ ਵਿੱਚ ਸਫ਼ਾਈ ਅਤੇ ਨਿਗਮ ਦੇ ਹੋਰ ਕੰਮ ਨਾ ਹੋਣ ਕਾਰਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਾਂਸਦ ਰਵਨੀਤ ਸਿੰਘ ਬਿੱਟੂ ਨੇ 4 ਦਿਨ ਪਹਿਲਾਂ ਕਿਹਾ ਸੀ ਕਿ ਨਿਗਮ ’ਚ ਜਾਅਲੀ ਤਨਖਾਹਾਂ ਦਾ ਘਪਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਗਲਾਡਾ ਵਿੱਚ ਜਾਅਲੀ ਐਸਈਓ ਦਾ ਮਾਮਲਾ ਸਾਹਮਣੇ ਆਇਆ ਹੈ। ਨਿਗਮ ਚੋਣਾਂ ਨਾ ਹੋਣ ਕਾਰਨ ਵਿਧਾਇਕ ਆਪਣੀ ਮਰਜ਼ੀ ਅਨੁਸਾਰ ਕਰ ਰਹੇ ਹਨ।
ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਸਫਾਈ ਵਿਵਸਥਾ ਵਿਗੜ ਚੁੱਕੀ ਹੈ। ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਬਿੱਟੂ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਨੇ ਨਵੀਂ ਸਰਕਾਰ ਦੇ ਗਠਨ ਲਈ ਪਿਛਲੇ ਦੋ ਸਾਲ ਦਾ ਸਮਾਂ ਦਿੱਤਾ ਸੀ ਪਰ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋ ਰਿਹਾ।
‘ਅਲ-ਅਕਸਾ ਹੜ੍ਹ’ ਵਿਰੁੱਧ ਇਜ਼ਰਾਈਲ ਦਾ ਆਪਰੇਸ਼ਨ ‘ਲੋਹੇ ਦੀਆਂ ਤਲਵਾਰਾਂ’
ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਉਸ ਨੇ ਇਜ਼ਰਾਈਲ ਦੇ ਖਿਲਾਫ ਆਪਣੇ ਆਪਰੇਸ਼ਨ ਦਾ ਨਾਂ ‘ਅਲ-ਅਕਸਾ ਫਲੱਡ’ ਰੱਖਿਆ ਹੈ। ਇਸ ਦੇ ਜਵਾਬ ‘ਚ ਇਜ਼ਰਾਈਲੀ ਫੌਜ ਨੇ ਹਮਾਸ ਦੇ ਖਿਲਾਫ ‘ਸੋਰਡਸ ਆਫ ਆਇਰਨ’ ਆਪਰੇਸ਼ਨ ਸ਼ੁਰੂ ਕੀਤਾ। ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਦੇਫ ਨੇ ਕਿਹਾ ਸੀ- ਇਹ ਹਮਲਾ ਇਜ਼ਰਾਈਲ ਵੱਲੋਂ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਦੀ ਬੇਅਦਬੀ ਦਾ ਬਦਲਾ ਹੈ। ਦਰਅਸਲ, ਇਜ਼ਰਾਈਲ ਪੁਲਿਸ ਨੇ ਅਪ੍ਰੈਲ 2023 ਵਿਚ ਅਲ-ਅਕਸਾ ਮਸਜਿਦ ‘ਤੇ ਗ੍ਰਨੇਡ ਸੁੱਟੇ ਸਨ।
ਇਸ ਦੇ ਨਾਲ ਹੀ ਹਮਾਸ ਦੇ ਬੁਲਾਰੇ ਗਾਜ਼ੀ ਹਮਦ ਨੇ ਅਲ ਜਜ਼ੀਰਾ ਨੂੰ ਕਿਹਾ- ਇਹ ਕਾਰਵਾਈ ਉਨ੍ਹਾਂ ਅਰਬ ਦੇਸ਼ਾਂ ਨੂੰ ਜਵਾਬ ਹੈ ਜੋ ਇਜ਼ਰਾਈਲ ਦੇ ਨੇੜੇ ਵਧ ਰਹੇ ਹਨ। ਹਾਲ ਹੀ ਦੇ ਦਿਨਾਂ ਵਿਚ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਦੀ ਪਹਿਲ ‘ਤੇ ਸਾਊਦੀ ਅਰਬ ਇਜ਼ਰਾਈਲ ਨੂੰ ਇਕ ਦੇਸ਼ ਦੇ ਰੂਪ ਵਿਚ ਮਾਨਤਾ ਦੇ ਸਕਦਾ ਹੈ।