Begin typing your search above and press return to search.

ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 1 ਜਨਵਰੀ, ਨਿਰਮਲ : ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦੇ ਥਾਣਾ ਦਰੇਸੀ ਦੀ ਪੁਲਿਸ ਨੇ ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਐਫਆਈਆਰ ਪ੍ਰੇਮ ਵਿਹਾਰ ਨੂਰ ਵਾਲਾ ਰੋਡ ਦੇ ਵਾਸੀ ਦੀਪਕ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਲ […]

ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਕੇਸ ਦਰਜ
X

Editor EditorBy : Editor Editor

  |  1 Jan 2024 6:13 AM IST

  • whatsapp
  • Telegram
ਲੁਧਿਆਣਾ, 1 ਜਨਵਰੀ, ਨਿਰਮਲ : ਪੰਜਾਬੀ ਗਾਇਕ ਗੁਰਮਨ ਮਾਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦੇ ਥਾਣਾ ਦਰੇਸੀ ਦੀ ਪੁਲਿਸ ਨੇ ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਐਫਆਈਆਰ ਪ੍ਰੇਮ ਵਿਹਾਰ ਨੂਰ ਵਾਲਾ ਰੋਡ ਦੇ ਵਾਸੀ ਦੀਪਕ ਸ਼ਰਮਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਲ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੀਪਕ ਨੇ ਦੱਸਿਆ ਕਿ ਉਹ ਯੂਟਿਊਬ ’ਤੇ ਭਜਨ ਸੁਣ ਰਿਹਾ ਸੀ । ਇਸੇ ਦੌਰਾਨ ਯੂਟਿਊਬ ’ਤੇ ਗੁਰਮਨ ਮਾਨ ਦਾ ਗੀਤ ਚੱਲਣ ਲੱਗ ਪਿਆ। ਗੀਤ ’ਚ ਮੁਲਜ਼ਮ ਨੇ ਸ਼ਨੀਦੇਵ ਦੀ ਸ਼ਾਨ ਖਿਲਾਫ ਗੁਸਤਾਖੀ ਕੀਤੀ। ਗੁਰਮਨ ਮਾਨ ਦੇ ਇਸ ਗੀਤ ਦੇ ਨਾਲ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਧਰੋਂ ਇਸ ਮਾਮਲੇ ਵਿੱਚ ਤਫਤੀਸ਼ ਅਫਸਰ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੀਪਕ ਸ਼ਰਮਾ ਦੀ ਸ਼ਿਕਾਇਤ ’ਤੇ ਗੁਰਮਨ ਮਾਨ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ

ਲੁਧਿਆਣਾ ਵਿੱਚ ਸ਼ਹਿਰ ਵਾਸੀਆਂ ਨੇ ਸੜਕਾਂ ’ਤੇ ਸ਼ਰੇਆਮ ਜਾਮ ਛਲਕਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। 12 ਵਜੇ ਤੋਂ ਬਾਅਦ ਕਿਪਸ ਮਾਰਕੀਟ ’ਚ ਨੌਜਵਾਨਾਂ ਨੇ ਡੀ.ਸੀ.ਪੀ ਦੇ ਹੁਕਮਾਂ ਦੀ ਅਣਦੇਖੀ ਕੀਤੀ। ਨੌਜਵਾਨਾਂ ਨੇ ਸੜਕ ’ਤੇ ਵਾਹਨ ਪਾਰਕ ਕੀਤੇ ਅਤੇ ਉਚੀ ਆਵਾਜ਼ ’ਚ ਮਿਊਜ਼ਿਕ ਸਿਸਟਮ ਵਜਾਇਆ। ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਗਲਾਸ ਫੜ ਕੇ ਨੌਜਵਾਨ ਸੜਕਾਂ ’ਤੇ ਲਲਕਾਰੇ ਮਾਰਦੇ ਰਹੇ। ਸ਼ਹਿਰ ਵਿੱਚ ਕੁੱਲ 600 ਤੋਂ 700 ਪੁਲਸ ਮੁਲਾਜ਼ਮ ਤਾਇਨਾਤ ਸਨ ਪਰ ਪੁਲਸ ਹੁੱਲੜਬਾਜ਼ਾਂ ਨੂੰ ਰੋਕ ਨਹੀਂ ਸਕੀ।
ਸ਼ਹਿਰ ਵਿੱਚ ਕਰੀਬ 18 ਤੋਂ 20 ਚੌਕੀਆਂ ਸਨ। ਪੁਲਿਸ ਵੱਲੋਂ ਐਂਟਰੀ ਅਤੇ ਐਗਜ਼ਿਟ ਪੁਆਇੰਟ ਵੀ ਸੀਲ ਕਰ ਦਿੱਤੇ ਗਏ ਹਨ। ਸ਼ਹਿਰ ਅੰਦਰ ਆਉਣ ਅਤੇ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਲੋਕਾਂ ਨੇ 2023 ਨੂੰ ਅਲਵਿਦਾ ਕਹਿ ਕੇ ਨਵੇਂ ਸਾਲ 2024 ਦਾ ਸਵਾਗਤ ਕੀਤਾ। ਸ਼ਾਮ ਤੋਂ ਹੀ ਸ਼ਹਿਰ ਦੇ ਕਲੱਬਾਂ ਅਤੇ ਰੈਸਟੋਰੈਂਟਾਂ ਵਿੱਚ ਨੌਜਵਾਨਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਿਪਸ ਮਾਰਕੀਟ, ਗੋਲ ਮਾਰਕੀਟ, ਮਾਡਲ ਟਾਊਨ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਨੌਜਵਾਨ ਸਾਰੀ ਰਾਤ ਖੁਸ਼ੀ ਨਾਲ ਨੱਚਦੇ ਰਹੇ।
ਸੰਗਤ ਨੇ ਦੁਰਗਾ ਮਾਤਾ ਮੰਦਿਰ, ਦੰਦੀ ਸਵਾਮੀ ਜੀ ਮੰਦਿਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਆਦਿ ਮੰਦਰਾਂ ਵਿੱਚ ਮੱਥਾ ਟੇਕਿਆ। ਨਵੇਂ ਸਾਲ ਦਾ ਸਵਾਗਤ ਪਟਾਕੇ ਚਲਾ ਕੇ ਕੀਤਾ ਗਿਆ। ਰਾਤ ਦੇ 12 ਵਜੇ ਸੰਗੀਤ ਦੀ ਗੂੰਜ ਦੇ ਨਾਲ-ਨਾਲ ਪਟਾਕੇ ਵੀ ਚਲਾਏ ਗਏ। ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਅਸਮਾਨ ਖਿੜ ਗਿਆ। ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਮਠਿਆਈਆਂ ਭੇਟ ਕੀਤੀਆਂ।
ਸਤਲੁਜ ਕਲੱਬ ਲੁਧਿਆਣਾ ਵਿਖੇ ਕਲਾਕਾਰਾਂ ਨੇ ਸ਼ਾਨਦਾਰ ਗੀਤ ਅਤੇ ਸੰਗੀਤ ਪੇਸ਼ ਕੀਤਾ। ਕਲੱਬ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਆਪਣੇ ਘਰਾਂ ਆਦਿ ’ਤੇ ਪਾਰਟੀਆਂ ਵੀ ਕੀਤੀਆਂ ਸਨ। ਜਿਵੇਂ ਹੀ ਰਾਤ ਦੇ 12 ਵੱਜੇ ਤਾਂ ਮਹਾਂਨਗਰ ਵਿੱਚ ਚਾਰੇ ਪਾਸਿਓਂ ਪਟਾਕਿਆਂ ਦੀ ਆਵਾਜ਼ ਆਉਣ ਲੱਗੀ।
ਨਵੇਂ ਸਾਲ ਦਾ ਸਵਾਗਤ ਕਰਦੇ ਹੋਏ ਅਸਮਾਨ ’ਚ ਹਜ਼ਾਰਾਂ ਰੰਗ-ਬਿਰੰਗੇ ਤਾਰੇ ਨਜ਼ਰ ਆਏ। ਲੋਕ ਸਵੇਰ ਤੋਂ ਹੀ ਜਸ਼ਨ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ। ਸ਼ਾਮ ਢਲਦਿਆਂ ਹੀ ਲੋਕ ਨਵੇਂ ਸਾਲ ਦੀ ਰੌਣਕ ਵਿੱਚ ਡੁੱਬ ਗਏ। ਕੜਾਕੇ ਦੀ ਠੰਡ ਦੇ ਬਾਵਜੂਦ ਸੜਕਾਂ ’ਤੇ ਵਾਹਨਾਂ ’ਚ ਤੇਜ਼ ਰਫਤਾਰ ਆ ਰਹੇ ਨੌਜਵਾਨ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਰਹੇ। ਜਿਹੜੇ ਲੋਕ ਬਾਹਰ ਨਹੀਂ ਜਾ ਸਕਦੇ ਸਨ, ਉਹ ਘਰਾਂ ਵਿਚ ਗੀਤਾਂ ’ਤੇ ਨੱਚਦੇ ਨਜ਼ਰ ਆਏ। ਇਹ ਸਿਲਸਿਲਾ ਦੇਰ ਰਾਤ ਤੱਕ ਜਾਰੀ ਰਿਹਾ।
ਨਵੇਂ ਸਾਲ ਦੇ ਮੌਕੇ ’ਤੇ ਵਰਧਮਾਨ ਚੰਡੀਗੜ੍ਹ ਰੋਡ ’ਤੇ ਫਿਸ਼ ਟਨਲ ’ਤੇ ਲੋਕਾਂ ਨੇ ਖੂਬ ਮਸਤੀ ਕੀਤੀ। ਲੋਕਾਂ ਨੇ ਵਿਦੇਸ਼ਾਂ ਤੋਂ ਲਿਆਂਦੀਆਂ ਮੱਛੀਆਂ ਨੂੰ ਦੇਖਿਆ। ਲੋਕਾਂ ਨੇ 20 ਦੇ ਕਰੀਬ ਮੱਛੀਆਂ ਦੀਆਂ ਕਿਸਮਾਂ ਦੇਖ ਕੇ ਅਤੇ ਝੂਲੇ ਆਦਿ ਲੈ ਕੇ ਨਵੇਂ ਸਾਲ ਦਾ ਸਵਾਗਤ ਕੀਤਾ।
Next Story
ਤਾਜ਼ਾ ਖਬਰਾਂ
Share it