Begin typing your search above and press return to search.

ਚੰਡੀਗੜ੍ਹ : ਫਰਨੀਚਰ ਦੇ ਸ਼ੋਅਰੂਮ ਵਿਚ ਲੱਗੀ ਭਿਆਨਕ ਅੱਗ

ਚੰਡੀਗੜ੍ਹ, 20 ਨਵੰਬਰ, ਨਿਰਮਲ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਦੇਰ ਰਾਤ ਇੱਕ ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਕਾਫੀ ਭਿਆਨਕ ਸੀ। ਅੱਗ ਦੀਆਂ ਲਪਟਾਂ ਦੇਖ ਕੇ ਉੱਥੋਂ ਲੰਘ ਰਹੇ ਕੁਝ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਕਰੀਬ ਚਾਰ ਘੰਟੇ […]

ਚੰਡੀਗੜ੍ਹ : ਫਰਨੀਚਰ ਦੇ ਸ਼ੋਅਰੂਮ ਵਿਚ ਲੱਗੀ ਭਿਆਨਕ ਅੱਗ
X

Editor EditorBy : Editor Editor

  |  20 Nov 2023 5:14 AM IST

  • whatsapp
  • Telegram


ਚੰਡੀਗੜ੍ਹ, 20 ਨਵੰਬਰ, ਨਿਰਮਲ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਦੇਰ ਰਾਤ ਇੱਕ ਫਰਨੀਚਰ ਦੇ ਸ਼ੋਅਰੂਮ ਵਿੱਚ ਅੱਗ ਲੱਗ ਗਈ। ਅੱਗ ਕਾਫੀ ਭਿਆਨਕ ਸੀ। ਅੱਗ ਦੀਆਂ ਲਪਟਾਂ ਦੇਖ ਕੇ ਉੱਥੋਂ ਲੰਘ ਰਹੇ ਕੁਝ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਕਰੀਬ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਵੇਰੇ 4 ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਫਾਇਰ ਵਿਭਾਗ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਊ ਵਿਭਾਗ ਦੀ ਟੀਮ ਮੁੜ ਤੋਂ ਘਟਨਾ ਸਥਾਨ ਦਾ ਦੌਰਾ ਕਰਕੇ ਜਾਂਚ ਕਰੇਗੀ। ਸ਼ੋਅਰੂਮ ਦੇ ਅੰਦਰ ਲੱਕੜ ਦਾ ਫਰਨੀਚਰ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਭੜਕ ਗਈ।

Next Story
ਤਾਜ਼ਾ ਖਬਰਾਂ
Share it