Begin typing your search above and press return to search.
ਚੰਡੀਗੜ੍ਹ : ਬਜ਼ੁਰਗ ਦੀ ਜ਼ਿੰਦਾ ਸੜਨ ਨਾਲ ਮੌਤ
ਚੰਡੀਗੜ੍ਹ, 15 ਜਨਵਰੀ, ਨਿਰਮਲ : ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਠੰਡ ਕਾਰਨ ਕਮਰੇ ਵਿਚ ਹੀਟਰ ਲਗਾਇਆ ਸੀ। ਜਾਣਕਾਰੀ ਅਨੁਸਾਰ ਉਹ ਕਮਰੇ ’ਚ ਹੀਟਰ ਨੂੰ ਬੰਦ ਕਰਨ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਹ […]
By : Editor Editor
ਚੰਡੀਗੜ੍ਹ, 15 ਜਨਵਰੀ, ਨਿਰਮਲ : ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕੰਮ ਕਰਦੇ ਇੱਕ ਵਿਅਕਤੀ ਨੇ ਠੰਡ ਕਾਰਨ ਕਮਰੇ ਵਿਚ ਹੀਟਰ ਲਗਾਇਆ ਸੀ। ਜਾਣਕਾਰੀ ਅਨੁਸਾਰ ਉਹ ਕਮਰੇ ’ਚ ਹੀਟਰ ਨੂੰ ਬੰਦ ਕਰਨ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਇੱਥੋਂ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ (60 ਸਾਲ) ਪਿਛਲੇ 25 ਸਾਲਾਂ ਤੋਂ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ’ਚ ਚੌਕੀਦਾਰ ਅਤੇ ਚਪੜਾਸੀ ਦਾ ਕੰਮ ਕਰਦਾ ਸੀ। ਉਹ ਮੂਲ ਰੂਪ ਤੋਂ ਪੰਚਕੂਲਾ ਦਾ ਰਹਿਣ ਵਾਲਾ ਹੈ। ਉਸ ਨੂੰ ਇੱਥੇ ਰਹਿਣ ਲਈ ਕਮਰਾ ਦਿੱਤਾ ਗਿਆ ਸੀ। ਉਸ ਨੇ ਕਮਰੇ ਦਾ ਹੀਟਰ ਇਸ ਕਮਰੇ ਵਿੱਚ ਚਾਲੂ ਰੱਖਿਆ ਹੋਇਆ ਸੀ। ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਠੰਢ ਕਾਰਨ ਉਹ ਇਸ ਰੂਮ ਹੀਟਰ ਦੀ ਵਰਤੋਂ ਕਰ ਰਿਹਾ ਸੀ। ਸੈਕਟਰ 15 ਦੀ ਇਸ ਇਮਾਰਤ ਵਿੱਚ ਬਾਹਰੋਂ ਆਉਣ ਵਾਲੇ ਮਰੀਜ਼ ਠਹਿਰਦੇ ਹਨ। ਪੀ.ਜੀ.ਆਈ., ਚੰਡੀਗੜ੍ਹ ਵਿੱਚ ਲੰਬੇ ਸਮੇਂ ਤੱਕ ਇਲਾਜ ਕਰਵਾਉਣ ਵਾਲੇ ਮਰੀਜ਼ ਇੱਥੇ ਠਹਿਰਦੇ ਹਨ। ਟਰੱਸਟ ਵੱਲੋਂ ਇੱਥੇ ਲੈਬਾਰਟਰੀ ਟੈਸਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੈਕਟਰ-15 ਪੀਜੀਆਈ ਦੇ ਨੇੜੇ ਹੋਣ ਕਾਰਨ ਮਰੀਜ਼ਾਂ ਨੂੰ ਇੱਥੇ ਰਹਿਣਾ ਸੁਖਾਲਾ ਲੱਗਦਾ ਹੈ। ਇਸ ਕਾਰਨ ਮਰੀਜ਼ ਇੱਥੇ ਆਪਣੇ ਕਮਰੇ ਬੁੱਕ ਕਰਵਾਉਂਦੇ ਹਨ।
ਇਹ ਵੀ ਪੜ੍ਹੋ
ਲੁਧਿਆਣਾ ਦੇ ਡਾਬਾ ਰੋਡ ’ਤੇ ਦੋ ਧਿਰਾਂ ਵਿਚਾਲੇ ਗੈਂਗਵਾਰ ਹੋ ਗਈ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿਚ ਦੋ ਸਕੇ ਭਰਾ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਰਣਵੀਰ ਸਿੰਘ ਅਤੇ ਮਨਿੰਦਰ ਸਿੰਘ ਵਜੋਂ ਹੋਈ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਪਹਿਲਾਂ ਹੋਈ ਲੜਾਈ ਸਬੰਧੀ ਸਮਝੌਤੇ ਨੂੰ ਲੈ ਕੇ ਸੋਮਵਾਰ ਸਵੇਰੇ ਜੈਨ ਕਲੋਨੀ ਪੱਟੀ ਵਿਖੇ ਪੁੱਜੀਆਂ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ। ਇੱਕ ਧਿਰ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਦੂਜੀ ਧਿਰ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਦੇ ਪਿਤਾ ਬੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਰੋਂ ਸੂਚਨਾ ਮਿਲੀ ਕਿ ਗੋਲੀਬਾਰੀ ਹੋਈ ਹੈ। ਉਨ੍ਹਾਂ ਦੇ ਵੱਡੇ ਬੇਟੇ ਮਨਿੰਦਰ ਅਤੇ ਛੋਟੇ ਰਣਵੀਰ ਦੋਵਾਂ ਨੂੰ ਗੋਲੀ ਲੱਗੀ ਹੈ। ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲੇ ਕੀਤੇ ਗਏ।
ਮੁਲਜ਼ਮ ਹਰਸ਼ ਮਹਾਜਨ ਨੇ ਪਹਿਲਾਂ ਹੀ ਯੋਜਨਾ ਬਣਾ ਲਈ ਸੀ। ਉਹ ਆਪਣੇ ਦੋਸਤਾਂ ਨਾਲ ਸਾਰੀ ਰਾਤ ਉਡੀਕ ਕਰਦਾ ਰਿਹਾ। ਸਵੇਰੇ ਸਾਢੇ 11 ਵਜੇ ਦੇ ਕਰੀਬ ਬੁਲਾ ਕੇ ਗੋਲੀਆਂ ਚਲਾਈਆਂ ਗਈਆਂ। ਜ਼ਖਮੀ ਦੇ ਦੋਸਤ ਇੰਦਰਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਪਰ ਦੂਸਰਾ ਪੱਖ ਪਹਿਲਾਂ ਹੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। ਜਦੋਂ ਉਨ੍ਹਾਂ ਕਿਹਾ ਕਿ ਉਹ ਗੱਲਬਾਤ ਨਹੀਂ ਕਰਨਗੇ ਅਸੀਂ ਜਦੋਂ ਜਾਣ ਲੱਗੇ ਤਾਂ ਗੋਲੀਬਾਰੀ ਕੀਤੀ ਗਈ। 5 ਤੋਂ 6 ਰਾਉਂਡ ਫਾਇਰ ਕੀਤੇ ਗਏ। ਰਣਬੀਰ ਦੀ ਛਾਤੀ ’ਤੇ ਗੋਲੀ ਲੱਗੀ ਸੀ। ਮਨਿੰਦਰ ਦੀ ਬਾਂਹ ਅਤੇ ਲੱਤ ’ਤੇ ਗੋਲੀ ਲੱਗੀ ਹੈ।
Next Story