ਚੰਡੀਗੜ੍ਹ : ਅੰਤਰਰਾਸ਼ਟਰੀ ਨਸ਼ਾ ਸਪਲਾਈ ਗਿਰੋਹ ਕਾਬੂ, ਹਥਿਆਰ ਤੇ ਨਸ਼ਾ ਬਰਾਮਦ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ 78 ਲੱਖ 38 ਹਜ਼ਾਰ 200 ਰੁਪਏ, 108 ਗ੍ਰਾਮ ਐਮਫੇਟਾਮਾਈਨ ਆਈਸ, 200.48 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ […]
By : Editor (BS)
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ 78 ਲੱਖ 38 ਹਜ਼ਾਰ 200 ਰੁਪਏ, 108 ਗ੍ਰਾਮ ਐਮਫੇਟਾਮਾਈਨ ਆਈਸ, 200.48 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲੀਸ ਨੇ ਮੁਲਜ਼ਮ ਸ਼ੁਭਮ ਜੈਨ ਵਾਸੀ ਸੈਕਟਰ 45 ਚੰਡੀਗੜ੍ਹ ਅਤੇ ਪੁਨੀਤ ਕੁਮਾਰ ਵਾਸੀ ਨਿਫ਼ਿਰੋਜ਼ਪੁਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਬਾਕੀ ਚਾਰ ਮੁਲਜ਼ਮਾਂ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
24 ਜੁਲਾਈ ਨੂੰ ਪੁਲਿਸ ਨੇ ਸ਼ੁਭਮ ਜੈਨ ਨਾਮਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਦੇ ਏ.ਐਸ.ਆਈ ਪੁੱਤਰ ਪੁਨੀਤ ਕੁਮਾਰ ਨੂੰ ਫਿਰੋਜ਼ਪੁਰ ਤੋਂ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ। ਪੁਨੀਤ ਕੁਮਾਰ ਤੋਂ ਪੁੱਛਗਿੱਛ ਵਿਚ ਪਵਨਪ੍ਰੀਤ ਸਿੰਘ, ਰਵਿੰਦਰਪਾਲ ਸਿੰਘ ਅਤੇ ਚੰਦਨ ਨਾਂ ਦੇ ਵਿਅਕਤੀਆਂ ਦਾ ਖੁਲਾਸਾ ਹੋਇਆ ਹੈ। ਇਹ ਸਾਰੇ ਨਸ਼ੇ ਦੀ ਸਪਲਾਈ ਕਰਦੇ ਸਨ।
ਮੁਲਜ਼ਮ ਚੰਦਨ ਪਾਕਿਸਤਾਨ ਤੋਂ ਨਸ਼ੇ ਦੀ ਸਪਲਾਈ ਲੈਂਦਾ ਸੀ। ਪਾਕਿਸਤਾਨ ਤੋਂ ਨਸ਼ੇ ਨੂੰ ਡਰੋਨਾਂ ਅਤੇ ਬੋਤਲਾਂ ਵਿੱਚ ਪਾ ਕੇ ਅਤੇ ਪਾਣੀ ਰਾਹੀਂ ਭਾਰਤ ਪਹੁੰਚਾਇਆ ਜਾਂਦਾ ਸੀ। ਚੰਦਨ ਸਿਮਰਨ ਦੇ ਕਹਿਣ 'ਤੇ ਪੈਸੇ ਲੈ ਕੇ ਹਵਾਲਾ ਰਾਹੀਂ ਪਾਕਿਸਤਾਨ ਭੇਜਦਾ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਜਗਜੀਤ ਉਰਫ਼ ਜੱਗਾ ਖ਼ਿਲਾਫ਼ ਕੁੱਲ 7 ਕੇਸ ਦਰਜ ਹਨ, ਜਦੋਂ ਕਿ ਸ਼ੁਭਮ ਜੈਨ ਖ਼ਿਲਾਫ਼ ਪਹਿਲਾਂ ਹੀ ਦੋ ਕੇਸ ਦਰਜ ਹਨ।