Begin typing your search above and press return to search.

ਸਭ ਤੋਂ ਸਸਤੀ ਉਡਾਣ; ਸਿਰਫ਼ 150 'ਚ ਹੋਵੇਗਾ ਹਵਾਈ ਸਫ਼ਰ

Air Travel:  ਅਸਾਮ (Assam) ਵਿੱਚ ਸਿਰਫ਼ 150 ਰੁਪਏ ਵਿੱਚ ਹਵਾਈ ਯਾਤਰਾ (Air Travel) ਕੀਤੀ ਜਾ ਸਕਦੀ ਹੈ। ਇਹ ਦੇਸ਼ ਦੀ ਸਭ ਤੋਂ ਸਸਤੀ ਉਡਾਣ ਹੈ।

ਸਭ ਤੋਂ ਸਸਤੀ ਉਡਾਣ; ਸਿਰਫ਼ 150 ਚ ਹੋਵੇਗਾ ਹਵਾਈ ਸਫ਼ਰ

Editor EditorBy : Editor Editor

  |  15 April 2024 3:00 AM GMT

  • whatsapp
  • Telegram

Air Travel: ਅਸਾਮ (Assam) ਵਿੱਚ ਸਿਰਫ਼ 150 ਰੁਪਏ ਵਿੱਚ ਹਵਾਈ ਯਾਤਰਾ (Air Travel) ਕੀਤੀ ਜਾ ਸਕਦੀ ਹੈ। ਇਹ ਦੇਸ਼ ਦੀ ਸਭ ਤੋਂ ਸਸਤੀ ਉਡਾਣ ਹੈ।ਹਵਾਈ ਯਾਤਰਾ (Air Travel) ਕੀਤੀ ਜਾ ਸਕਦੀ ਹੈ। ਇਹ ਦੇਸ਼ ਦੀ ਸਭ ਤੋਂ ਸਸਤੀ ਉਡਾਣ ਹੈ। ਕੇਂਦਰ ਸਰਕਾਰ ਦੀ 'ਉਡਾਣ' (ਉਡੇ ਦੇਸ਼ ਕਾ ਆਮ ਨਾਗਰਿਕ) ਯੋਜਨਾ ਦੇ ਤਹਿਤ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ, ਇਹ ਉਡਾਣ ਤੇਜ਼ਪੁਰ ਤੋਂ ਲਖੀਮਪੁਰ ਜ਼ਿਲ੍ਹੇ ਦੇ ਲੀਲਾਬਾੜੀ ਹਵਾਈ ਅੱਡੇ ਤੱਕ ਚਲਾਈ ਜਾ ਰਹੀ ਹੈ। ਕੰਪਨੀ ਦੀਆਂ ਇਸ ਰੂਟ 'ਤੇ ਰੋਜ਼ਾਨਾ ਦੋ ਉਡਾਣਾਂ ਹਨ, ਜੋ ਪਿਛਲੇ ਦੋ ਮਹੀਨਿਆਂ ਤੋਂ ਲਗਪਗ ਪੂਰੀ ਤਰ੍ਹਾਂ ਚੱਲ ਰਹੀਆਂ ਹਨ।

"> ਕੇਂਦਰ ਸਰਕਾਰ ਦੀ 'ਉਡਾਣ' (ਉਡੇ ਦੇਸ਼ ਕਾ ਆਮ ਨਾਗਰਿਕ) ਯੋਜਨਾ ਦੇ ਤਹਿਤ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ, ਇਹ ਉਡਾਣ ਤੇਜ਼ਪੁਰ ਤੋਂ ਲਖੀਮਪੁਰ ਜ਼ਿਲ੍ਹੇ ਦੇ ਲੀਲਾਬਾੜੀ ਹਵਾਈ ਅੱਡੇ ਤੱਕ ਚਲਾਈ ਜਾ ਰਹੀ ਹੈ। ਕੰਪਨੀ ਦੀਆਂ ਇਸ ਰੂਟ 'ਤੇ ਰੋਜ਼ਾਨਾ ਦੋ ਉਡਾਣਾਂ ਹਨ, ਜੋ ਪਿਛਲੇ ਦੋ ਮਹੀਨਿਆਂ ਤੋਂ ਲਗਪਗ ਪੂਰੀ ਤਰ੍ਹਾਂ ਚੱਲ ਰਹੀਆਂ ਹਨ।

ਜਹਾਜ਼ ਤੋਂ 4 ਘੰਟੇ ਦਾ ਸਫ਼ਰ 25 ਮਿੰਟ ਵਿੱਚ ਪੂਰਾ

ਤੇਜਪੁਰ ਵਿੱਚ ਅਲਾਇੰਸ ਏਅਰ ਦੇ ਸਟੇਸ਼ਨ ਮੈਨੇਜਰ ਅਬੂ ਤਾਇਦ ਖਾਨ ਨੇ ਇੱਕ ਨਿੱਜੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜੇ ਤੁਸੀਂ ਤੇਜ਼ਪੁਰ ਤੋਂ ਲੀਲਾਬਾੜੀ ਬੱਸ ਰਾਹੀਂ ਜਾਂਦੇ ਹੋ ਤਾਂ 216 ਕਿਲੋਮੀਟਰ ਦਾ ਸਫਰ 4 ਘੰਟੇ ਦਾ ਹੁੰਦਾ ਹੈ। ਜਦੋਂ ਕਿ ਇਸ ਰੂਟ 'ਤੇ ਹਵਾਈ ਦੂਰੀ 147 ਕਿਲੋਮੀਟਰ ਹੈ, ਜਿਸ ਨੂੰ ਫਲਾਈਟ ਰਾਹੀਂ 25 ਮਿੰਟਾਂ 'ਚ ਪੂਰਾ ਕੀਤਾ ਜਾਂਦਾ ਹੈ।

ਇਸ ਯਾਤਰਾ ਦਾ ਇੱਕ ਤਰਫਾ ਕਿਰਾਇਆ 150 ਰੁਪਏ ਹੈ। ਇਸੇ ਰੂਟ 'ਤੇ ਕੋਲਕਾਤਾ ਦੇ ਰਸਤੇ ਫਲਾਈਟ ਦਾ ਕਿਰਾਇਆ 450 ਰੁਪਏ ਹੈ। ਜਦੋਂ ਤੋਂ ਇੱਥੇ ਘੱਟ ਲਾਗਤ ਵਾਲੀਆਂ ਏਅਰਲਾਈਨਾਂ ਸ਼ੁਰੂ ਹੋਈਆਂ ਹਨ, ਓਕਪੈਂਸੀ 95 ਫੀਸਦੀ ਤੱਕ ਹੈ।

5 ਸੂਬਿਆਂ ਦੀਆਂ 73 ਹਵਾਈ ਪੱਟੀਆਂ ਯੋਜਨਾ ਨਾਲ ਜੁੜੀਆਂ

2017 ਵਿੱਚ ਸ਼ੁਰੂ ਹੋਈ ‘ਉਡਾਣ’ ਨੂੰ ਉੱਤਰ-ਪੂਰਬ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਅਰੁਣਾਚਲ, ਸਿੱਕਮ ਦੀਆਂ 73 ਹਵਾਈ ਪੱਟੀਆਂ ਇਸ ਯੋਜਨਾ ਨਾਲ ਜੁੜੀਆਂ ਹਨ। ਅਲਾਇੰਸ ਏਅਰ, ਫਲਾਈਬਿਗ, ਇੰਡੀਗੋ ਇੱਥੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਯੋਜਨਾ ਦੇ ਤਹਿਤ 2021 ਵਿੱਚ ਇੰਫਾਲ ਤੋਂ ਸ਼ਿਲਾਂਗ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਸੀ।

ਇੰਨੀ ਸਸਤੀ ਕਿਉਂ?

ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੂਟ ਉੱਤੇ ਕਿਰਾਏ ਨੂੰ ਕਿਫਾਇਤੀ ਬਣਾਉਣ ਲਈ ਉਡਾਣ ਯੋਜਨਾ ਦੇ ਤਹਿਤ ਏਅਰਲਾਇੰਸ ਨੂੰ ਵਿਅਬਿਲਟੀ ਗੈਪ ਫੰਡਿੰਗ (VGF) ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਨਾਲ ਕੰਪਨੀ ਨੂੰ ਮੁਢਲੇ ਕਿਰਾਏ ਵਿੱਚ ਹੋਏ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ।

Next Story
ਤਾਜ਼ਾ ਖਬਰਾਂ
Share it