ਪ੍ਰਤਾਪ ਬਾਜਵਾ ਦੇ ਬਿਆਨ ’ਤੇ ਸੀਐਮ ਮਾਨ ਦਾ ਪਲਟਵਾਰ
ਚੰਡੀਗੜ੍ਹ,26 ਸਤੰਬਰ, ਹ.ਬ. : ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਤਲਖੀ ਵਧਦੀ ਜਾ ਰਹੀ ਹੈ।ਹੁਣ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਪਲਟਵਾਰ ਕੀਤਾ ਹੈ। ਮਾਨ ਨੇ ਟਵੀਟ ਕੀਤਾ ਕਿ ਪ੍ਰਤਾਪ ਬਾਜਵਾ ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ […]
By : Hamdard Tv Admin
ਚੰਡੀਗੜ੍ਹ,26 ਸਤੰਬਰ, ਹ.ਬ. : ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਤਲਖੀ ਵਧਦੀ ਜਾ ਰਹੀ ਹੈ।
ਹੁਣ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਪਲਟਵਾਰ ਕੀਤਾ ਹੈ। ਮਾਨ ਨੇ ਟਵੀਟ ਕੀਤਾ ਕਿ ਪ੍ਰਤਾਪ ਬਾਜਵਾ ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਹਨ? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ। ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ, ਜੇ ਹਿੰਮਤ ਹੈ ਤਾਂ ਹਾਈ ਕਮਾਂਡ ਨਾਲ ਗੱਲ ਕਰੋ।
ਦਰਅਸਲ ਬਾਜਵਾ ਨੇ ਬੀਤੇ ਦਿਨ ‘ਆਪ’ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹੋਣ ਦੀ ਗੱਲ ਕਹੀ ਸੀ। ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ 18 ਵਿਧਾਇਕ ਪਹਿਲਾਂ ਤੋਂ ਮੌਜੂਦ ਹਨ ਅਤੇ ਆਪ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਹ ਕਾਫੀ ਕਰੀਬ ਪਹੁੰਚ ਚੁੰਕੇ ਹਨ।
ਬਾਜਵਾ ਦੇ ਇਸ ਬਿਆਨ ’ਤੇ ਮੁੱਖ ਮੰਤਰੀ ਤੋਂ ਪਹਿਲਾਂ ਆਪ ਨੇ ਪਲਟਵਾਰ ਕੀਤਾ। ਆਪ ਨੇ ਕਿਹਾ ਕਿ ਬਾਜਵਾ ਮੁੱਖ ਮੰਤਰੀ ਬਣਨ ਦਾ ਸਪਨਾ ਦੇਖ ਰਹੇ ਹਨ। ਜੋ ਕਦੇ ਪੂਰਾ ਨਹੀਂ ਹੋਵੇਗਾ। ਉਨ੍ਹਾਂ ਦੇ ਸਪਨੇ ਪਹਿਲਾਂ ਵੀ ਪੂਰੇ ਨਹੀਂ ਹੋਏ ਅਤੇ ਹੁਣ ਵੀ ਪੂਰੇ ਨਹੀਂ ਹੋਣਗੇ। ਪੰਜਾਬ ਦੀ ਰਾਜਨੀਤੀ ਵਿਚ ਇਹ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ।
ਆਪ ਨੇ ਕਿਹਾ ਕਿ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦਾ ਇਹ ਬਿਆਨ ਸੱਚਾਈ ਤੋਂ ਕੋਹਾਂ ਦੂਰ ਹੈ। ਫਿਲਹਾਲ ਆਪ ਦੇ ਕਿਸੇ ਵੀ ਨੇਤਾ ਦੇ ਕਾਂਗਰਸ ਵਿਚ ਜਾਣ ਦੀ ਕੋਈ ਸੁਗਬੁਗਾਹਟ ਨਹੀਂ ਹੈ ਅਤੇ ਨਾ ਹੀ ਕਿਸੇ ਆਪ ਨੇਤਾ ਦਾ ਕਾਂਗਰਸ ਦੇ ਪੱਖ ਵਿਚ ਕੋਈ ਬਿਆਨ ਸਾਹਮਣੇ ਆਇਆ ਹੈ। ਆਪ ਅਤੇ ਕਾਂਗਰਸ ਪਹਿਲਾਂ ਦੀ ਤਰ੍ਹਾਂ ਹੁਣ ਆਹਮੋ ਸਾਹਮਣੇ ਹਨ। ਕਿਉਂਕਿ ਦੋਵੇਂ ਦਲਾਂ ਦੇ ਨੇਤਾ ਗਠਜੋੜ ਨਾਲ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ।