Begin typing your search above and press return to search.

ਪੰਜਾਬ ਸਰਕਾਰ ’ਤੇ ਚੰਨੀ ਵਲੋਂ ਸਿਆਸੀ ਹਮਲਾ

ਮੋਰਿੰਡਾ, 12 ਜਨਵਰੀ, ਨਿਰਮਲ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੂਬਾ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ। ਮੌਜੂਦਾ ਸਰਕਾਰ ਨੇ ਪੰਜਾਬ ਨੂੰ ਕਰਜ਼ਾ-ਮੁਕਤ ਕਰਨ ਦਾ ਸੁਪਨਾ ਲੋਕਾਂ ਨੂੰ ਦਿਖਾਇਆ ਸੀ […]

Channis political attack on the Punjab government
X

Editor EditorBy : Editor Editor

  |  12 Jan 2024 6:13 AM IST

  • whatsapp
  • Telegram

ਮੋਰਿੰਡਾ, 12 ਜਨਵਰੀ, ਨਿਰਮਲ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੂਬਾ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ। ਮੌਜੂਦਾ ਸਰਕਾਰ ਨੇ ਪੰਜਾਬ ਨੂੰ ਕਰਜ਼ਾ-ਮੁਕਤ ਕਰਨ ਦਾ ਸੁਪਨਾ ਲੋਕਾਂ ਨੂੰ ਦਿਖਾਇਆ ਸੀ ਪਰ ਹੁਣ ਸਰਕਾਰ ਬਣੀ ਨੂੰ ਦੋ ਸਾਲ ਹੋਣ ਵਾਲੇ ਹਨ ਤੇ ਕਰਜ਼ਾ ਘਟਣ ਦੀ ਬਜਾਏ ਵੱਧ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਦਿਨ ਔਸਤਨ 100 ਕਰੋੜ ਰੁਪਏ ਕਰਜ਼ਾ ਚੁੱਕ ਰਹੀ ਹੈ। ਸਰਕਾਰ ਨੇ ਆਪਣੇ ਪਹਿਲੇ ਹੀ ਸਾਲ ਵਿਚ ਲਗਪਗ 32,447 ਕਰੋੜ ਰੁਪਏ ਦਾ ਕਰਜ਼ਾ ਲਿਆ ਤੇ ਹੁਣ ਤੱਕ ਇਹ ਰਕਮ 60,000 ਕਰੋੜ ਰੁਪਏ ਦੇ ਲਗਪਗ ਹੋ ਗਈ ਹੈ।
ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰ ਰਿਹਾ ਹੈ ਕਿ 27,000 ਕਰੋੜ ਰੁਪਏ ਦੀ ਵੱਡੀ ਰਕਮ ਉਸ ਨੇ ਪਿਛਲੀਆਂ ਸਰਕਾਰਾਂ ਤੋਂ ਮਿਲੇ ਕਰਜ਼ੇ ਦਾ ਵਿਆਜ ਭਰਨ ਲਈ ਵਰਤੀ ਹੈ ਤਾਂ ਫੇਰ ਵੀ ਬਾਕੀ ਬਚੇ 33000 ਕਰੋੜ ਰੁਪਏ ਸਰਕਾਰ ਨੇ ਹੁਣ ਤੱਕ ਕਿੱਥੇ ਖ਼ਰਚੇ ਹਨ ਜਦਕਿ ਇਨ੍ਹਾਂ ਦਾ ਦਾਅਵਾ ਸੀ ਕਿ ਇਹ ਆਰਥਿਕ ਪੱਖੋਂ ਸੂਬੇ ਨੂੰ ਸਰਪਲੱਸ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੱਜ ਰੋਮ-ਰੋਮ ਕਰਜ਼ਾਈ ਹੈ ਤੇ ਸੂਬਾ ਆਰਥਿਕ ਦੀਵਾਲ਼ੀਏਪਨ ਵੱਲ ਵੱਧ ਰਿਹਾ ਹੈ। ਅੱਜ ਪੰਜਾਬ ਦਾ ਬਕਾਇਆ ਕਰਜ਼ਾ ਇਸ ਦੀ ਜੀਡੀਪੀ ਦੇ 50 ਫੀਸਦੀ ਦੇ ਕਰੀਬ ਹੈ ਜੋ ਕਿ ਇਸ ਮਾਮਲੇ ਵਿਚ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉੰਦਾ ਹੈ।
ਚੰਨੀ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੋਟਾਂ ਤੋਂ ਪਹਿਲਾਂ ਦਾਅਵਾ ਕਰਦੇ ਸਨ ਕਿ ਉਹ ਰੇਤੇ ਵਿੱਚੋਂ 20000 ਕਰੋੜ ਰੁਪਏ ਕਮਾ ਲੈਣਗੇ ਤੇ ਤਕਰੀਬਨ 30000 ਕਰੋੜ ਸ਼ਰਾਬ ਤੋਂ ਕਮਾਉਣ ਦਾ ਦਾਅਵਾ ਕੀਤਾ ਸੀ ਪਰ ਉਹ ਪੈਸੇ ਕਿੱਥੇ ਗਏ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਤਕਰੀਬਨ 45000 ਕਰੋੜ ਰੁਪਏ ਦੇ ਕਰੀਬ ਕਮਾ ਰਹੀ ਹੈ ਪਰ ਸਾਡੇ ਇੱਥੇ ਤਾਮਿਲਨਾਡੂ ਦੇ ਮੁਕਾਬਲੇ ਸ਼ਰਾਬ ਦੀ ਖਪਤ ਵੱਧ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਦੇ ਪੰਜਵੇਂ ਹਿੱਸੇ ਦੇ ਕਰੀਬ ਵੀ ਨਹੀਂ ਕਮਾ ਰਹੀ। ਇੱਥੇ ਸੁਆਲ ਬਣਦਾ ਹੈ ਕਿ ਬਾਕੀ ਪੈਸੇ ਕਿੱਥੇ ਜਾ ਰਹੇ ਹਨ।
ਚੰਨੀ ਨੇ ਕਿਹਾ ਕਿ ਰੇਤ ਮਾਫ਼ੀਏ ਨੂੰ ਖ਼ਤਮ ਕਰ ਕੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਸਾਢੇ ਪੰਜ ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਦੇਣ ਦੇ ਦਾਅਵੇ ਕੀਤੇ ਸਨ ਪਰ ਅੱਜ ਰੇਤਾ ਪਿਛਲੀਆਂ ਸਰਕਾਰਾਂ ਤੋਂ ਵੀ ਤਿੰਨ ਤੋਂ ਪੰਜ ਗੁਣਾ ਮਹਿੰਗਾ ਮਿਲ ਰਿਹਾ ਹੈ ਜਿਸ ਨਾਲ ਸੂਬੇ ਵਿਚ ਉਸਾਰੀ ਕਾਰਜ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਦੇ ਟਰਾਂਸਪੋਰਟ ਤੇ ਕੇਬਲ ਨੈੱਟਵਰਕ ’ਤੇ ਇੱਕੋ ਪਰਿਵਾਰ ਦੀ ਇਜ਼ਾਰੇਦਾਰੀ ਖ਼ਤਮ ਕਰਨ ਦੇ ਦਾਅਵੇ ਵੀ ਚੁਟਕਲੇ ਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹੁਣ ਤੱਕ 60000 ਕਰੋੜ ਰੁਪਏ ਦੇ ਕਰੀਬ ਕਰਜ਼ਾ ਲੈ ਚੁੱਕੀ ਹੈ ਤੇ ਪੰਜਾਬ ਸਿਰ ਕਰਜ਼ਾ ਵਧ ਕੇ ਸਵਾ ਤਿੰਨ ਲੱਖ ਕਰੋੜ ਤੋਂ ਉੱਪਰ ਹੋ ਚੁੱਕਾ ਹੈ। ਉਨ੍ਹਾਂ ਪੁੱਛਿਆ ਕਿ ਸਰਕਾਰ ਦੱਸੇ ਕਿ ਉਹ ਖ਼ਰਚਾ ਕਿੱਥੇ ਕਰ ਰਹੀ ਹੈ ਜਦਕਿ ਪੰਜਾਬ ਵਿਚ ਕਿਸੇ ਪਾਸੇ ਵਿਕਾਸ ਕਾਰਜ ਤਾਂ ਨਜ਼ਰ ਨਹੀਂ ਆ ਰਹੇ, ਜੇ ਨਜ਼ਰ ਆ ਰਹੇ ਹਨ ਤਾਂ ਉਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਮਸ਼ਹੂਰੀ ਵਾਲੇ ਬੈਨਰ ਹਨ, ਜਿਨ੍ਹਾਂ ’ਤੇ ਸਰਕਾਰ ਸਭ ਤੋਂ ਵੱਧ ਖ਼ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਪੰਜ ਸਾਲਾਂ ਵਿਚ ਪੰਜਾਬ ਸਿਰ ਉਸ ਤੋਂ ਦੁੱਗਣਾ ਕਰਜ਼ਾ ਚੜ੍ਹ ਜਾਵੇਗਾ, ਜਿੰਨਾ ਪਿਛਲੇ 35 ਸਾਲਾਂ ਤੱਕ ਨਹੀਂ ਸੀ ਚੜਿ੍ਹਆ ਜੋ ਪੰਜਾਬ ਦੇ ਲੋਕਾਂ ਨੂੰ ਮਹਿੰਗੀਆਂ ਟੈਕਸ ਦਰਾਂ ਰਾਹੀਂ ਭਰਨ ਲਈ ਮਜਬੂਰ ਹੋਣਾ ਪਵੇਗਾ।
Next Story
ਤਾਜ਼ਾ ਖਬਰਾਂ
Share it