Begin typing your search above and press return to search.

ਚੰਡੀਗੜ੍ਹ : ਪੀਜੀਆਈ ਦੇ ‘ਆਈ ਸੈਂਟਰ’ ਵਿਚ ਲੱਗੀ ਲੱਗ

ਚੰਡੀਗੜ੍ਹ, 16 ਅਕਤੂਬਰ, ਨਿਰਮਲ : ਚੰਡੀਗੜ੍ਹ ਪੀਜੀਆਈ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਪੀਜੀਆਈ ਦੇ ਆਈ ਸੈਂਟਰ ਵਿਚ ਅਚਾਨਕ ਅੱਗ ਲੱਗ ਗਈ। ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੀਜੀਆਈ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਪੀਜੀਆਈ ਦੇ ਆਈ ਸੈਂਟਰ […]

ਚੰਡੀਗੜ੍ਹ : ਪੀਜੀਆਈ ਦੇ ‘ਆਈ ਸੈਂਟਰ’ ਵਿਚ ਲੱਗੀ ਲੱਗ
X

Hamdard Tv AdminBy : Hamdard Tv Admin

  |  16 Oct 2023 7:53 AM IST

  • whatsapp
  • Telegram


ਚੰਡੀਗੜ੍ਹ, 16 ਅਕਤੂਬਰ, ਨਿਰਮਲ : ਚੰਡੀਗੜ੍ਹ ਪੀਜੀਆਈ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਪੀਜੀਆਈ ਦੇ ਆਈ ਸੈਂਟਰ ਵਿਚ ਅਚਾਨਕ ਅੱਗ ਲੱਗ ਗਈ। ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਪੀਜੀਆਈ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਪੀਜੀਆਈ ਦੇ ਆਈ ਸੈਂਟਰ ਵਿਚ ਅਚਾਨਕ ਅੱਗ ਲੱਗ ਗਈ। ਜਿੱਥੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਪੀਜੀਆਈ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਚੁੱਕੇ ਹਨ। ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ।

ਕੁਝ ਦਿਨ ਪਹਿਲਾਂ ਵੀ ਪੀਜੀਆਈ ਵਿਚ ਅੱਗ ਲੱਗੀ ਸੀ।
ਪੀਜੀਆਈ ਵਿਚ 9 ਅਕਤੂਬਰ ਰਾਤ ਨੂੰ ਨਹਿਰੂ ਹਸਪਤਾਲ ਦੇ ਬਲਾਕ ਸੀ ਵਿਚ ਭਿਆਨਕ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਮਰੀਜ਼ਾਂ ਨੂੰ ਕੱਢ ਕੇ ਨਹਿਰੂ ਐਕਸਟੈਂਸ਼ਨ ਅਤੇ ਨਹਿਰੂ ਹਸਪਤਾਲ ਦੇ ਬਲਾਕ ਏ ਵਿਚ ਟਰਾਂਸਫਰ ਕੀਤਾ ਸੀ। 400 ਤੋਂ ਜ਼ਿਆਦਾ ਮਰੀਜ਼ਾਂ ਨੂੰ ਇੱਥੋਂ ਕੱਢਿਆ ਗਿਆ ਸੀ। ਇਸ ਵਿਚ ਹਸਪਤਾਲ ਦੇ ਕਈ ਵਾਰਡ ਵੀ ਪ੍ਰਭਾਵਤ ਹੋਏ ਸੀ ਜੋ ਕਿ ਅਜੇ ਤੱਕ ਵੀ ਸ਼ੁਰੂ ਨਹੀਂ ਹੋ ਸਕੇ ਹਨ। ਜਿਸ ਕਾਰਨ ਹੋਣ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਸੋਮਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਪੀਜੀਆਈ ਦੇ ਸੀਨੀਅਰ ਅਧਿਕਾਰੀ ਉੱਥੇ ਪਹੁੰਚ ਗਏ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਮਰੀਜ਼ਾਂ ਵਿੱਚ ਦਹਿਸ਼ਤ ਫੈਲ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੀ.ਜੀ.ਆਈ. ਪਹੁੰਚ ਗਏ।

ਆਈ ਸੈਂਟਰ ਦੇ ਬਾਹਰ ਮਰੀਜ਼ਾਂ ਅਤੇ ਸਟਾਫ ਦੀ ਭਾਰੀ ਭੀੜ ਹੈ। ਫਿਲਹਾਲ ਕਿਸੇ ਵੀ ਮਰੀਜ਼ ਨੂੰ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਇਹਤਿਆਤ ਵਜੋਂ ਅੱਖਾਂ ਦੇ ਕੇਂਦਰ ਦੀ ਓਪੀਡੀ ਬੰਦ ਕਰ ਦਿੱਤੀ ਗਈ ਹੈ। ਫਿਲਹਾਲ ਅੱਗ ਦਾ ਪ੍ਰਭਾਵ ਬੇਸਮੈਂਟ ਵਿੱਚ ਹੈ।

ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਬੁਲਾਇਆ ਗਿਆ। ਫਿਲਹਾਲ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Next Story
ਤਾਜ਼ਾ ਖਬਰਾਂ
Share it