ਕੈਨੇਡਾ ਵਿਚ ਕਾਰ ਬੀਮਾ ਹੋਵੇਗਾ 600 ਡਾਲਰ ਮਹਿੰਗਾ
ਟੋਰਾਂਟੋ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਹੁਣ ਕਾਰ ਬੀਮੇ ਵਾਸਤੇ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਇਕ ਤਾਜ਼ਾ ਰਿਪੋਰਟ ਮੁਤਾਬਕ ਰਾਜਾਂ ਦੇ ਆਧਾਰ ’ਤੇ ਉਨਟਾਰੀਓ ਵਾਸੀ ਸਭ ਤੋਂ ਵੱਧ ਪ੍ਰਭਾਵਤ ਹੋਣਗੇ ਜਦਕਿ ਸ਼ਹਿਰਾਂ ਦੇ ਆਧਾਰ ’ਤੇ ਬਰੈਂਪਟਨ ਵਾਸੀਆਂ ਉਤੇ ਪੈਣ ਵਾਲਾ ਆਰਥਿਕ ਬੋਝ ਸਭ ਤੋਂ ਜ਼ਿਆਦਾ ਹੋ ਸਕਦਾ ਹੈ। ਕੁਲ ਮਿਲਾ ਕੇ […]
By : Editor Editor
ਟੋਰਾਂਟੋ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਹੁਣ ਕਾਰ ਬੀਮੇ ਵਾਸਤੇ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਇਕ ਤਾਜ਼ਾ ਰਿਪੋਰਟ ਮੁਤਾਬਕ ਰਾਜਾਂ ਦੇ ਆਧਾਰ ’ਤੇ ਉਨਟਾਰੀਓ ਵਾਸੀ ਸਭ ਤੋਂ ਵੱਧ ਪ੍ਰਭਾਵਤ ਹੋਣਗੇ ਜਦਕਿ ਸ਼ਹਿਰਾਂ ਦੇ ਆਧਾਰ ’ਤੇ ਬਰੈਂਪਟਨ ਵਾਸੀਆਂ ਉਤੇ ਪੈਣ ਵਾਲਾ ਆਰਥਿਕ ਬੋਝ ਸਭ ਤੋਂ ਜ਼ਿਆਦਾ ਹੋ ਸਕਦਾ ਹੈ। ਕੁਲ ਮਿਲਾ ਕੇ ਕਾਰ ਬੀਮਾ 25 ਫੀ ਸਦੀ ਤੱਕ ਮਹਿੰਗਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਮੌਜੂਦਾ ਪ੍ਰੀਮੀਅਮ ਵਿਚ 25 ਫੀ ਸਦੀ ਵਾਧਾ ਹੋਣ ਦੇ ਆਸਾਰ
ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ‘ਰੇਟਸ ਡਾਟ ਸੀ ਏ’ ਦੀ ਰਿਪੋਰਟ ਮੁਤਾਬਕ ਇਸ ਵੇਲੇ ਗਰੇਟਰ ਟੋਰਾਂਟੋ ਏਰੀਆ ਵਿਚ ਇਕ ਗੱਡੀ ਦਾ ਔਸਤ ਪ੍ਰੀਮੀਅਮ 2,391 ਡਾਲਰ ਬਣਦਾ ਹੈ ਅਤੇ 25 ਫੀ ਸਦੀ ਵਾਧੇ ਮਗਰੋਂ ਤਕਰੀਬਨ 600 ਡਾਲਰ ਹੋਰ ਦੇਣੇ ਹੋਣਗੇ। ਉਧਰ ਫਾਇਨੈਂਸ਼ੀਅਲ ਸਰਵਿਸਿਜ਼ ਰੈਗੁਲੇਟਰੀ ਅਥਾਰਟੀ ਆਫ਼ ਉਨਟਾਰੀਓ ਨੇ ਕਿਹਾ ਕਿ ਬੀਮਾ ਦਰਾਂ ਦੇ ਭਾਰੀ ਬੋਝ ਤੋਂ ਕਾਰ ਮਾਲਕਾਂ ਨੂੰ ਬਚਾਉਣ ਲਈ ਕਾਨੂੰਨ ਵਿਚ ਸੋਧ ਕੀਤੀ ਜਾ ਰਹੀ ਹੈ। ‘ਰੇਟਸ ਡਾਟ ਸੀ ਏ’ ਨਾਲ ਸਬੰਧਤ ਬੀਮਾ ਮਾਹਰ ਡੈਨੀਅਲ ਇਵਾਨਜ਼ ਦਾ ਕਹਿਣਾ ਹੈ ਕਿ ਵਿਆਜ ਦਰਾਂ ਉਚੀਆਂ ਹੋਣ ਅਤੇ ਮਹਿੰਗਾਈ ਲਗਾਤਾਰ ਕਾਇਮ ਰਹਿਣ ਕਾਰਨ ਬੀਮਾ ਕੰਪਨੀਆਂ ਨੂੰ ਹਾਦਸਾਗ੍ਰਸਤ ਗੱਡੀਆਂ ਦੇ ਦਾਅਵੇ ਅਦਾ ਕਰਨ ਲਈ ਵੱਧ ਰਕਮ ਦੇਣੀ ਪੈ ਰਹੀ ਹੈ। ਜਦੋਂ ਦਾਅਵਿਆਂ ਦੀ ਰਕਮ ਵਧੇਗੀ ਤਾਂ ਬੀਮਾ ਪ੍ਰੀਮੀਅਮ ਵੀ ਵਧਣਗੇ।
ਚੋਰੀ ਦੀਆਂ ਵਾਰਦਾਤਾਂ ਨੇ ਬੀਮਾ ਕੰਪਨੀਆਂ ਨੂੰ ਪ੍ਰੀਮੀਅਮ ਵਧਾਉਣ ਲਈ ਕੀਤਾ ਮਜਬੂਰ
ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਕੁਝ ਮਹੀਨੇ ਦੇ ਅੰਦਰ ਕਾਬੂ ਹੇਠ ਆ ਸਕਦੀ ਹੈ ਪਰ ਬੀਮਾ ਦਰਾਂ ਵਿਚ ਵਾਧੇ ਦਾ ਇਕ ਹੋਰ ਵੱਡਾ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਚੋਰੀ ਹੋ ਰਹੀਆਂ ਗੱਡੀਆਂ ਹਨ। ਇੰਸ਼ੋਰੈਂਸ ਬੋਰਡ ਆਫ ਕੈਨੇਡਾ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਵੱਲੋਂ 2022 ਵਿਚ ਇਕ ਅਰਬ ਡਾਲਰ ਦੀ ਅਦਾਇਗੀ ਕਾਰ ਮਾਲਕਾਂ ਨੂੰ ਕੀਤੀ ਗਈ ਅਤੇ ਇਸ ਵਿਚੋਂ ਅੱਧੀ ਰਕਮ ਇਕੱਲੇ ਗਰੇਟਰ ਟੋਰਾਂਟੋ ਏਰੀਆ ਵਾਲੇ ਲੈ ਗਏ। ਕੈਨੇਡਾ ਵਿਚ ਪਿਛਲੇ ਸਾਲ 80 ਹਜ਼ਾਰ ਤੋਂ ਵੱਧ ਕਾਰਾਂ ਚੋਰੀ ਹੋਈਆਂ ਜਿਨ੍ਹਾਂ ਵਿਚੋਂ ਟੋਰਾਂਟੋ ਵਿਖੇ 12,200 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਦਰਜ ਕੀਤੀ ਗਈ।
Car insurance in Canada will be 600 dollars more expensive