ਭੂਚਾਲ ਨਾਲ ਹਿੱਲਿਆ ਛੱਤੀਸਗੜ੍ਹ
ਰਾਏਪੁਰ : ਛੱਤੀਸਗੜ੍ਹ ਵਿੱਚ ਅੱਜ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੁਪਹਿਰ 2:18 ਵਜੇ ਆਇਆ। ਛੱਤੀਸਗੜ੍ਹ ਦੇ ਬਿਲਾਸਪੁਰ 'ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.1 ਦਰਜ ਕੀਤੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਭੂਚਾਲ ਦੇ […]
By : Editor (BS)
ਰਾਏਪੁਰ : ਛੱਤੀਸਗੜ੍ਹ ਵਿੱਚ ਅੱਜ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੁਪਹਿਰ 2:18 ਵਜੇ ਆਇਆ। ਛੱਤੀਸਗੜ੍ਹ ਦੇ ਬਿਲਾਸਪੁਰ 'ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.1 ਦਰਜ ਕੀਤੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦਿੱਲੀ NCR ਖੇਤਰ ਦੇ ਲੋਕਾਂ ਨੇ ਵੀਰਵਾਰ ਦੁਪਹਿਰ ਕਰੀਬ 3 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਭੂਚਾਲ ਦੇ ਝਟਕੇ ਲੱਗਦੇ ਹੀ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂਕੁਸ਼ ਪਹਾੜ ਦੱਸਿਆ ਜਾ ਰਿਹਾ ਹੈ। ਪਾਕਿਸਤਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਅਮਰੀਕਾ ’ਚ ਸ਼ਰਨ ਲਈ ‘ਖ਼ਾਲਿਸਤਾਨ’ ਦਾ ਸਹਾਰਾ
ਚੰਡੀਗੜ੍ਹ, 14 ਜਨਵਰੀ (ਸ਼ਾਹ) : ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਲੈ ਕੇ ਫਰਾਂਸ ਤੋਂ ਭਾਰਤ ਮੋੜੇ ਗਏ ਜਹਾਜ਼ ਬਾਰੇ ਹੁਣ ਵੱਡੇ ਖੁਲਾਸੇ ਸਾਹਮਣੇ ਆ ਰਹੇ ਨੇ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਮਨੁੱਖੀ ਤਸਕਰੀ ਦਾ ਇਹ ਪੂਰਾ ਨੈੱਟਵਰਕ ਦਿੱਲੀ ’ਚ ਕੇਂਦਰਤ ਸੀ, ਜਿਸ ਵਿਚ ਜ਼ਿਆਦਾਤਰ ਏਜੰਟ ਪੰਜਾਬ ਤੇ ਗੁਜਰਾਤ ਦੇ ਰਹਿਣ ਵਾਲੇ ਸੀ, ਪਰ ਹੁਣ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਏ ਕਿ ਇਨ੍ਹਾਂ ਨੌਜਵਾਨਾਂ ਨੂੰ ਇਕ ਸਕ੍ਰਿਪਟ ਦਿੱਤੀ ਹੋਈ ਸੀ, ਜਿਸ ਦੇ ਸਹਾਰੇ ਇਨ੍ਹਾਂ ਨੇ ਅਮਰੀਕਾ ਵਿਚ ਸ਼ਰਨ ਲੈਣੀ ਸੀ।
ਕੁੱਝ ਦਿਨ ਪਹਿਲਾਂ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਇਕ ਜਹਾਜ਼ ਫਰਾਂਸ ਤੋਂ ਭਾਰਤ ਵਾਪਸ ਮੋੜਿਆ ਗਿਆ ਸੀ ਪਰ ਹੁਣ ਉਸ ਜਹਾਜ਼ ਬਾਰੇ ਵੱਡਾ ਤੇ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਅਮਰੀਕਾ ਵਿੱਚ ਪਨਾਹ ਲੈਣ ਲਈ ਪੰਜਾਬੀ ਨੌਜਵਾਨ ਖਾਲਿਸਤਾਨ ਦਾ ਸਹਾਰਾ ਲੈਂਦੇ ਨੇ। ਏਡੀਜੀਪੀ ਦੇ ਮੁਤਾਬਕ ਏਜੰਟਾਂ ਨੇ ਫੜੇ ਜਾਣ ਦੀ ਸੂਰਤ ਵਿਚ ਯਾਤਰੀਆਂ ਨੂੰ ਇਕ ਸਕ੍ਰਿਪਟ ਦਿੱਤੀ ਹੋਈ ਸੀ, ਜਿਸ ਦੀ ਮਦਦ ਨਾਲ ਯਾਤਰੀਆਂ ਨੇ ਬਾਰਡਰ ਕੰਟਰੋਲ ਅਥਾਰਿਟੀ ਨੂੰ ਸ਼ਰਨ ਦੇਣ ਲਈ ਮਨਾਉਣਾ ਸੀ।
ਯਾਨੀ ਜੇਕਰ ਉਹ ਗੈਰਕਾਨੂੰਨੀ ਪ੍ਰਵਾਸ ਵਿਚ ਨਾ ਫੜੇ ਜਾਂਦੇ ਤਾਂ ਉਨ੍ਹਾਂ ਨੇ ਅਮਰੀਕਾ ਵਿਚਲੇ ਵਿਅਕਤੀਆਂ ਨਾਲ ਸੰਪਰਕ ਕਰਨਾ ਸੀ ਪਰ ਜੇਕਰ ਉਹ ਫੜੇ ਜਾਂਦੇ ਤਾਂ ਉਨ੍ਹਾਂ ਕੋਲ ਸਕ੍ਰਿਪਟ ਸੀ, ਜਿਸ ਵਿਚ ਉਨ੍ਹਾਂ ਨੂੰ ਖ਼ਾਲਿਸਤਾਨੀ ਗਰੁੱਪ ਨਾਲ ਸਬੰਧਤ ਹੋਣ ਬਾਰੇ ਦੱਸਣ ਲਈ ਕਿਹਾ ਗਿਆ ਸੀ ਤਾਂ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਸ਼ਰਨ ਮਿਲ ਸਕੇ। ਖ਼ਾਲਿਸਤਾਨ ਵਾਲੀ ਸਕ੍ਰਿਪਟ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀ ਗਈ ਸੀ ਜਦਕਿ ਗੁਜਰਾਤ ’ਚੋਂ ਗਏ ਵਿਅਕਤੀਆਂ ਨੂੰ ਹੋਰ ਕਹਾਣੀਆਂ ਦੱਸਣ ਲਈ ਕਿਹਾ ਗਿਆ ਸੀ।
ਹੁਣ ਇਸ ਮਾਮਲੇ ਵਿਚ 10 ਜਨਵਰੀ ਨੂੰ ਐਫਆਈਆਰ ਕੀਤੀ ਜਾ ਚੁੱਕੀ ਐ, ਜਿਸ ਦੇ ਬਾਅਦ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਐ। ਇਨ੍ਹਾਂ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ 14 ਏਜੰਟਾਂ ਵਿਚੋਂ ਤਿੰਨ ਏਜੰਟ ਦਿੱਲੀ ਦੇ ਨੇ ਜਦਕਿ ਬਾਕੀ 11 ਏਜੰਟ ਗੁਜਰਾਤ ਦੇ ਦੱਸੇ ਜਾ ਰਹੇ ਨੇ।