Begin typing your search above and press return to search.

ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫ਼ੜੀ

ਅੰਮ੍ਰਿਤਸਰ, 22 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਅੰਮ੍ਰਿਤਸਰ ਦੇ ਝਬਾਲ ਰੋਡ ਆਨੰਦ ਵਿਹਾਰ ਵਿਖੇ ਇਕ ਕਬਾੜ ਦੇ ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫ਼ੜੀ ਮੱਚ ਗਈ।ਅੱਗ ਇੰਨੀ ਭਿਆਨਕ ਸੀ ਕਿ ਗੁਦਾਮ ’ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।ਫਿਲਹਾਲ […]

ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫ਼ੜੀ
X

Hamdard Tv AdminBy : Hamdard Tv Admin

  |  22 Sept 2023 9:47 AM IST

  • whatsapp
  • Telegram


ਅੰਮ੍ਰਿਤਸਰ, 22 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ) : ਅੰਮ੍ਰਿਤਸਰ ਦੇ ਝਬਾਲ ਰੋਡ ਆਨੰਦ ਵਿਹਾਰ ਵਿਖੇ ਇਕ ਕਬਾੜ ਦੇ ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫ਼ੜੀ ਮੱਚ ਗਈ।ਅੱਗ ਇੰਨੀ ਭਿਆਨਕ ਸੀ ਕਿ ਗੁਦਾਮ ’ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।ਫਿਲਹਾਲ ਇਸ ਹਾਦਸੇ ’ਚ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ।ਇਸ ਸੰਬਧੀ ਗੁਦਾਮ ਦੇ ਮਾਲਕ ਸੁਖਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਉਸਦਾ ਢਾਈ ਲੱਖ ਦੇ ਕਰੀਬ ਨੁਕਸਾਨ ਹੋ ਗਿਆ।

ਉਥੇ ਹੀ ਇਸ ਹਾਦਸੇ ਸੰਬਧੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸੰਨੀ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਇਸ ਹਾਦਸੇ ’ਚ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ।ਪਰ ਗੁਦਾਮ ਵਿੱਚ ਸਾਰੇ ਸਮਾਨ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ ਹੈ।ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।

Next Story
ਤਾਜ਼ਾ ਖਬਰਾਂ
Share it