ਪੀਆਰ ਮਿਲਦੇ ਹੀ ਕੈਨੇਡੀਅਨ ਲਾੜੀ ਨੇ ਪੰਜਾਬੀ ਕੋਲੋਂ ਮੰਗਿਆ ਤਲਾਕ
ਪਤੀ ਨੇ 35 ਲੱਖ ਖ਼ਰਚ ਕੇ ਭੇਜਿਆ ਸੀ ਕੈਨੇਡਾ ਬਠਿੰਡਾ, 23 ਸਤੰਬਰ, ਹ.ਬ. : ਬਠਿੰਡਾ ਵਿਚ ਰਾਮਪੁਰਾ ਦੇ ਇੱਕ ਵਿਅਕਤੀ ਨੇ ਵਿਆਹ ਤੋਂ ਬਾਅਦ 35 ਲੱਖ ਖ਼ਰਚਾ ਕਰਕੇ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਪਤਨੀ ਦੀ ਪੀਆਰ ਹੋਣ ਤੋਂ ਬਾਅਦ ਜਦੋਂ ਪਤੀ ਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਫਾਈਲ ਲਗਾਉਣ ਲਈ ਕਿਹਾ ਤਾਂ ਪਤਨੀ ਨੇ ਫਾਈਲ […]
By : Hamdard Tv Admin
ਪਤੀ ਨੇ 35 ਲੱਖ ਖ਼ਰਚ ਕੇ ਭੇਜਿਆ ਸੀ ਕੈਨੇਡਾ
ਬਠਿੰਡਾ, 23 ਸਤੰਬਰ, ਹ.ਬ. : ਬਠਿੰਡਾ ਵਿਚ ਰਾਮਪੁਰਾ ਦੇ ਇੱਕ ਵਿਅਕਤੀ ਨੇ ਵਿਆਹ ਤੋਂ ਬਾਅਦ 35 ਲੱਖ ਖ਼ਰਚਾ ਕਰਕੇ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਪਤਨੀ ਦੀ ਪੀਆਰ ਹੋਣ ਤੋਂ ਬਾਅਦ ਜਦੋਂ ਪਤੀ ਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਫਾਈਲ ਲਗਾਉਣ ਲਈ ਕਿਹਾ ਤਾਂ ਪਤਨੀ ਨੇ ਫਾਈਲ ਲਗਾਉਣ ਦੀ ਬਜਾਏ ਪਤੀ ਕੋਲੋਂ ਤਲਾਕ ਲੈਣ ਲਈ ਕਾਗਜ਼ਾਤ ਭੇਜ ਦਿੱਤੇ।
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਠੱਗੀ ਦਾ ਸ਼ਿਕਾਰ ਹੋਏ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਪਤਨੀ ਅਤੇ ਉਸ ਦੇ ਪਿਤਾ ਖ਼ਿਲਾਫ਼ ਸਿਟੀ ਰਾਮਪੁਰਾ ਵਿਚ ਮਾਮਲਾ ਦਰਜ ਕਰ ਲਿਆ ਹੈ।
ਰਾਮਪੁਰਾ ਸਿਟੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਹਿਮਾਂਸ਼ੂ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦਾ ਵਿਆਹ ਸ਼ਬਨਾਮ ਦੇ ਨਾਲ ਹੋਇਆ ਸੀ। ਉਸ ਨੇ ਪਤਨੀ ਨੂੰ ਕੈਨੇਡਾ ਭੇਜਣ ਲਈ 35 ਲੱਖ ਰੁਪਏ ਖ਼ਰਚ ਕੀਤੇ ਸੀ। ਜਦ ਉਸ ਦੀ ਪਤਨੀ ਉਥੇ ਪੀਆਰ ਹੋ ਗਈ ਤਾਂ ਉਸ ਨੇ ਉਸ ਨੂੰ ਵੀ ਵਿਦੇਸ਼ ਬੁਲਾਉਣ ਲਈ ਕਿਹਾ।
ਇੰਨੇ ਵਿਚ ਉਸ ਨੇ ਤਲਾਕ ਲਈ ਕਾਗਜ਼ ਭੇਜ ਦਿੱਤੇ। ਮੁਲਜ਼ਮ ਸ਼ਬਨਮ ਨੇ ਅਪਣੇ ਪਿਤਾ ਅਸ਼ਵਨੀ ਗਰੋਵਰ ਦੇ ਨਾਲ ਮਿਲ ਕੇ ਉਸ ਦੇ ਨਾਲ ਠੱਗੀ ਕੀਤੀ। ਜਾਂਚ ਤੋਂ ਬਾਅਦ ਪੁਲਿਸ ਨੇ ਦੋਵੇਂ ਪਿਉ-ਧੀ ’ਤੇ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਜਿਸ ਵਿਚ ਕਿਸੇ ਲੜਕੀ ਨੇ ਅਜਿਹਾ ਕੀਤਾ ਹੋਵੇ। ਇਸੇ ਖੇਡ ਵਿਚ ਪਹਿਲਾਂ ਵੀ ਕਈ ਨੌਜਵਾਨਾਂ ਦੀ ਜਾਨ ਤੱਕ ਜਾ ਚੁੱਕੀ ਹੈ। ਲੋਕ ਫੇਰ ਵੀ ਠੱਗੀ ਦੀ ਉਡਾਣ ਭਰ ਰਹੇ ਹਨ।