Begin typing your search above and press return to search.

ਇਟਲੀ ’ਚ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਰੌਣਕਾਂ

ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਤੇ ਮੰਦਿਰਾਂ ਵਿੱਚ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਵੱਡੀ ਰੌਣਕ ਦੇਖੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਧਾਰਮਿਕ ਸਥਾਨਾਂ ਵਿਖੇ ਪਹੁੰਚੇ ਤੇ ਉਨ੍ਹਾਂ ਨੇ ਆਪਣੀ ਹਾਜ਼ਰੀ ਲਵਾਉਂਦੇ ਹੋਏ ਆਤਿਸ਼ਬਾਜ਼ੀ ਤੇ ਦੀਪਮਾਲਾ ਵੀ ਕੀਤੀ। ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਸਨਾਤਨ ਧਰਮ ਦੇ ਪੈਰੋਕਾਰਾਂ ਤੇ […]

ਇਟਲੀ ’ਚ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਰੌਣਕਾਂ
X

Editor EditorBy : Editor Editor

  |  13 Nov 2023 7:25 AM GMT

  • whatsapp
  • Telegram

ਰੋਮ, (ਗੁਰਸ਼ਰਨ ਸਿੰਘ ਸੋਨੀ) : ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਤੇ ਮੰਦਿਰਾਂ ਵਿੱਚ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਵੱਡੀ ਰੌਣਕ ਦੇਖੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਧਾਰਮਿਕ ਸਥਾਨਾਂ ਵਿਖੇ ਪਹੁੰਚੇ ਤੇ ਉਨ੍ਹਾਂ ਨੇ ਆਪਣੀ ਹਾਜ਼ਰੀ ਲਵਾਉਂਦੇ ਹੋਏ ਆਤਿਸ਼ਬਾਜ਼ੀ ਤੇ ਦੀਪਮਾਲਾ ਵੀ ਕੀਤੀ।


ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਸਨਾਤਨ ਧਰਮ ਦੇ ਪੈਰੋਕਾਰਾਂ ਤੇ ਸਿੱਖ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਏ ਗਏ। ਇਸ ਮੌਕੇ ਇਟਲੀ ਵਿਖੇ ਵੀ ਸੰਗਤ ਸਵੇਰੇ ਤੋਂ ਹੀ ਗੁਰਦੁਆਰਾ ਸਾਹਿਬ ਤੇ ਹਿੰਦੂ ਮੰਦਿਰਾਂ ਵਿੱਚ ਜਾ ਕੇ ਜਿੱਥੇ ਨਤਮਸਤਕ ਹੋ ਰਹੀ ਸੀ ਉੱਥੇ ਧਾਰਮਿਕ ਅਸਥਾਨਾਂ ਵਿਖੇ ਕੀਰਤਨੀ ਜੱਥਿਆਂ ਤੇ ਭਜਨ ਮੰਡਲੀਆਂ ਵੱਲੋਂ ਸ਼ਬਦ ਗਾਇਨ ਵੀ ਕੀਤੇ ਗਏ। ਸੰਗਤਾਂ ਦਾ ਲੱਗਾ ਹਜੂਮ ਦੇਖਣ ਯੋਗ ਸੀ।


ਸ਼ਾਮ ਵੇਲੇ ਗੁਰਦੁਆਰਾ ਸਾਹਿਬ ਤੇ ਮੰਦਿਰਾਂ ਦੀ ਕੀਤੀ ਦੀਪਮਾਲਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ। ਸੰਗਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਟਾਖੇ ਤੇ ਆਤਿਸ਼ਬਾਜੀ ਵੀ ਕੀਤੀ। ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ), ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ), ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਨਵੀ ਇਮਾਰਤ (ਲਾਤੀਨਾ), ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਲਵੀਨਿਓ (ਰੋਮ) ਤੇ ਸ਼੍ਰੀ ਹਰੀ ਓਮ ਮੰਦਿਰ (ਮਾਨਤੋਵਾ) ਆਦਿ ਵਿਖੇ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਭਾਰੀ ਰੌਣਕਾਂ ਲਗਾ ਪ੍ਰਭੂ ਚਰਨਾਂ ਵਿੱਚ ਭਰਵੀਂ ਹਾਜ਼ਰੀ ਲੁਆਈ ਗਈ।

ਇਸ ਮੌਕੇ ਗੁਰਦੁਆਰਿਆ ਵਿੱਚ ਸਾਰਾ ਦਿਨ ਗੁਰਮਿਤ ਸਮਾਗਮ ਕੀਤੇ ਗਏ ਤੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Next Story
ਤਾਜ਼ਾ ਖਬਰਾਂ
Share it