Begin typing your search above and press return to search.

ਦੁਨੀਆ ਭਰ ਵਿਚ ਕ੍ਰਿਸਮਿਸ ਦੇ ਜਸ਼ਨ

ਕ੍ਰਿਸਮਸ ’ਤੇ ਯਸ਼ੂ ਮਸੀਹ ਦਾ ਸ਼ਹਿਰ ਰਿਹਾ ਸੁੰਨਸਾਨ ਬੈਥਲਹਮ ’ਚ ਨਹੀਂ ਮਨਾਇਆ ਗਿਆ ਕ੍ਰਿਸਮਸ ਦਾ ਜਸ਼ਨ ਤੇਲ ਅਵੀਵ, ਸ਼ੇਖਰ : ਜਿਥੇ ਦੁਨੀਆ ਭਰ ਵਿਚ ਕ੍ਰਿਸਮਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਥੇ ਹੀ ਯਸ਼ੂ ਮਸੀਹ ਦਾ ਜਨਮ ਸਥਾਨ ਬੈਥਲਹਮ ਸੁਨਸਾਨ ਦਿਖਾਈ ਦੇ ਰਿਹਾ ਹੈ। ਇਥੇ ਕ੍ਰਿਸਮਸ ਦਾ ਜਸ਼ਨ ਤਾਂ ਦੂਰ ਲੋਕ ਸੜਕਾਂ ਉੱਪਰ ਵੀ ਦਿਖਾਈ […]

Christmas celebrations around the world
X

Editor EditorBy : Editor Editor

  |  25 Dec 2023 4:14 AM GMT

  • whatsapp
  • Telegram

ਕ੍ਰਿਸਮਸ ’ਤੇ ਯਸ਼ੂ ਮਸੀਹ ਦਾ ਸ਼ਹਿਰ ਰਿਹਾ ਸੁੰਨਸਾਨ
ਬੈਥਲਹਮ ’ਚ ਨਹੀਂ ਮਨਾਇਆ ਗਿਆ ਕ੍ਰਿਸਮਸ ਦਾ ਜਸ਼ਨ

ਤੇਲ ਅਵੀਵ, ਸ਼ੇਖਰ : ਜਿਥੇ ਦੁਨੀਆ ਭਰ ਵਿਚ ਕ੍ਰਿਸਮਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਥੇ ਹੀ
ਯਸ਼ੂ ਮਸੀਹ ਦਾ ਜਨਮ ਸਥਾਨ ਬੈਥਲਹਮ ਸੁਨਸਾਨ ਦਿਖਾਈ ਦੇ ਰਿਹਾ ਹੈ। ਇਥੇ ਕ੍ਰਿਸਮਸ ਦਾ ਜਸ਼ਨ ਤਾਂ ਦੂਰ ਲੋਕ ਸੜਕਾਂ ਉੱਪਰ ਵੀ ਦਿਖਾਈ ਨਹੀਂ ਦੇ ਰਹੇ। ਇਜ਼ਰਾਈਲ-ਹਮਾਸ ਯੁੱਧ ਦੌਰਾਨ ਕ੍ਰਿਸਮਸ ਦਾ ਜਸ਼ਨ ਇਥੇ ਫਿੱਕਾ ਪੈ ਗਿਆ ਹੈ। ਯਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਖੂਸ਼ੀ ਉਨ੍ਹਾਂ ਦੇ ਹੀ ਸ਼ਹਿਰ ਬੈਥਲਹਮ ਵਿਚ ਦੇਖਣ ਨੂੰ ਨਹੀਂ ਮਿਲ ਰਹੀ। ਇਥੇ ਲੋਕ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਡਰ ਕਾਰਨ ਘਰਾਂ ਤੋਂ ਬਾਹਰ ਤੱਕ ਨਹੀਂ ਨਿਕਲ ਰਹੇ। ਪੂਰਾ ਸ਼ਹਿਰ ਸੁਨਸਾਨ ਦਿਖਾਈ ਦੇ ਰਿਹਾ ਹੈ।
ਇਥੋਂ ਦੀਆਂ ਸੜਕਾਂ ਉੱਪਰ ਕ੍ਰਿਸਮਸ ਵਾਲੀ ਚਮਕ ਨਹੀਂ ਹੈ। ਇਸ ਦੌਰਾਨ ਸਿਰਫ ਇਕ ਫਲਸਤੀਨੀ ਕਲਾਕਾਰ ਰਾਣਾ ਬਿਸ਼ਾਰਾ ਨੇ ਕ੍ਰਿਸਮਿਸ ਦੀ ਸ਼ਾਮ ’ਤੇ ਬੈਥਲਹਮ ਦੇ ‘ਚਰਚ ਆਫ ਦਿ ਨੇਟੀਵਿਟੀ’ ਦੇ ਸਾਹਮਣੇ ਇਕ ਇਨਕਿਊਬੇਟਰ ਦੇ ਅੰਦਰ ਕੰਡਿਆਂ ਨਾਲ ਘਿਰੀ ਯਿਸੂ ਦੀ ਮੂਰਤੀ ਨੂੰ ਪ੍ਰਦਰਸ਼ਿਤ ਕੀਤਾ, ਜਿਸ ਵਿਚ ਯਿਸੂ ਮਸੀਹ ਨੂੰ ਇਕ ਨਵਜੰਮੇ ਬੱਚੇ ਦੇ ਰੂਪ ਵਿਚ ਦਿਖਾਇਆ ਗਿਆ। ਬਿਸ਼ਾਰਾ ਨੇ ਮੰਗਰ ਸਕੁਏਅਰ ਵਿੱਚ ਆਪਣੀ ਪ੍ਰਤੀਕਾਤਮਕ ਕਲਾ ਦਾ ਪ੍ਰਦਰਸ਼ਨ ਕੀਤਾ। ਇਥੋਂ ਤੱਕ ਕਿ ਬੈਥਲਹਮ ਦੇ ਕਿਸੇ ਵੀ ਚਰਚ ਵਿੱਚ ਕ੍ਰਿਸਮਸ ਟ੍ਰੀ ਸਜਾਇਆ ਨਹੀਂ ਗਿਆ।
ਇਸ ਦੇ ਨਾਲ ਹੀ ਇਵੈਂਜਲੀਕਲ ਲੂਥਰਨ ਚਰਚ ਵਿੱਚ ਇੱਕ ਝਾਂਕੀ ਵੀ ਬਣਾਈ ਗਈ ਹੈ। ਇਸ ਵਿੱਚ ਪੱਥਰਾਂ ਦੇ ਵਿਚਕਾਰ ਨਵਜੰਮੇ ਪ੍ਰਭੂ ਯਿਸੂ ਨੂੰ ਦਿਖਾਈ ਗਿਆ ਹੈ। ਚਰਚ ਦੇ ਪਾਦਰੀ ਫਾਦਰ ਡਾ: ਮੁੰਤਰ ਇਸਹਾਕ ਨੇ ਦੱਸਿਆ ਕਿ ਇਹ ਝਾਕੀ ਫਲਸਤੀਨੀਆਂ ਦੀ ਸਥਿਤੀ ਨੂੰ ਦਰਸਾਉਂਦੀ ਹੈ। ਇਹ ਜੰਗ ਵਿੱਚ ਮਾਰੇ ਗਏ ਨਵਜੰਮੇ ਬੱਚਿਆਂ ਅਤੇ ਮਲਬੇ ਵਿੱਚੋਂ ਬਚਾਏ ਗਏ ਬੱਚਿਆਂ ਨੂੰ ਸਮਰਪਿਤ ਹੈ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਹਮਾਸ ਦੇ ਖਿਲਾਫ ਚੱਲ ਰਹੀ ਜੰਗ ’ਚ ਕਿਸੇ ਹੋਰ ਦੇਸ਼ ਦੇ ਦਬਾਅ ’ਚ ਨਹੀਂ ਆਵੇਗਾ।
ਐਤਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਨੇਤਨਯਾਹੂ ਨੇ ਕਿਹਾ, ਮੈਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲ ਕੀਤੀ ਹੈ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਇਸ ਵਾਰ ਇਜ਼ਰਾਈਲ ਆਪਣੇ ਟੀਚਿਆਂ ਨੂੰ ਪ੍ਰਾਪਤ ਕੀਤੇ ਬਿਨਾਂ ਜੰਗ ਨਹੀਂ ਰੋਕੇਗਾ। ਦੂਜੇ ਪਾਸੇ, ਇਜ਼ਰਾਈਲ ਨੇ ਹੁਣ ਗਾਜ਼ਾ ਅਤੇ ਲੇਬਨਾਨ ਵਿੱਚ ਇੱਕੋ ਸਮੇਂ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਕਾਰਨ ਇਹ ਹੈ ਕਿ ਲੇਬਨਾਨ ਦੇ ਹਿਜ਼ਬੁੱਲਾ ਸਮੂਹ ਨੂੰ ਈਰਾਨ ਤੋਂ ਹਥਿਆਰ ਮਿਲ ਰਹੇ ਹਨ ਅਤੇ ਹਮਾਸ ਦੀ ਮਦਦ ਲਈ ਇਜ਼ਰਾਈਲ ’ਤੇ ਵੱਡੇ ਹਮਲੇ ਕਰ ਰਹੇ ਹਨ।
Next Story
ਤਾਜ਼ਾ ਖਬਰਾਂ
Share it