ਐਲਏਸੀ ’ਤੇ ਚੀਨ ਨੇ ਹਲਚਲ ਵਧਾਈ
ਲੱਦਾਖ, 21 ਅਕਤੂਬਰ, ਨਿਰਮਲ : ਚੀਨ ਨੇ ਅਜੇ ਤੱਕ ਐਲਏਸੀ ’ਤੇ ਫੌਜੀ ਤਾਇਨਾਤੀ ’ਚ ਕੋਈ ਕਮੀ ਨਹੀਂ ਕੀਤੀ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਚੀਨ ਸਰਹੱਦ ’ਤੇ ਲਗਾਤਾਰ ਸੜਕਾਂ, ਪਿੰਡ, ਸਟੋਰੇਜ ਸੁਵਿਧਾ, ਏਅਰਫੀਲਡ ਅਤੇ ਹੈਲੀਪੈਡ ਬਣਾ ਰਿਹਾ ਹੈ। ਪੈਂਟਾਗਨ ਨੇ ਆਪਣੀ ਰਿਪੋਰਟ ਵਿੱਚ ਇਹ ਵੀ […]
By : Hamdard Tv Admin
ਲੱਦਾਖ, 21 ਅਕਤੂਬਰ, ਨਿਰਮਲ : ਚੀਨ ਨੇ ਅਜੇ ਤੱਕ ਐਲਏਸੀ ’ਤੇ ਫੌਜੀ ਤਾਇਨਾਤੀ ’ਚ ਕੋਈ ਕਮੀ ਨਹੀਂ ਕੀਤੀ ਹੈ। ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਚੀਨ ਸਰਹੱਦ ’ਤੇ ਲਗਾਤਾਰ ਸੜਕਾਂ, ਪਿੰਡ, ਸਟੋਰੇਜ ਸੁਵਿਧਾ, ਏਅਰਫੀਲਡ ਅਤੇ ਹੈਲੀਪੈਡ ਬਣਾ ਰਿਹਾ ਹੈ। ਪੈਂਟਾਗਨ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਚੀਨ ਨੇ ਪਿਛਲੇ ਇੱਕ ਸਾਲ ਵਿੱਚ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਹੈ। ਇਸ ਕੋਲ ਹੁਣ 500 ਪ੍ਰਮਾਣੂ ਹਥਿਆਰ ਹਨ। ਇਸ ਤੋਂ ਪਹਿਲਾਂ ਸਵੀਡਿਸ਼ ਥਿੰਕ ਟੈਂਕ ਸ਼ੀਫ੍ਰੀ ਨੇ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ’ਚ ਚੀਨ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ’ਚ 60 ਨਵੇਂ ਹਥਿਆਰ ਸ਼ਾਮਲ ਕੀਤੇ ਹਨ। ਪੈਂਟਾਗਨ ਮੁਤਾਬਕ ਚੀਨ ਦਾ 2030 ਤੱਕ ਇੱਕ ਹਜ਼ਾਰ ਪ੍ਰਮਾਣੂ ਹਥਿਆਰ ਬਣਾਉਣ ਦਾ ਟੀਚਾ ਹੈ।
ਰਿਪੋਰਟ ਮੁਤਾਬਕ 3,488 ਕਿਲੋਮੀਟਰ ਲੰਬੇ ਲ਼ਅਛ ’ਤੇ ਚੀਨੀ ਪੱਛਮੀ ਥੀਏਟਰ ਕਮਾਂਡ ਦੀ ਤਾਇਨਾਤੀ 2023 ਤੱਕ ਜਾਰੀ ਰਹੇਗੀ। ਪਿਛਲੇ ਸਾਲ, ਚੀਨ ਨੇ ਐਲਏਸੀ ਦੇ ਪੱਛਮੀ ਸੈਕਟਰ ਦੇ ਲੱਦਾਖ ਵਾਲੇ ਪਾਸੇ ਰਿਜ਼ਰਵ ਵਿੱਚ ਚਾਰ ਸੰਯੁਕਤ-ਹਥਿਆਰ ਬ੍ਰਿਗੇਡਾਂ (ਸੀਏਬੀ) ਦੇ ਨਾਲ ਸ਼ਿਨਜਿਆਂਗ ਅਤੇ ਤਿੱਬਤ ਮਿਲਟਰੀ ਜ਼ਿਲ੍ਹਿਆਂ ਦੀਆਂ ਦੋ ਡਿਵੀਜ਼ਨਾਂ ਦੇ ਸਮਰਥਨ ਨਾਲ ਇੱਕ ਸਰਹੱਦੀ ਰੈਜੀਮੈਂਟ ਤਾਇਨਾਤ ਕੀਤੀ ਸੀ। ਚੀਨ ਨੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਸਰਹੱਦਾਂ ਨੇੜੇ 3 ਸੀਏਬੀ ਵੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਉੱਤਰਾਖੰਡ ਅਤੇ ਹਿਮਾਚਲ ਵਿੱਚ ਵੀ ਐਲਏਸੀ ਨੇੜੇ ਤਾਇਨਾਤ ਕੀਤੇ ਗਏ ਹਨ। ਪੈਂਟਾਗਨ ਨੇ ਇਹ ਵੀ ਕਿਹਾ ਹੈ ਕਿ ਚੀਨ ਨੇ ਡੋਕਲਾਮ ਨੇੜੇ ਜ਼ਮੀਨਦੋਜ਼ ਸਟੋਰੇਜ ਸੁਵਿਧਾਵਾਂ ਵੀ ਬਣਾਈਆਂ ਹਨ। ਇਸ ਤੋਂ ਇਲਾਵਾ ਐਲਏਸੀ ਦੇ ਤਿੰਨੋਂ ਸੈਕਟਰਾਂ ਵਿੱਚ ਨਵੀਆਂ ਸੜਕਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ।
ਪੈਂਗੌਂਗ ਝੀਲ ’ਤੇ ਦੂਜਾ ਪੁਲ ਵੀ ਬਣਾਇਆ ਗਿਆ ਹੈ। ਚੀਨ ਨੇ ਭੂਟਾਨ ਦੇ ਨਾਲ ਵਿਵਾਦਿਤ ਖੇਤਰਾਂ ਵਿੱਚ ਵੀ ਪਿੰਡ ਬਣਾਏ ਹੋਏ ਹਨ। ਪੈਂਟਾਗਨ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਚੀਨ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ’ਚ ਕਿਸੇ ਤੀਜੀ ਧਿਰ ਨੂੰ ਰੋਕਣਾ ਜਾਂ ਲੋੜ ਪੈਣ ’ਤੇ ਹਰਾਉਣਾ ਹੈ। ਇਸ ਕਾਰਨ ਇਹ ਆਪਣੀ ਫੌਜੀ ਸਮਰੱਥਾ ਨੂੰ ਲਗਾਤਾਰ ਵਧਾ ਰਿਹਾ ਹੈ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਜ਼ਮੀਨ, ਸਮੁੰਦਰ ਅਤੇ ਹਵਾ ਤੋਂ ਹਮਲੇ ਕਰਨ ਤੋਂ ਇਲਾਵਾ ਚੀਨ ਪਰਮਾਣੂ, ਪੁਲਾੜ, ਇਲੈਕਟ੍ਰਾਨਿਕ ਅਤੇ ਸਾਈਬਰ ਸਪੇਸ ’ਚ ਜੰਗ ਦੀ ਆਪਣੀ ਸਮਰੱਥਾ ਵਧਾ ਰਿਹਾ ਹੈ। ਪੈਂਟਾਗਨ ਮੁਤਾਬਕ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਟੀਚਾ 2049 ਤੱਕ ਵਿਸ਼ਵ ਪੱਧਰੀ ਫੌਜ ਬਣਾਉਣ ਦਾ ਹੈ। ਚੀਨ ਕੋਲ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਹੈ। ਇਸ ਵਿੱਚ 370 ਜੰਗੀ ਬੇੜੇ ਅਤੇ ਪਣਡੁੱਬੀਆਂ ਸ਼ਾਮਲ ਹਨ।