Begin typing your search above and press return to search.

ਖੂਨ ਚੜ੍ਹਾਉਣ ਤੋਂ ਬਾਅਦ 14 ਬੱਚੇ ਐੱਚ.ਆਈ.ਵੀ ਅਤੇ ਹੈਪਾਟਾਈਟਸ ਸੰਕਰਮਿਤ

ਚੰਡੀਗੜ੍ਹ, 25 ਅਕਤੂਬਰ (ਪ੍ਰਵੀਨ ਕੁਮਾਰ) : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਹਸਤਪਤਾਲ ਦੀ ਲਾਪਰਵਾਹੀ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਫ਼ੈਲਾ ਦਿੱਤੀ ਹੈ। ਇਹ ਮਾਮਲਾ ਕਾਨਪੁਰ ਜ਼ਿਲ੍ਹੇ ਦੇ ਇਕ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ 14 ਬੱਚਿਆਂ ਨੂੰ […]

ਖੂਨ ਚੜ੍ਹਾਉਣ ਤੋਂ ਬਾਅਦ 14 ਬੱਚੇ ਐੱਚ.ਆਈ.ਵੀ ਅਤੇ ਹੈਪਾਟਾਈਟਸ ਸੰਕਰਮਿਤ
X

Editor (BS)By : Editor (BS)

  |  25 Oct 2023 12:10 PM IST

  • whatsapp
  • Telegram

ਚੰਡੀਗੜ੍ਹ, 25 ਅਕਤੂਬਰ (ਪ੍ਰਵੀਨ ਕੁਮਾਰ) : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਹਸਤਪਤਾਲ ਦੀ ਲਾਪਰਵਾਹੀ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਫ਼ੈਲਾ ਦਿੱਤੀ ਹੈ।

ਇਹ ਮਾਮਲਾ ਕਾਨਪੁਰ ਜ਼ਿਲ੍ਹੇ ਦੇ ਇਕ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ 14 ਬੱਚਿਆਂ ਨੂੰ ਖੂਨ ਚੜ੍ਹਾਉਣ ਤੋਂ ਬਾਅਦ ਉਨ੍ਹਾਂ ’ਚ ਐੱਚਆਈਵੀ ਅਤੇ ਹੈਪੇਟਾਈਟਸ ਬੀ, ਸੀ ਦੇ ਸੰਕਰਣ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ ਨਾਲ ਸਾਰੇ ਸਿਹਤ ਵਿਭਾਗ ’ਚ ਹਲਚਲ ਮਚ ਗਈ ਹੈ। ਨਾਲ ਹੀ ਉੱਥੇ ਹਸਪਤਾਲ ਇਲਾਜ ਕਰਵਾ ਰਹੇ ਮਰੀਜ਼ਾਂ ’ਚ ਖ਼ੌਫ ਦਾ ਮਾਹੋਲ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖੂਨ ਉਹ ਸੀ ਜੋ ਲੋਕਾਂ ਵੱਲੋਂ ਦਾਨ ਕੀਤਾ ਜਾਂਦਾ ਹੈ। ਜਿਸ ਨੂੰ ਲੱਗਣ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।

ਇਹ ਘਟਨਾ ਸਰਕਾਰੀ ਲਾਲਾ ਲਾਜਪਤ ਰਾਏ ਹਸਪਤਾਲ ਦੀ ਹੈ। ਜਿੱਥੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਸੰਕਰਮਿਤ ਖੂਨ ਲਈ ਬੇਅਸਰ ਟੈਸਟ ਜ਼ਿੰਮੇਵਾਰ ਹੋ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੂਨ ਦਾਨ ’ਚ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਸੰਕਰਮਣ ਦਾ ਸਰੋਤ ਬਿਮਾਰੀ ਖੁਦ ਵੀ ਹੋ ਸਕਦੀ ਹੈ, ਪਰ ਇਹ ਅਜੇ ਸਪੱਸ਼ਟ ਨਹੀਂ ਹੈ।

ਡਾ. ਅਰੁਣ ਆਰੀਆ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਖੂਨ ਚੜ੍ਹਾਉਣ ਨਾਲ ਜੁੜੇ ਜੋਖਮਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ “ਅਸੀਂ ਹੈਪੇਟਾਈਟਸ ਦੇ ਮਰੀਜ਼ਾਂ ਨੂੰ ਗੈਸਟ੍ਰਐਂਟਰੌਲੋਜੀ ਵਿਭਾਗ ਅਤੇ ਐੱਚਆਈਵੀ ਦੇ ਮਰੀਜ਼ਾਂ ਨੂੰ ਕਾਨਪੁਰ ਦੇ ਰੈਫਰਲ ਸੈਂਟਰ ’ਚ ਰੈਫਰ ਕੀਤਾ ਹੈ।” ਮੌਜੂਦਾ ਸਮੇਂ ’ਚ ਕਿਸੇ ਵੀ ਵਾਇਰਲ ਬੀਮਾਰੀ ਲਈ ਖੂਨ ਚੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ’ਚੋਂ ਹਰੇਕ ਦੀ ਜਾਂਚ ਕੀਤੀ ਜਾਂਦੀ ਹੈ। 14 ਬੱਚਿਆਂ ਨੂੰ ਨਿੱਜੀ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਖੂਨ ਚੜ੍ਹਾਇਆ ਗਿਆ ਅਤੇ ਕੁਝ ਮਾਮਲਿਆਂ ਵਿੱਚ ਸਥਾਨਕ ਤੌਰ ’ਤੇ ਜਦੋਂ ਉਨ੍ਹਾਂ ਨੂੰ ਤੁਰੰਤ ਲੋੜ ਸੀ। ਥੈਲੇਸੀਮੀਆ ਇਕ ਵਿਰਾਸਤੀ ਖੂਨ ਵਿਕਾਰ ਹੈ, ਜੋ ਉਦੋਂ ਹੁੰਦਾ ਹੈ ਜਦੋਂ ਸਰੀਰ ਲੋੜੀਦਾ ਹੀਮੋਗਲੋਬਿਨ ਨਹੀ ਬਣਾਉਂਦਾ, ਜੋ ਕਿ ਲਾਲ ਰਕਤਾਣੂਆਂ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਇਕ ਇਲਾਜਯੋਗ ਵਿਕਾਰ ਹੈ, ਜਿਸ ਨੂੰ ਖੂਨ ਚੜ੍ਹਾਉਣ ਅਤੇ ਕੈਲੇਸ਼ਨ ਥੇਰੇਪੀ ਨਾਲ ਪ੍ਰੰਬਧਿਤ ਕੀਤਾ ਜਾ ਸਕਦਾ ਹੈ।

ਡਾ. ਆਰੀਆ ਨੇ ਕਿਹਾ ਕਿ ਹੁਣ ਅਜਿਹਾ ਲੱਗਦਾ ਹੈ ਕਿ ਬੱਚੇ ਪਹਿਲਾਂ ਹੀ ਕਿਸੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਹੁਣ ਇਹ ਹੋਰ ਲਈ ਹੋਰ ਜ਼ਿਆਦਾ ਖ਼ਤਰਾ ਪੈਦਾ ਹੋ ਗਿਆ ਹੈ। । ਉਨ੍ਹਾਂ ਅਨੁਸਾਰ, ਜਦੋਂ ਕੋਈ ਵਿਅਕਤੀ ਖੂਨ ਕਦਾਨ ਕਰਦਾ ਹੈ ਤਾਂ ਇਹ ਯਕੀਨੀ ਬਣਾਉਣ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਕਿ ਇਹ ਵਰਤੋਂ ਲਈ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੇ ਸੰਮਰਮਿਤ ਹੋਣ ਤੋਂ ਬਾਅਦ ਇਕ ਸਮਾਂ ਹੁੰਦਾ ਹੈ ਕਿ ਟੈਸਟਾਂ ਦੁਆਰਾ ਵਾਇਰਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਇਸ ਨੂੰ “ਵਿੰਡੋ ਪੀਰੀਅਡ” ਕਿਹਾ ਜਾਂਦਾ ਹੈ।

ਉਨ੍ਹਾਂ ਸਲਾਹ ਦਿੰਦਿਆ ਕਿਹਾ ਕਿ “ਡਾਕਟਰਾਂ ਨੂੰ ਖੂਨ ਚੜ੍ਹਾਉਣ ਸਮੇਂ ਬੱਚਿਆਂ ਨੂੰ ਹੈਪੇਟਾਈਟਸ ਬੀ ਦਾ ਟੀਕਾ ਲਗਾਉਣਾ ਚਾਹੀਦਾ ਹੈ।

ਡਾ. ਆਰੀਆ ਨੇ ਕਿਹਾ ਕਿ 180 ਮਰੀਜ਼ਾਂ ਵਿੱਚ 14 ਬੱਚੇ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 6 ਤੋਂ 16 ਸਾਲ ਦਰਮਿਆਨ ਹੈ। ਉਨ੍ਹਾਂ ’ਚ 7 ਹੈਪੇਟਾਈਟਸ ਬੀ, 5 ਹੈਪੇਟਾਈਟਸ ਸੀ ਅਤੇ 2 ਐੱਚਆਈਵੀ ਦੀ ਪੁਸ਼ਟੀ ਹੋਈ ਹੈ। ਇਹ ਬੱਚੇ ਕਾਨਪੁਰ , ਦੇਹਤ, ਫਾਰੂਖਾਬਾਦ, ਔਰੈਯਾ, ਇਟਾਵਾ ਅਤੇ ਕਨੌਜ ਸਮੇਤ ਰਾਜ ਦੇ ਵੱਖ-ਵੱਖ ਹਿੱਸਿਆਂ ਦੇ ਹਨ।

ਜਿਲ੍ਹਾ ਪੱਧਰ ਅਧਿਕਾਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਲਾਗ ਦੀ ਜੜ੍ਹ ਦਾ ਪਤਾ ਲਗਾਉਣਗੇ ਅਤੇ ਇਸ ਇਲਾਵਾ ਉੱਤਰ ਪ੍ਰਦੇਸ਼ ਨੈਸ਼ਨਲ ਹੈਲਥ ਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਟੀਮ ਹੈਪੇਟਾਈਟਸ ਅਤੇ ਐੱਚਆਈਵੀ ਦੋਵਾਂ ਲਈ ਲਾਗ ਦੇ ਸਥਾਨਾਂ ਦੀ ਖੋਜ ਕਰੇਗੀ।

Next Story
ਤਾਜ਼ਾ ਖਬਰਾਂ
Share it